ਹੁਸ਼ਿਆਰਪੁਰ, (ਘੁੰਮਣ)- ਜ਼ਿਲ੍ਹੇ ਵਿਚ ਅੱਜ ਸਾਹਮਣੇ ਆਏ 129 ਪਾਜ਼ੇਟਿਵ ਕੇਸਾਂ ਵਿਚ 45 ਪਾਜ਼ੇਟਿਵ ਮਰੀਜ਼ ਹੁਸ਼ਿਆਰਪੁਰ ਦੇ ਸ਼ਹਿਰੀ ਇਲਾਕੇ ਨਾਲ ਸਬੰਧਤ ਹਨ। ਬਾਕੀ ਮਰੀਜ਼ ਜ਼ਿਲੇ ਦੇ ਹੋਰ ਇਲਾਕਿਆਂ ’ਚੋਂ ਮਿਲੇ ਹਨ। ਇਸਦੇ ਨਾਲ ਹੀ ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 2958 ਹੋ ਗਈ ਹੈ। ਜਦਕਿ 2 ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਜ਼ਿਲੇ ਵਿਚ ਮ੍ਰਿਤਕਾਂ ਦੀ ਕੱੁਲ ਗਿਣਤੀ 90 ਤੱਕ ਪਹੁੰਚ ਗਈ ਹੈ। ਮ੍ਰਿਤਕਾਂ ਵਿਚ ਪਿੰਡ ਮਲਕੋਵਾਲ ਦਾ ਵਾਸੀ 56 ਸਾਲ ਦਾ ਵਿਅਕਤੀ ਨਵਾਂਸ਼ਹਿਰ ਤੋਂ ਰਿਪੋਰਟ ਹੋਇਆ ਹੈ ਅਤੇ ਦੂਜੀ ਮ੍ਰਿਤਕ 80 ਸਾਲਾ ਔਰਤ ਹੁਸ਼ਿਆਰਪੁਰ ਦੀ ਹੈ, ਜਿਸਦੀ ਮੌਤ ਜਲੰਧਰ ਦੇ ਇਕ ਹਸਪਤਾਲ ਵਿਚ ਹੋਈ। ਸਿਵਲ ਸਰਜਨ ਡਾ. ਜਸਬੀਰ ਸਿੰਘ ਅਨੁਸਾਰ ਅੱਜ 1869 ਸ਼ੱਕੀ ਮਰੀਜ਼ਾਂ ਦੇ ਨਵੇਂ ਸੈਂਪਲ ਵੀ ਲਈ ਗਏ ਹਨ। ਜ਼ਿਲੇ ਵਿਚ ਹੁਣ ਤੱਕ ਲਏ ਗਏ 78,279 ਸੈਂਪਲਾਂ ਵਿਚ 72,985 ਦੀ ਰਿਪੋਰਟ ਨੈਗੇਟਿਵ ਆਈ ਹੈ। ਵਿਭਾਗ ਨੂੰ 2555 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਜ਼ਿਲੇ ਵਿਚ 1934 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 1011 ਹੋ ਗਈ ਹੈ।
ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕ ਆਪਣੇ ਟੈਸਟ ਸਰਕਾਰੀ ਸਿਹਤ ਕੇਂਦਰਾਂ ਤੋਂ ਮੁਫ਼ਤ ਕਰਵਾਉਣ। ਘਰਾਂ ਤੋਂ ਨਿਕਲਦੇ ਸਮੇਂ ਮਾਸਕ ਦਾ ਇਸਤੇਮਾਲ ਯਕੀਨੀ ਬਣਾਇਆ ਜਾਵੇ ਅਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਵੋ। ਸਮਾਜਿਕ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਦੁਰਲੱਭ ਤੇ ਨਾ ਛਪ ਸਕੀਆਂ ਪੁਸਤਕਾਂ ਨੂੰ ਪ੍ਰਕਾਸ਼ਿਤ ਕਰੇ SGPC : ਜਥੇਦਾਰ ਹਰਪ੍ਰੀਤ ਸਿੰਘ
NEXT STORY