ਅੰਮ੍ਰਿਤਸਰ (ਨੀਰਜ)– ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤਰਨਤਾਰਨ ਰੋਡ ਸਥਿਤ ਚੱਬਾ ਪਿੰਡ ’ਚ ਗਊਵੰਸ਼ ਵੱਢਣ ਵਾਲਾ ਕਾਰਾਖਾਨਾ ਫੜੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ, ਪਰ ਇਸ ਮਾਮਲੇ ਦੀ ਇਕ ਲੜੀ ਰੇਲਵੇ ਸਟੇਸ਼ਨ ਦੇ ਟੈਕਸ ਮਾਫੀਆ ਤੋਂ ਮਿਲਦੀ ਹੈ। ਜਾਣਕਾਰੀ ਅਨੁਸਾਰ 4 ਮਈ 2025 ਦੇ ਦਿਨ ਵਡੋਦਰਾ ਰੇਲਵੇ ਸਟੇਸ਼ਨ ’ਤੇ ਪੁਲਸ ਵੱਲੋਂ 1296 ਕਿਲੋ ਗਊਮਾਸ ਫੜਿਆ ਗਿਆ ਸੀ ਜਿਸ ਨੂੰ ਅਤਿਆਧੁਨਿਕ ਤਰੀਕੇ ਨਾਲ ਵੱਡੇ-ਵੱਡੇ ਪੈਕੇਟਾਂ ’ਚ ਬੰਦ ਦਿੱਤਾ ਗਿਆ ਸੀ। ਇਹ ਗਊਮਾਸ ਅੰਮ੍ਰਿਤਸਰ ਤੋਂ ਸੈਂਟ੍ਰਲ ਮੁੰਬਈ ਭੇਜਿਆ ਜਾਣਾ ਸੀ ਪਰ ਵਡੋਦਰਾ ’ਚ ਫੜਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੈਟਰੋਲ ਪੰਪ ਮਾਲਕ ਸਮੇਤ 3 ਨੌਜਵਾਨਾਂ ਦੀ ਗਈ ਜਾਨ
ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਅੰਮ੍ਰਿਤਸਰ ’ਚ ਇਹ ਗਊਮਾਸ ਭੇਜਿਆ ਗਿਆ ਸੀ, ਕਿਸੇ ਵਿਜੇ ਸਿੰਘ ਨਾਂ ਦੇ ਵਿਅਕਤੀ ਦੇ ਨਾਂ ’ਤੇ ਚਿਕਨ ਦੱਸ ਕੇ ਬੁਕਿੰਗ ਕਰਵਾਈ ਗਈ ਸੀ, ਇਹ ਵਿਜੇ ਸਿੰਘ ਕੌਣ ਹੈ ਅਤੇ ਕੀ ਕੰਮ ਕਰਦਾ ਹੈ, ਦੇ ਬਾਰੇ ’ਚ ਅਜੇ ਰਹੱਸ ਬਣਿਆ ਹੋਇਆ ਹੈ, ਕਿਉਂਕਿ ਭਾਵੇਂ ਪੁਲਸ ਹੋਵੇ ਜਾਂ ਫਿਰ ਰੇਲਵੇ ਜਾਂ ਫਿਰ ਹੋਰ ਸੁਰੱਖਿਆ ਏਜੰਸੀ ਕਿਸੇ ਨੇ ਵੀ ਵਿਜੇ ਸਿੰਘ ਤਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਟੈਕਸ ਮਾਫੀਆ ਨਾਲ ਮਿਲੀਭੁਗਤ ਕਰ ਕੇ ਜਾਂਚ ਨੂੰ ਹੀ ਠੰਡੇ ਬਸਤੇ ’ਚ ਪਾ ਦਿੱਤਾ ਗਿਆ। ਜੇਕਰ ਸਮੇਂ ਰਹਿੰਦੇ ਉਦੋਂ ਜਾਅਲੀ ਵਿਜੇ ਸਿੰਘ ਨੂੰ ਫੜਿਆ ਜਾਂਦਾ ਤਾਂ ਸ਼ਾਇਦ ਗਊਵੰਸ਼ ਵੱਢਣ ਵਾਲੀ ਫੈਕਟਰੀ ਦਾ, ਉਦੋਂ ਹੀ ਪਤਾ ਲੱਗ ਜਾਂਦਾ, ਪਰ ਅਜਿਹਾ ਨਹੀਂ ਹੋਇਆ।
1296 ਕਿਲੋ ਵਜ਼ਨੀ ਪਾਰਸਲ ਬੁੱਕ ਕਰਵਾਉਣ ਲਈ ਕੋਈ ਸਟੇਸ਼ਨ ਨਹੀਂ ਆਉਂਦਾ
ਰੇਲਵੇ ਸਟੇਸ਼ਨ ’ਤੇ ਸਰਗਰਮ ਟੈਕਸ ਮਾਫੀਆ ਦੀ ਗੱਲ ਕਰੀਏ ਤਾਂ ਸਾਰਿਆਂ ਨੂੰ ਪਤਾ ਹੈ ਕਿ ਟੈਕਸ ਮਾਫੀਆ ਗੈਂਗ ਦੇ ਮੈਂਬਰ ਹੋਮ ਡਲਿਵਰੀ ਕਰਦੇ ਹਨ ਅਤੇ ਪਾਰਟੀ ਵੱਲੋਂ ਬੁਕ ਕੀਤਾ ਜਾਣ ਵਾਲਾ ਸਾਮਾਨ ਵੀ ਘਰੋਂ ਉਠਾਉਂਦੇ ਹਨ। ਅਜਿਹੇ ’ਚ 1296 ਕਿਲੋ ਵਜ਼ਨੀ ਪਾਰਸਲ ਬੁਕ ਕਰਵਾਉਣ ਲਈ ਗਊਮਾਸ ਬੁੱਕ ਕਰਵਾਉਣ ਵਾਲੇ ਤਥਾਕਥਿਤ ਵਿਜੇ ਸਿੰਘ ਨੂੰ ਸਟੇਸ਼ਨ ’ਤੇ ਜਾਣ ਦੀ ਲੋੜ ਨਹੀਂ ਸੀ, ਸਗੋਂ ਟੈਕਸ ਮਾਫੀਆ ਦੇ ਹੀ ਕਿਸੇ ਨਾ ਕਿਸੇ ਮੈਂਬਰ ਨੇ ਇੰਨਾ ਵਜ਼ਨ ਗਊ ਮਾਸ ਜਿਸ ਨੂੰ ਚਿਕਨ ਹੋਣ ਦਾ ਦਾਅਵਾ ਕੀਤਾ ਗਿਆ, ਸਬੰਧਤ ਵਿਅਕਤੀ ਦੇ ਘਰ ਜਾਂ ਫਿਰ ਹੋਰ ਕਿਸੇ ਟਿਕਾਣੇ ਤੋਂ ਚੁੱਕਿਆ ਗਿਆ ਸੀ। ਅਜਿਹੇ ’ਚ ਜੇਕਰ ਟੈਕਸ ਮਾਫੀਆ ਗੈਂਗ ਦੇ ਉਸ ਮੈਂਬਰ, ਜਿਸ ਨੇ ਚਿਕਨ ਦੇ ਨਾਂ ’ਤੇ ਗਊਮਾਸ ਬੁਕ ਕੀਤਾ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਜਾਏ ਤਾਂ ਵੱਡੇ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ- ਘਰਵਾਲੀ 'ਤੇ 'ਦੋ ਪੈਗ ਵਾਲਾ' ਮਜ਼ਾਕ ਬਣਿਆ ਖ਼ਤਰਨਾਕ, 2 ਦੋਸਤਾਂ ਨੇ ਧੱਕੇ ਨਾਲ ਤੀਸਰੇ ਦੋਸਤ ਨੂੰ...
ਸੀ. ਜੀ. ਐੱਸ. ਟੀ. ਅਤੇ ਐੱਨ. ਸੀ. ਬੀ. ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ-ਰੇਲਵੇ ਸਟੇਸ਼ਨ ਦੇ ਟੈਕਸ ਮਾਫੀਆ ਦੇ ਬਾਰੇ ’ਚ (ਸੀ. ਜੀ. ਐੱਸ. ਟੀ.) ਸੈਂਟਰਲ ਗੁੱਡਸ ਐਂਡ ਸਰਵਿਸ ਟੈਕਸ ਅਤੇ ਐੱਨ. ਸੀ. ਬੀ. ਵੱਲੋਂ ਵੀ ਸਖਤ ਨੋਟਿਸ ਲਿਆ ਗਿਆ ਹੈ। ਅੰਮ੍ਰਿਤਸਰ ਵਰਗੀ ਪਵਿੱਤਰ ਨਗਰੀ ਤੋਂ 1296 ਕਿਲੋ ਵਜਨ ਦਾ ਗਊਮਾਸ ਭੇਜਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋਵੇਂ ਹੀ ਵਿਭਾਗ ਸਰਗਰਮ ਹੋ ਗਏ ਹਨ। ਅਜਿਹੇ ’ਚ ਜਾਂਚ ਏਜੰਸੀਆਂ ਉਸ ਜਾਅਲੀ ਵਿਜੇ ਸਿੰਘ ਦੀ ਭਾਲ ’ਚ ਕਾਰਵਾਈ ਸ਼ੁਰੂ ਕਰ ਸਕਦੀ ਹੈ, ਜਿਸ ਨੇ ਗਊਮਾਸ ਬੁੱਕ ਕਰਵਾਇਆ ਸੀ, ਹਾਲਾਂਕਿ ਇਹ ਵੀ ਸਪੱਸ਼ਟ ਹੈ ਕਿ ਵਿਜੇ ਸਿੰਘ ਨਾਂ ਹੀ ਨਕਲੀ ਹੋਵੇ, ਪਰ ਜਿਸ ਟੈਕਸ ਮਾਫੀਆ ਗੈਂਗ ਦੇ ਮੈਂਬਰ ਨੇ ਚਿਕਨ ਦੇ ਨਾਂ ’ਤੇ ਗਊਮਾਸ ਬੁੱਕ ਕਰਵਾਇਆ ਉਹ ਸਭ ਕੁਝ ਉਗਲ ਸਕਦਾ ਹੈ ਕਿਉਂਕਿ ਜਦੋਂ ਸੁਰੱਖਿਆ ਏਜੰਸੀਆਂ ਆਪਣੇ ਤਰੀਕੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਵੱਡੇ-ਵੱਡੇ ਬਦਮਾਸ਼ ਵੀ ਆਪਣਾ ਮੂੰਹ ਖੋਲ੍ਹ ਦਿੰਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਸੁਵਿਧਾ ਕੇਂਦਰਾਂ ਨੂੰ ਲੈ ਕੇ ਜ਼ਰੂਰੀ ਖ਼ਬਰ
ਇੰਨੇ ਮਹੀਨਿਆਂ ਤੋਂ ਚਲਦੀ ਰਿਹਾ ਸਲਾਟਰ ਹਾਊਸ ਕਿਸੇ ਨੂੰ ਭਿਣਕ ਨਹੀਂ ਲੱਗੀ
ਚੱਬਾ ’ਚ ਗਊਵੰਸ਼ ਕੱਟਣ ਵਾਲਾ ਸਲਾਟਰ ਹਾਊਸ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਦੀ ਭਿਣਕ ਆਲੇ-ਦੁਆਲੇ ਦੇ ਰਹਿਣ ਵਾਲੇ ਲੋਕਾਂ ਨੂੰ ਪਤਾ ਨਹੀਂ ਲੱਗੀ, ਇਹ ਵੀ ਕਿਸੇ ਨੂੰ ਹਜਮ ਨਹੀਂ ਹੋ ਰਿਹਾ। ਹਿੰਦੂ ਸੰਗਠਨਾਂ ਦੀ ਜਾਗਰੂਕਤਾ ਨਾਲ ਸਲਾਟਰ ਹਾਊਸ ਦਾ ਪਤਾ ਚੱਲਿਆ ਅਤੇ ਪੁਲਸ ਤਕ ਨੂੰ ਵੀ ਇਸ ਦੀ ਭਿਣਕ ਨਹੀਂ ਸੀ।
ਜ਼ਿਲ੍ਹਾ ਪ੍ਰਸ਼ਾਸਨ ਵੀ ਕਰੇਗਾ ਜਾਂਚ
ਚੱਬਾ ’ਚ ਸਲਾਟਰ ਹਾਊਸ ਫੜੇ ਜਾਣ ਦੇ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਵੀ ਆਪਣੀ ਕਾਰਵਾਈ ਸ਼ੁਰੂ ਕਰ ਸਕਦਾ ਹੈ ਇਸ ਮਾਮਲੇ ਦੀ ਵਡੋਦਰਾ ’ਚ ਫੜੇ ਗਏ 1296 ਕਿਲੋ ਗਊਮਾਸ ਦੀਆਂ ਕਿਹੜੀਆਂ ਕੜੀਆਂ ਜੁੜਦੀਆਂ ਹਨ ਇਸ ਦੀ ਵੀ ਜਾਂਚ ਸ਼ੁਰੂ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੂਰਜੀ ਊਰਜਾ ਨਾਲ ਜਗਮਗਾਏਗਾ ਚੰਡੀਗੜ੍ਹ ਦਾ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ
NEXT STORY