ਅੰਮ੍ਰਿਤਸਰ (ਨੀਰਜ)-ਇਕ ਪਾਸੇ ਜਿੱਥੇ ਸੂਬਾ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਹੈਰੋਇਨ ਤੇ ਹਥਿਆਰਾਂ ਦੀ ਸਮੱਗਲਿੰਗ ਰੋਕਣ ਲਈ ਵੱਡੇ ਪੱਧਰ ’ਤੇ ਐਕਸ਼ਨ ਲਏ ਜਾ ਰਹੇ ਹਨ ਅਤੇ ਨਸ਼ੇ ਦੀ ਵਿਕਰੀ ਕਰਨ ਵਾਲਿਆਂ ਤੋਂ ਲੈ ਕੇ ਨਸ਼ੇ ਦਾ ਸੇਵਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਦੂਜੇ ਪਾਸੇ ਭਾਰਤ-ਪਾਕਿਸਤਾਨ ਬਾਰਡਰ ’ਤੇ ਹੈਰੋਇਨ ਸਮੱਗਲਿੰਗ ਤੇ ਡਰੋਨ ਦੀ ਮੂਵਮੈਂਟ ਨੇ ਸਾਲ 2023 ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਬੀ. ਐੱਸ. ਐੱਫ. ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਛੇ ਮਹੀਨਿਆਂ ਦੌਰਾਨ ਬਾਰਡਰ ’ਤੇ 126 ਡਰੋਨ ਫੜੇ ਜਾ ਚੁੱਕੇ ਹਨ ਜਦਕਿ 150 ਕਿਲੋ ਹੈਰੋਇਨ ਨੂੰ ਜ਼ਬਤ ਕੀਤਾ ਜਾ ਚੁੱਕਾ ਹੈ। ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ’ਚ ਕੀਮਤ 750 ਕਰੋੜ ਰੁਪਏ ਦੇ ਲਗਭਗ ਹੈ। ਸਾਲ 2023 ਦੌਰਾਨ ਛੇ ਮਹੀਨਿਆਂ ’ਚ ਬੀ.ਐੱਸ.ਐੱਫ. ਨੇ 107 ਡਰੋਨ ਫੜੇ ਸਨ।
ਸਰਹੱਦੀ ਇਲਾਕਿਆਂ ’ਤੇ ਜਿਵੇਂ ਡਰੋਨ ਦੀ ਮੂਵਮੈਂਟ ਹੋ ਰਹੀ ਹੈ ਉਸ ਨੂੰ ਦੇਖ ਕੇ ਤਾਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਮੱਗਲਰਾਂ ਨੂੰ ਸੁਰੱਖਿਆ ਏਜੰਸੀਆਂ ਦਾ ਕੋਈ ਖੌਫ ਹੀ ਨਹੀਂ ਹੈ ਹਾਲਾਂਕਿ ਪੁਲਸ ਵੱਲੋਂ ਆਏ ਦਿਨ ਸਮੱਗਲਰਾਂ ਦੀ ਗ੍ਰਿਫ਼ਤਾਰੀ ਕੀਤੀ ਜਾ ਰਹੀ ਹੈ ਅਤੇ ਵੱਡੇ ਖੁਲਾਸੇ ਕੀਤਾ ਜਾ ਰਹੇ ਹਨ।
ਇਹ ਵੀ ਪੜ੍ਹੋ-ਪੰਜਾਬ ਪੁਲਸ ਵੱਲੋਂ ਅੰਤਰਰਾਜੀ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, ਲਖਬੀਰ ਲੰਡਾ ਦੇ ਦੋ ਕਾਰਕੁੰਨ ਗ੍ਰਿਫ਼ਤਾਰ
ਛੋਟੇ ਡਰੋਨਜ਼ ਅੱਧਾ ਕਿਲੋ ਪੈਕੇਟ ਲਿਜਾਣ ’ਚ ਸਮਰੱਥ
ਸਮੱਗਲਰਾਂ ਵੱਲੋਂ ਵੱਡੇ ਡਰੋਨਜ਼ ਉਡਾਉਣ ਦੀ ਬਜਾਏ ਛੋਟੇ ਡਰੋਨਜ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਛੋਟੇ ਡਰੋਨਜ਼ ਦੀ ਕੀਮਤ ਵੀ ਜ਼ਿਆਦਾ ਨਹੀਂ ਹੁੰਦੀ ਹੈ ਅਤੇ ਡਿੱਗ ਜਾਣ ’ਤੇ ਕੋਈ ਜ਼ਿਆਦਾ ਨੁਕਸਾਨ ਵੀ ਨਹੀਂ ਹੁੰਦਾ ਹੈ। ਛੋਟੇ ਡਰੋਨਜ਼ ਅੱਧਾ ਕਿਲੋ ਤੱਕ ਦਾ ਭਾਰ ਉਠਾਉਣ ’ਚ ਸਮਰੱਥ ਰਹਿੰਦਾ ਹੈ ਅਤੇ ਆਏ ਦਿਨ ਬੀ.ਐੱਸ.ਐੱਫ. ਵੱਲੋਂ 563 ਗ੍ਰਾਮ ਜਾਂ ਇਸ ਤੋਂ ਵੀ ਘੱਟ ਭਾਰ ਦੇ ਹੈਰੋਇਨ ਦੇ ਪੈਕਟ ਜ਼ਬਤ ਕੀਤਾ ਜਾ ਰਹੇ ਹਨ।
ਬਾਰਡਰ ਫੈਂਸਿੰਗ ਦੇ ਦੋਵਾਂ ਪਾਸੇ ਖੜ੍ਹੀ ਫਸਲ ਨਹੀਂ
ਭਾਰਤ-ਪਾਕਿਸਤਾਨ ਬਾਰਡਰ ਫੈਂਸਿੰਗ ਦੇ ਦੋਵਾਂ ਪਾਸਿਓਂ ਇਸ ਸਮੇਂ ਕੋਈ ਖੜ੍ਹੀ ਫਸਲ ਨਹੀਂ ਹੈ। ਤਾਰ ਦੇ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਤੇ ਤਾਰ ਦੇ ਅੰਦਰ ਖੇਤੀ ਕਰਨ ਵਾਲੇ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਕੀਤੀ ਜਾ ਚੁੱਕੀ ਹੈ ਅਤੇ ਪਾਣੀ ਦਿੱਤਾ ਹੋਇਆ ਹੈ।ਇਨ੍ਹਾਂ ਹਾਲਾਤਾਂ ’ਚ ਸਮੱਗਲਰਾਂ ਨੂੰ ਕਿਸੇ ਤਰ੍ਹਾਂ ਦੀ ਓਟ ਨਹੀਂ ਮਿਲ ਪਾਉਂਦੀ ਹੈ ਪਰ ਡਰੋਨ ਦੇ ਕਾਰਨ ਹਵਾ ਨਾਲ ਹੈਰੋਇਨ ਦਾ ਪੈਕਟ ਡੇਗ ਦਿੱਤਾ ਜਾਂਦਾ ਹੈ ਅਤੇ ਕਿਸੇ ਖਾਸ ਲੋਕੇਸ਼ਨ ’ਤੇ ਡਿਲੀਵਰੀ ਕਰਵਾਈ ਜਾਂਦੀ ਹੈ।
ਇਹ ਵੀ ਪੜ੍ਹੋ- ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅਜਾਇਬ ਘਰ 'ਚ ਗਜਿੰਦਰ ਸਿੰਘ, ਪੰਜਵੜ ਤੇ ਨਿੱਝਰ ਦੀਆਂ ਤਸਵੀਰਾਂ ਲਗਾਉਣ ਦੇ ਹੁਕਮ
ਵਿਲੇਜ ਡਿਫੈਂਸ ਕਮੇਟੀਆਂ ਦਾ ਵੀ ਖਾਸ ਅਸਰ ਨਹੀਂ
ਕੇਂਦਰ ਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਸਰਹੱਦੀ ਪਿੰਡਾਂ ’ਚ ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ ਜਿਸ ਤਹਿਤ ਵੀ.ਪੀ.ਓ. ਆਪਣੇ ਸਬੰਧਤ ਪਿੰਡ ’ਚ ਹੋਣ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਹਨ ਕਈ ਵਾਰ ਵੀ.ਪੀ.ਓ. ਦੇ ਸਹਿਯੋਗ ਨਾਲ ਹੈਰੋਇਨ ਦੀ ਖੇਪ, ਲਾਵਾਰਿਸ ਪਏ ਡਰੋਨਜ਼ ਤੇ ਹਥਿਆਰ ਫੜੇ ਜਾ ਚੁੱਕੇ ਹਨ ਪਰ ਜਿਸ ਤਰ੍ਹਾਂ ਡਰੋਨਜ਼ ਦੀ ਮੂਵਮੈਂਟ ਰੁਕਣੀ ਚਾਹੀਦੀ ਉਹ ਨਜ਼ਰ ਨਹੀਂ ਆ ਰਹੀ ਹੈ।
ਕਿਸਾਨ ਭੇਸ ’ਚ ਸਮੱਗਲਿੰਗ ਕਰ ਰਹੇ ਕੁਝ ਲੋਕ
ਸਰਹੱਦੀ ਇਲਾਕਿਆਂ ’ਚ ਕੁਝ ਸਮੱਗਲਰ ਕਿਸਾਨ ਦੇ ਭੇਸ ’ਚ ਸਮੱਗਲਿੰਗ ਦਾ ਕਾਲਾ ਕਾਰੋਬਾਰ ਕਰ ਰਹੇ ਹਨ। ਹਾਲ ਹੀ ’ਚ ਇਕ ਕਿਸਾਨ ਤੇ ਉਸ ਦੇ ਸਹਿਯੋਗ ਦੇ ਟਰੈਕਟਰ ਪਾਰਟ ਤੋਂ ਅੱਧਾ ਕਿਲੋ ਹੈਰੋਇਨ ਦਾ ਪੈਕਟ ਫੜਿਆ ਗਿਆ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਵਿਚ ਕਿਸਾਨ ਭੇਸ ’ਚ ਸਮੱਗਲਿੰਗ ਕਰਨ ਵਾਲੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਐੱਨ.ਸੀ.ਬੀ. ਦੇ ਕੁਝ ਕੇਸਾਂ ’ਚ ਤਾਂ ਕਿਸਾਨ ਦੇ ਭੇਸ ’ਚ ਸਮੱਗਲਰ ਭਗੌੜੇ ਚੱਲ ਰਹੇ ਹਨ।
ਇਹ ਵੀ ਪੜ੍ਹੋ-ਪੰਜਾਬ ਦੇ IIM ਕੈਂਪਸ 'ਚ ਤਲਵਾਰ ਲੈ ਕੇ ਨਿਹੰਗ ਬਾਣੇ 'ਚ ਪਹੁੰਚਿਆ ਵਿਅਕਤੀ, ਵਿਦਿਆਰਥੀਆਂ ਨੂੰ ਦਿੱਤੀ ਇਹ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਐਲਾਨ, ਸਰਕਾਰੀ ਸਕੂਲਾਂ 'ਚ ਇੰਝ ਤਿਆਰ ਹੋਣਗੇ ਫੁੱਟਬਾਲ ਖਿਡਾਰੀ
NEXT STORY