ਜਲੰਧਰ (ਵਰੁਣ): ਥਾਣਾ 1 ਦੇ ਅਧੀਨ ਆਉਂਦੀ ਨਵਯੁਵਕ ਕਲੋਨੀ ਵਿਚ ਇਕ 13 ਸਾਲਾ ਬੱਚੀ ਸ਼ਾਰਟ ਸਰਕਟ ਕਾਰਨ ਬੁਰੀ ਤਰ੍ਹਾਂ ਝੁਲਸ ਗਈ। ਬੱਚੀ ਦੇ ਪਰਿਵਾਰਕ ਮੈਂਬਰ ਆਟੋ ਚਾਲਕ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਪੰਜਾਬ ਇੰਚਾਰਜ ਵਿਜੇ ਰੁਪਾਣੀ ਦਾ ਵੱਡਾ ਬਿਆਨ
ਪੀੜਤ ਬੱਚੀ ਸਪਨਾ ਦੀ ਮਾਤਾ ਸੁਮਿੰਦਰਾ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਆਪਣੇ ਕੰਮਾਂ 'ਤੇ ਗਏ ਸਨ। ਸਪਨਾ ਘਰ ਵਿਚ ਇਕੱਲੀ ਸੀ। ਜਿਉਂ ਹੀ ਬੱਚੀ ਪੱਖਾ ਚਲਾਉਣ ਲਈ ਬਟਨ ਦਬਾਉਣ ਲੱਗੀ ਤਾਂ ਸ਼ਾਰਟ ਸਰਕਟ ਹੋਣ ਕਾਰਨ ਚਿੰਗਾਰੀਆਂ ਨਿਕਲੀਆਂ। ਸਪਨਾ ਉਸ ਦੀ ਲਪੇਟ ਵਿਚ ਆ ਗਈ। ਉਸ ਦੀਆਂ ਚੀਕਾਂ ਸੁਣ ਕੇ ਆਲੇ ਦੁਾਲੇ ਦੇ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਬੱਚੀ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਬੱਚੀ ਨੂੰ ਆਟੋ ਵਿਚ ਪਾ ਕੇ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਲੋ ਮੈਂ ਡਿਪਟੀ ਕਮਿਸ਼ਨਰ : ਰਜਿਸਟਰੀ ਕਰਵਾਉਣ ਵਾਲੇ ਖਰੀਦਦਾਰ ਨੂੰ ਫੋਨ ਕਰ ਕੇ ਤਜ਼ਰਬਿਆਂ ਦਾ ਲੈਣਗੇ ਫੀਡਬੈਕ
NEXT STORY