ਹੁਸ਼ਿਆਰਪੁਰ (ਵੈੱਬ ਡੈਸਕ)- ਪੜ੍ਹਦੇ ਸਮੇਂ ਕਾਪੀ ਵਿਚ ਗਲਤੀਆਂ ਹੋਣ ਮਗਰੋਂ ਬੱਚੇ ਨੂੰ ਨਿੱਜੀ ਸਕੂਲ ਦੀ ਪ੍ਰਿੰਸੀਪਲ ਵੱਲੋਂ ਬੇਰਹਿਮੀ ਨਾਲ ਥੱਪੜ ਮਾਰਨ ਦੇ ਮਾਮਲੇ ਨੇ ਨਵਾਂ ਮੋੜ ਸਾਹਮਣੇ ਆਇਆ ਹੈ। ਮੰਤਰੀ ਹਰਜੋਤ ਬੈਂਸ ਵੱਲੋਂ ਸਖ਼ਤ ਐਕਸ਼ਨ ਲੈਣ ਤੋਂ ਬਾਅਦ ਹੁਣ ਸਕੂਲ ਦੀ ਪ੍ਰਿੰਸੀਪਲ ਨੇ ਲਿਖਤੀ ਮੁਆਫ਼ੀ ਮੰਗ ਲਈ ਹੈ।
ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੇ ਪਿੰਡ ਬੱਡੋਂ ਦੀ ਇਕ ਕੋਠੀ 'ਚ ਚੱਲਦੇ ਨਿੱਜੀ ਸਕੂਲ ਦੀ ਪ੍ਰਿੰਸੀਪਲ ਵੱਲੋਂ ਇਕ ਬੱਚੇ ਵੱਲੋਂ ਕਾਪੀ ’ਤੇ ਲਗਾਤਾਰ ਗਲਤ ਲਿਖ਼ੇ ਜਾਣ ਤੋਂ ਬਾਅਦ ਮੂੰਹ 'ਤੇ ਥੱਪੜ ਜੜ ਦਿੰਦੀ ਹੈ। ਇਸ ਦੇ ਨਾਲ ਹੀ ਪ੍ਰਿੰਸੀਪਲ ਉਸ ਦਾ ਜੂੜਾ ਵੀ ਘੁੰਮਾਉਂਦੀ ਹੈ। ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ ਮਹਿਲਾ ਪ੍ਰਿੰਸੀਪਲ ਬੱਚੇ ਨੂੰ 6 ਲਿਖਣਾ ਸਿਖਾ ਰਹੀ ਹੁੰਦੀ ਹੈ ਅਤੇ ਬੱਚਾ ਵਾਰ-ਵਾਰ 10 ਲਿਖ ਦਿੰਦਾ ਹੈ। ਇਸ ਤੋਂ ਅਧਿਆਪਕਾ ਗੁੱਸੇ ਵਿਚ ਆ ਕੇ ਉਸ ਦੇ ਥੱਪੜ ਜੜ ਦਿੰਦੀ ਹੈ। ਲਿਖਤੀ ਮੁਆਫ਼ੀ ਵਿਚ ਮਹਿਲਾ ਅਧਿਆਪਕਾ ਨੇ ਅੱਗੇ ਤੋਂ ਕਿਸੇ ਬੱਚੇ ਨੂੰ ਨਾ ਕੁੱਟਣ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ- ਕਿਸਾਨੀ ਸੰਘਰਸ਼ ਦਰਮਿਆਨ ਭਾਜਪਾ ਦਾ ਵੱਡਾ ਬਿਆਨ
ਮੁਆਫ਼ੀਨਾਮਾ ਵਿਚ ਜਾਣੋ ਕੀ ਲਿਖਿਆ ਮੈਡਮ ਨੇ
ਅਧਿਆਪਕਾ ਨੇ ਮੁਆਫ਼ੀਨਾਮਾ ਲਿਖਦੇ ਹੋਏ ਕਿਹਾ ਕਿ ਮੈਂ ਨਿਊ ਮਾਡਲ ਸਕੂਲ ਬੱਡੋਂ ਦੀ ਇੰਚਾਰਜ ਹਾਂ। ਮੇਰੇ ਕੋਲੋਂ ਇਕ ਸਕੂਲ ਦੇ ਵਿਦਿਆਰਥੀ ਅਮਨਦੀਪ ਸਿੰਘ ਨੂੰ ਪੜ੍ਹਾਉਂਦੇ ਹੋਏ ਗਲਤ ਤਰੀਕੇ ਨਾਲ ਮਾਰਕੁੱਟ ਹੋਈ ਹੈ। ਮੈਂ ਇਸ ਗੱਲ ਦੀ ਮੁਆਫ਼ੀ ਮੰਗਦੀ ਹਾਂ। ਇਸ ਤੋਂ ਬਾਅਦ ਮੈਂ ਕਿਸੇ ਵੀ ਬੱਚੇ ਨੂੰ ਕਦੇ ਵੀ ਇਸ ਤਰ੍ਹਾਂ ਨਾਲ ਨਹੀਂ ਕੁੱਟਾਂਗੀ। ਇਹ ਮੁਆਫ਼ੀਨਾਮਾ ਲੜਕੇ ਅਮਨਦੀਪ ਸਿੰਘ ਦੇ ਦਾਦਾ ਸੰਤੋਖ ਸਿੰਘ ਪਿੰਡ ਡਾਡੀਆਂ ਦੀ ਹਾਜ਼ਰੀ ਵਿਚ ਹੋਈ ਪਿੰਡ ਬੱਡੋਂ ਦੀ ਪੰਚਾਇਤ ਵਿਚ ਹੋਇਆ।
ਸੋਸ਼ਲ ਮੀਡੀਆ ’ਤੇ ਵਾਇਰਲ ਇਸ ਵੀਡੀਓ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਉਕਤ ਅਧਿਆਪਕਾ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਸਨ। ਜਿਸ ਦੀ ਪੜਤਾਲ ਲਈ ਸੋਮਵਾਰ ਨੂੰ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਪਹੁੰਚ ਰਹੇ ਹਨ। ਉਥੇ ਹੀ ਦੂਜੇ ਪਾਸੇ ਪ੍ਰਿੰਸੀਪਲ ਨੇ ਦੋ ਪਿੰਡਾਂ ਦੀ ਪੰਚਾਇਤਾਂ ਸਾਹਮਣੇ ਮੁਆਫ਼ੀ ਮੰਗ ਲਈ ਸੀ, ਜਿਸ ਕਾਰਨ ਪਿੰਡ ਵਿਚ ਕੋਈ ਵੀ ਇਸ ਮਾਮਲੇ ਨੂੰ ਅੱਗੇ ਵਧਾਉਣ ਦੇ ਹੱਕ ਵਿਚ ਨਹੀਂ ਅਤੇ ਇਸ ਮਾਮਲੇ ’ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਦਾ ਸਭ ਤੋਂ ਵੱਡਾ ਬਿਆਨ, ਵਿਵਾਦਾਂ ਨੂੰ ਖ਼ਤਮ ਕਰਨ ਲਈ ਇਲਜ਼ਾਮ ਪੁਆਏ ਝੋਲੀ
ਪ੍ਰਾਪਤ ਜਾਣਕਾਰੀ ਮੁਤਾਬਕ ਕਸਬਾ ਬੱਡੋਂ ਦੀ ਇਕ ਕੋਠੀ ਵਿਚ ਕਾਫ਼ੀ ਸਮੇਂ ਤੋਂ ਅਧਿਆਪਕਾ ਨੀਲਮ ਰਾਣੀ ਇਕ ਨਿੱਜੀ ਸਕੂਲ ਚਲਾ ਰਹੀ ਹੈ। ਉਹ ਖ਼ੁਦ ਹੀ ਸਕੂਲ ਦੀ ਪ੍ਰਿੰਸੀਪਲ ਵੀ ਹੈ। ਵਾਇਰਲ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਬੱਚੇ ਨੂੰ ਪਹਿਲਾਂ ਉਹ ਦੋ ਤਿੰਨ ਥੱਪੜ ਮਾਰਦੀ ਹੈ ਅਤੇ ਫਿਰ ਜੂੜੇ ਤੋਂ ਫ਼ੜ ਕੇ ਘੁਮਾ ਕੇ ਉਸ ਦੇ ਮੁੜ ਚਪੇੜਾਂ ਮਾਰਦੀ ਹੋਈ ਉਸ 'ਤੇ ਤਸ਼ੱਦਦ ਢਾਹਉਂਦੀ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਮੁੜ ਚੱਲੀਆਂ ਗੋਲ਼ੀਆਂ, 2 ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਮੀਨ ’ਤੇ ਕਬਜ਼ਾ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ’ਤੇ 4 ਖ਼ਿਲਾਫ਼ ਮਾਮਲਾ ਦਰਜ
NEXT STORY