ਜਲੰਧਰ (ਸ਼ੋਰੀ)-ਭਾਰਗਵ ਕੈਂਪ ਇਲਾਕੇ ’ਚ 14 ਸਾਲਾ ਲੜਕੇ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਮੁੰਡੇ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਮੁੰਡੇ ਦੀ ਮੌਤ ਦੇ ਮਾਮਲੇ ’ਚ ਭਾਜਪਾ ਆਗੂਆਂ ਵੱਲੋਂ ਸੋਸ਼ਲ ਮੀਡੀਆ ’ਤੇ ਆਨਲਾਈਨ ਹੋ ਕੇ ਮੌਜੂਦਾ ਸਰਕਾਰ ’ਤੇ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਹੁਣ ਇਸ ਸਿਲਸਿਲੇ ’ਚ ਹਲਕਾ ਪੱਛਮੀ ਦੇ ਸਾਬਕਾ ਵਿਧਾਇਕ ਅਤੇ ਭਾਜਪਾ ’ਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਵੀ ਮੌਜੂਦਾ ਸਰਕਾਰ ਦੇ ਆਗੂਆਂ ’ਤੇ ਗੰਭੀਰ ਦੋਸ਼ ਲਾ ਰਹੇ ਹਨ।
ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸ਼ੀਤਲ ਨੇ ਕਥਿਤ ਤੌਰ ’ਤੇ ਦੋਸ਼ ਲਾਇਆ ਕਿ ਪੱਛਮੀ ਹਲਕੇ ’ਚ ਨਸ਼ੇ ਸ਼ਰੇਆਮ ਵਿਕ ਰਹੇ ਹਨ ਅਤੇ ਉਨ੍ਹਾਂ ਦੇ ਜਿੰਨੇ ਵੀ ਦੋਸਤ ਜੁੜੇ ਹਨ, ਉਹ ਉਨ੍ਹਾਂ ਦੀ ਵੀਡੀਓ ਸ਼ੇਅਰ ਕਰਨ। ਉਨ੍ਹਾਂ ਕਿਹਾ ਕਿ ਪੱਛਮੀ ਹਲਕੇ ਵਿਚ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਹਨ। ਭਾਰਗਵ ਕੈਂਪ ਵਿਚ ਇਕ ਬੱਚੇ ਦੀ ਮੌਤ ਹੋਈ, ਜਿਸ ਦੀ ਉਮਰ 14 ਸਾਲ ਸੀ। ਇਸ ਇਲਾਕੇ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ 5 ਮਹੀਨੇ ਪਹਿਲਾਂ ਹੀ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਇਲਾਕੇ ਵਿਚੋਂ ਨਸ਼ਾ ਸਮੱਗਲਰਾਂ ਦਾ ਖ਼ਾਤਮਾ ਕੀਤਾ ਜਾਵੇਗਾ ਪਰ ਹੁਣ ਬੱਚੇ ਦੀ ਮੌਤ ਨੇ ਪੱਛਮੀ ਹਲਕੇ ਦੇ ਹਾਲਾਤ ਦੀ ਪੋਲ ਖੋਲ੍ਹ ਦਿੱਤੀ ਹੈ।
ਇਹ ਵੀ ਪੜ੍ਹੋ- ਨਸ਼ੇ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ, ਜਵਾਨ ਪੁੱਤ ਦੀ ਟੈਂਕੀ ਨੇੜਿਓਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼
ਹੁਣ ਪੱਛਮੀ ਹਲਕੇ ਵਿਚ ਵਿਕ ਰਹੇ ਨਸ਼ੇ ਨਾਲ ਭਾਰਗਵ ਕੈਂਪ ’ਚ ਇਕ ਬੱਚੇ ਦੀ ਮੌਤ ਹੋਣ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਗੁੱਸਾ ਪਾਇਆ ਜਾ ਰਿਹਾ ਹੈ। ਬੱਚੇ ਨੇ ਨਸ਼ਾ ਕਿੱਥੋਂ ਖਰੀਦਿਆ? ਇਲਾਕੇ ਦੇ ਸਾਬਕਾ ਕੌਂਸਲਰ ਨੇ ਵੀ ਮਹਿੰਦਰ ਭਗਤ ਨੂੰ ਵੋਟਾਂ ਪੁਆ ਕੇ ਜਿਤਾਇਆ ਤਾਂ ਕੌਂਸਲਰ ਨੇ ਵੀ ਵੀਡੀਓ ਵਿਚ ਸਾਫ ਕਿਹਾ ਕਿ ਸਾਨੂੰ ਕੋਈ ਨੌਕਰੀ, ਲਾਈਟਾਂ ਤੇ ਵਿਕਾਸ ਨਹੀਂ ਚਾਹੀਦਾ, ਸਗੋਂ ਇਲਾਕੇ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ। ਇਸ ਤੋਂ ਬਾਅਦ ਕੌਂਸਲਰ ਦੀ ਚੋਣ ਲੜਨ ਵਾਲੇ ਇਕ ਵਿਅਕਤੀ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ। ਸ਼ੀਤਲ ਨੇ ਦੋਸ਼ ਲਾਇਆ ਕਿ ਭਾਰਗਵ ਕੈਂਪ ਥਾਣੇ ਦੀ ਪੁਲਸ ਨੇ ਦੋਵਾਂ ਨੂੰ ਡਰਾਇਆ ਤੇ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਵੀ ਦਿੱਤੀ ਅਤੇ ਵੀਡੀਓ ਸੋਸ਼ਲ ਮੀਡੀਆ ਤੋਂ ਡਿਲੀਟ ਕਰਵਾ ਦਿੱਤੀ। ਲੋਕਾਂ ਦੇ ਬੱਚੇ ਮਰ ਰਹੇ ਹਨ ਅਤੇ ਮੌਜੂਦਾ ਸਰਕਾਰ ਦੇ ਆਗੂ ਉਨ੍ਹਾਂ ਨੂੰ ਡਰਾ ਰਹੇ ਹਨ। ਮੈਂ ਵੀਡੀਓ ਵਾਇਰਲ ਕਰ ਰਿਹਾ ਹਾਂ, ਬੇਸ਼ੱਕ ਮੇਰੇ ਖ਼ਿਲਾਫ਼ ਵੀ ਕੇਸ ਦਰਜ ਕਰੋ, ਮੈਂ ਨਹੀਂ ਡਰਾਂਗਾ। ਪੁਲਸ ਪੀੜਤ ਦੇ ਘਰ ਪਹੁੰਚੀ ਅਤੇ ਧੱਕੇ ਨਾਲ ਲਿਖਵਾਇਆ ਕਿ ਉਨ੍ਹਾਂ ਦਾ ਬੱਚਾ ਬੀਮਾਰੀ ਨਾਲ ਮਰਿਆ ਹੈ। ਹਾਲਾਂਕਿ ਭਾਰਗਵ ਕੈਂਪ ਥਾਣੇ ਦੀ ਪੁਲਸ ਇਸ ਮਾਮਲੇ ਵਿਚ ਖਾਮੋਸ਼ ਹੈ।
ਇਹ ਵੀ ਪੜ੍ਹੋ- ਕੜਾਕੇ ਦੀ ਠੰਡ ਤੇ ਠੰਡੀਆਂ ਹਵਾਵਾਂ ਨੇ ਠੁਰ-ਠੁਰ ਕਰਨੇ ਲਾਏ ਲੋਕ, ਐਡਵਾਈਜ਼ਰੀ ਜਾਰੀ
ਏ. ਸੀ. ਪੀ. ਵੈਸਟ ਹਰਸ਼ਪ੍ਰੀਤ ਸਿੰਘ ਨੇ ਕਿਹਾ-ਗੱਲ ’ਚ ਕੋਈ ਸੱਚਾਈ ਨਹੀਂ
ਇਸ ਮਾਮਲੇ ਵਿਚ ਏ. ਸੀ. ਪੀ. ਵੈਸਟ ਹਰਸ਼ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਫਿਲਹਾਲ ਕੋਈ ਸੱਚਾਈ ਸਾਹਮਣੇ ਨਹੀਂ ਆਈ ਹੈ। ਜੇਕਰ ਬੱਚੇ ਦੀ ਮੌਤ ਨਸ਼ੇ ਕਾਰਨ ਹੁੰਦੀ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਜਾਣਕਾਰੀ ਪੁਲਸ ਨੂੰ ਦੇਣੀ ਚਾਹੀਦੀ ਸੀ, ਤਾਂ ਕਿ ਪੁਲਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਨੂੰਨੀ ਕਾਰਵਾਈ ਕਰ ਸਕਦੀ। ਇਸ ਤੋਂ ਇਲਾਵਾ ਮ੍ਰਿਤਕ ਬੱਚੇ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਲਿਖਤੀ ਬਿਆਨਾਂ ਵਿਚ ਕਿਹਾ ਹੈ ਕਿ ਉਸ ਦੇ ਬੱਚੇ ਦੀ ਮੌਤ ਬੀਮਾਰੀ ਕਾਰਨ ਹੋਈ ਹੈ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ, ਮੁਅੱਤਲ SHO ਨਵਦੀਪ ਤੇ ਹੋਰ ਮੁਲਾਜ਼ਮਾਂ ਨੂੰ ਹੁਕਮ ਜਾਰੀ
‘ਆਪ’ ਦੀ ਜਿੱਤ ਦੇਖ ਕੇ ਡਰੇ ਭਾਜਪਾ ਆਗੂ : ਮੋਹਿੰਦਰ ਭਗਤ
ਦੂਜੇ ਪਾਸੇ ਕੈਬਨਿਟ ਮੰਤਰੀ ਮਹਿੰਦਰ ਭਗਤ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕੋਈ ਸੱਚਾਈ ਨਹੀਂ ਹੈ। ਆਮ ਆਦਮੀ ਪਾਰਟੀ ਨੇ ਸ਼ੁਰੂ ਤੋਂ ਹੀ ਨਸ਼ਿਆਂ ਦੇ ਖਾਤਮੇ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਾਫ ਤੌਰ ’ਤੇ ਉੱਚ ਪੁਲਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਸਮੱਗਲਰਾਂ ’ਤੇ ਸਮਾਂ ਰਹਿੰਦੇ ਕਾਰਵਾਈ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ ਹੋਏ ਹਨ। ਜਿੱਥੋਂ ਤੱਕ ਭਾਜਪਾ ਆਗੂਆਂ ਵੱਲੋਂ ‘ਆਪ’ ਦੇ ਅਕਸ ਨੂੰ ਢਾਅ ਲਾਉਣ ਦਾ ਸਵਾਲ ਹੈ ਤਾਂ ਜਨਤਾ ਜਾਣਦੀ ਹੈ ਕਿ ਵਿਰੋਧੀ ਪਾਰਟੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਲੋਕਾਂ ਨੂੰ ਮੁਫ਼ਤ ਬਿਜਲੀ, ਸਿਹਤ ਸਹੂਲਤਾਂ ਅਤੇ ਅਪਰਾਧ ਮੁਕਤ ਮਾਹੌਲ ਮਿਲ ਰਿਹਾ ਹੈ। ਭਗਤ ਨੇ ਵਿਰੋਧੀ ਧਿਰ ਨੂੰ ਸਲਾਹ ਦਿੱਤੀ ਕਿ ਉਹ ਜੋ ਵੀ ਇਲਜ਼ਾਮ ਲਾਵੇ, ਉਹ ਘੱਟੋ-ਘੱਟ ਸਬੂਤਾਂ ਦੇ ਆਧਾਰ ’ਤੇ ਹੀ ਲਾਵੇ।
ਇਹ ਵੀ ਪੜ੍ਹੋ- ਪ੍ਰਿੰਸੀਪਲ ਵੱਲੋਂ ਬੱਚੇ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਨਵਾਂ ਮੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੱਲੇਵਾਲ ਨੇ ਸੁਪਰੀਮ ਕੋਰਟ ਦੀ ਉੱਚ ਤਾਕਤੀ ਕਮੇਟੀ ਦੀ ਇਲਾਜ ਸਬੰਧੀ ਬੇਨਤੀ ਨੂੰ ਨਕਾਰਿਆ
NEXT STORY