ਗੁਰਦਾਸਪੁਰ/ਸੁਜਾਨਪੁਰ (ਵਿਨੋਦ, ਜੋਤੀ) - ਘੋਰ ਕਲਯੁੱਗ ਆ ਗਿਆ ਹੈ, ਜਿਥੇ ਕੋਰੋਨਾ ਵਾਇਰਸ ਵਰਗੀ ਘਾਤਕ ਬੀਮਾਰੀ ਤੋਂ ਬਚਣ ਲਈ ਪੂਰੇ ਵਿਸ਼ਵ ਵਲੋਂ ਕੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਸੁਜਾਨਪੁਰ ਦੇ ਇਕ ਪਿੰਡ ’ਚ ਲਗਭਗ 13 ਸਾਲਾ ਬੱਚੀ ਦੇ ਬਿਨਾਂ ਵਿਆਹ ਦੇ ਇਕ ਮੁੰਡੇ ਨੂੰ ਜਨਮ ਦੇ ਕੇ ਮਾਂ ਬਣਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਪਤਾ ਲੱਗਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਬੱਚੀ ਦੀ ਮਾਂ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਸੁਜਾਨਪੁਰ ਪੁਲਸ ਥਾਣਾ ਮੁਖੀ ਅਵਤਾਰ ਸਿੰਘ ਅਤੇ ਮਹਿਲਾ ਜਾਂਚ ਅਧਿਕਾਰੀ ਸਬ ਇੰਸਪੈਕਟਰ ਕ੍ਰਿਸ਼ਮਾ ਦੇਵੀ ਨੇ ਦੱਸਿਆ ਕਿ ਪੀੜਤ ਬੱਚੀ ਦੀ ਮਾਂ ਨੇ ਪੁਲਸ ਨੂੰ ਬਿਆਨ ’ਚ ਦੱਸਿਆ ਕਿ ਉਸਦੇ ਪਤੀ ਫੌਜ ’ਚ ਹਨ ਅਤੇ ਉਹ ਸਾਲ 2017 ਤੋਂ ਉਕਤ ਪਿੰਡ ’ਚ ਸਥਿਤ ਫੌਜ ਦੇ ਕੁਆਰਟਰ ’ਚ ਰਹਿ ਰਹੇ ਹਨ ਅਤੇ ਉਨ੍ਹਾਂ ਦੇ 2 ਬੱਚੇ ਹਨ। ਜਿਨ੍ਹਾਂ ਵਿਚੋਂ ਇਕ ਬੇਟਾ (16) ਹੈ, ਜਦਕਿ ਉਕਤ ਪੀੜਤ ਨੇ ਇਸ ਸਾਲ 7ਵੀਂ ਜਮਾਤ ਪਾਸ ਕੀਤੀ ਹੈ।
ਘੋਰ ਕਲਯੁੱਗ : 5 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ, ਹਾਲਤ ਗੰਭੀਰ
ਔਰਤ ਨੇ ਦੱਸਿਆ ਕਿ 22 ਮਾਰਚ ਨੂੰ ਅਚਾਨਕ ਉਨ੍ਹਾਂ ਦੀ ਬੱਚੀ ਦੇ ਪੇਟ ’ਚ ਦਰਦ ਹੋਣ ਲੱਗਾ, ਜਿਸ ਦੌਰਾਨ ਉਨ੍ਹਾਂ ਨੇ ਬੱਚੀ ਦਾ ਸਥਾਨਕ ਡਾਕਟਰ ਤੋਂ ਚੈੱਕ ਕਰਵਾਇਆ ਪਰ ਦਰਦ ਠੀਕ ਨਾ ਹੋਣ ’ਤੇ 23 ਮਾਰਚ ਨੂੰ ਫੌਜੀ ਹਸਪਤਾਲ ਪਠਾਨਕੋਟ ਚੈੱਕ ਕਰਵਾਇਆ, ਜਿਥੇ ਵਿਦਿਆਰਥਣ ਦੇ ਗਰਭਵਤੀ ਹੋਣ ਦਾ ਪਤਾ ਲੱਗਾ। ਬੱਚੀ ਨੇ ਉਸੇ ਦੌਰਾਨ ਇਕ ਮੁੰਡੇ ਨੂੰ ਜਨਮ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਬੱਚੀ ਦੇ ਮਾਤਾ-ਪਿਤਾ ਅਤੇ ਬੱਚੀ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਪੁਲਸ ਨੇ ਬੱਚੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਉਥੇ ਹੀ ਥਾਣਾ ਮੁਖੀ ਨੇ ਦੱਸਿਆ ਕਿ ਹਸਪਤਾਲ ’ਚ ਜੱਚਾ, ਬੱਚਾ ਦੋਵੇਂ ਪੂਰੀ ਤਰ੍ਹਾਂ ਨਾਲ ਠੀਕ ਹਨ। ਉਥੇ ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀ ਨੂੰ ਕਿਸੇ ਵੀ ਸੂਰਤ ’ਚ ਬਖਸ਼ਿਆ ਨਹੀਂ ਜਾਵੇਗਾ।
'ਅੱਜ ਉੱਜੜੇ ਹੋਏ ਫਕੀਰ ਨੂੰ ਨੀ ਕੋਈ ਵਸਦਾ ਰੱਖ ਲਓ...'
NEXT STORY