ਲੁਧਿਆਣਾ (ਸਹਿਗਲ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 13 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਉਕਤ ਸਾਰੇ ਮਰੀਜ਼ ਨਾਂਦੇੜ ਸਾਹਿਬ ਤੋਂ ਵਾਪਸ ਆਏ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਲੁਧਿਆਣਾ 'ਚ ਹੁਣ 90 ਹੋ ਗਿਆ ਹੈ। ਇਨ੍ਹਾਂ ਮਰੀਜ਼ਾਂ 'ਚ 8 ਮਰੀਜ਼ ਪਿੰਡ ਮਾਣੂਕੇ ਦੇ ਰਹਿਣ ਵਾਲੇ ਹਨ ਜਦੋਂਕਿ ਬਾਕੀ ਮਰੀਜ਼ਾਂ 'ਚ 40 ਸਾਲਾ ਔਰਤ ਪਾਰਕ ਹੈਬੋਵਾਲ ਕਲਾਂ, ਇਕ ਮਰੀਜ਼ ਥਰੀਕੇ ਪਿੰਡ ਦਾ ਰਹਿਣ ਵਾਲਾ ਹੈ, ਇਕ ਹੋਰ ਮਰੀਜ਼ ਬੁੱਧ ਸਿੰਘ ਮੋਗੇ ਦਾ ਰਹਿਣ ਵਾਲਾ ਹੈ ਜਦੋਂਕਿ ਇਕ ਮਰੀਜ਼ ਜਸਮੇਲ ਸਿੰਘ (47 ਸਾਲਾ) ਲੰਮਾ ਪਿੰਡ ਦਾ ਹੈ।
ਇਹ ਵੀ ਪੜ੍ਹੋ ► ਫਿਰੋਜ਼ਪੁਰ 'ਚ 4 ਹੋਰ ਕੋਰੋਨਾ ਕੇਸ ਪਾਜ਼ੇਟਿਵ ਮਿਲਣ 'ਤੇ ਅੰਕੜਾ ਪੁੱਜਿਆ 16 ਤੱਕ
ਪੰਜਾਬ 'ਚ 'ਕੋਰੋਨਾ' ਪਾਜ਼ੇਟਿਵ ਕੇਸਾਂ ਦਾ ਅੰਕੜਾ 625 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 625 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 105, ਮੋਹਾਲੀ 'ਚ 92, ਪਟਿਆਲਾ 'ਚ 64, ਅੰਮ੍ਰਿਤਸਰ 'ਚ 111, ਲੁਧਿਆਣਾ 'ਚ 90, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 23, ਤਰਨਾਰਨ 15, ਮਾਨਸਾ 'ਚ 13, ਕਪੂਰਥਲਾ 12, ਹੁਸ਼ਿਆਰਪੁਰ 'ਚ 11, ਫਰੀਦਕੋਟ 6, ਸੰਗਰੂਰ 'ਚ 7 ਕੇਸ, ਮੁਕਤਸਰ ਅਤੇ ਗਰਦਾਸਪੁਰ 'ਚ 4-4 ਕੇਸ, ਮੋਗਾ 'ਚ 5, ਬਰਨਾਲਾ 'ਚ 2, ਫਤਿਹਗੜ੍ਹ ਸਾਹਿਬ 'ਚ 3, ਜਲਾਲਾਬਾਦ 4, ਬਠਿੰਡਾ 'ਚ 2, ਰੋਪੜ 'ਚ 5 ਅਤੇ ਫਿਰੋਜ਼ਪੁਰ 'ਚ 16 ਅਤੇ ਗੁਰੂਹਰਸਹਾਏ 'ਚ 6 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ ► ਜਲੰਧਰ 'ਚ ਮੁੜ ਕੋਰੋਨਾ ਦਾ ਧਮਾਕਾ, 16 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
ਪਿੰਡ ਤਰਗੜ੍ਹ ਦੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਦੇ ਕਾਤਲ 'ਚੋਂ 2 ਕਾਬੂ
NEXT STORY