ਬਠਿੰਡਾ — ਪੁਲਸ ਨੇ ਸੈਂਟ੍ਰਲ ਜੇਲ 'ਚ 15 ਕੈਦੀਆਂ ਤੇ ਹਵਾਲਾਤੀਆਂ ਤੋਂ 15 ਮੋਬਾਇਲ ਬਰਾਮਦ ਕੀਤੇ ਹਨ। ਗ੍ਰਿਫਤਾਰ ਲੋਕਾਂ 'ਚ ਇਕ ਮਹਿਲਾ ਵੀ ਸ਼ਾਮਲ ਹੈ। ਮਾਮਲੇ 'ਚ ਜੇਲ ਪ੍ਰਬੰਧਕ ਦਾਅਵਾ ਕਰ ਰਹੇ ਹਨ ਕਿ ਇਹ ਮੋਬਾਇਲ ਇਕੋ ਸਮੇਂ ਨਹੀਂ ਸਗੋਂ ਪਿਛਲੇ ਦੋ ਮਹੀਨੇ ਤੋਂ ਫੜੇ ਗਏ ਹਨ। ਇਸ 'ਚ ਪੁਲਸ ਨੂੰ ਲਿਖਤ ਜਾਣਕਾਰੀ ਦੇ ਦਿੱਤੀ ਸੀ ਪਰ ਉਨ੍ਹਾਂ ਨੇ ਕੇਸ ਹੁਣ ਦਰਜ ਕੀਤਾ ਹੈ। ਉਥੇ ਹੀ ਪੁਲਸ ਦੇ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ 'ਤੇ ਹੀ ਕੇਸ ਦਰਜ ਕਰ ਲਿਆ ਹੈ। ਇਕ ਕੈਦੀ ਬਲਜਿੰਦਰ ਸਿੰਘ ਗਾਂਧੀ 'ਤੇ ਨਸ਼ਾ ਨਿਰੋਧਕ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ, ਜੋ ਜਲੰਧਰ 'ਚ ਇਕ ਪੇਸ਼ੀ 'ਚ ਗਿਆ ਤਾਂ ਆਉਂਦੇ ਹੋਏ 47 ਗ੍ਰਾਮ ਹੀਰੋਇਨ ਲੁਕੋ ਕੇ ਲੈ ਗਿਆ। ਉਸ ਨੂੰ ਬਠਿੰਡਾ ਜੇਲ 'ਚ ਜਾਂਚ ਦੌਰਾਨ ਕਾਬੂ ਕੀਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਐੱਸ. ਐੱਸ. ਆਈ. ਲਕਸ਼ਮਣ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਰਜਿੰਦਰ ਸਿੰਘ, ਅਰਜੁਨ ਸਿੰਘ, ਜੋਗਿੰਦਰ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ, ਜਸਵੀਰ ਸਿੰਘ, ਬਲਜਿੰਦਰ ਸਿੰਘ ਗਾਂਧੀ, ਅਸ਼ਵਨੀ ਸਿੰਘ, ਆਸਾ ਸਿੰਘ, ਸੁਖਜਿੰਦਰ ਸਿੰਘ, ਗੁਰਦਾਸ ਸਿੰਘ, ਗੁਰਜੀਤ ਸਿੰਘ, ਗੁਰਦਾਸ, ਜਗਦੇਵ ਸਿੰਘ ਤੇ ਸਰਬਜੀਤ ਕੌਰ ਵਜੋਂ ਹੋਈ ਹੈ।
ਬਿਜਲੀ ਘਰ ਮਿਆਣੀ 'ਚ ਕਰਮਚਾਰੀਆਂ ਨੇ ਦਿੱਤਾ ਸਰਕਾਰ ਖਿਲਾਫ ਧਰਨਾ
NEXT STORY