ਗੁਰਦਾਸਪੁਰ(ਹਰਮਨ)- ਗੁਰਦਾਸਪੁਰ ਸ਼ਹਿਰ ਅੰਦਰ ਅਵਾਰਾ ਤੇ ਖੂੰਖਾਰ ਕੁੱਤਿਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਦੇ ਚਲਦਿਆਂ ਬੀਤੀ ਰਾਤ ਘਰੋਂ ਆਈਸ ਕਰੀਮ ਲੈਣ ਗਏ ਇਕ 16 ਸਾਲਾਂ ਦੇ ਲੜਕੇ ਨੂੰ ਕੁੱਤਿਆਂ ਦੇ ਝੁੰਡ ਨੇ ਨੋਚ ਲਿਆ ਪਰ ਲੜਕਾ ਦੌੜ ਕੇ ਕਿਸੇ ਦੇ ਘਰ ਵੜ ਗਿਆ ਜਿਸ ਕਾਰਨ ਉਸ ਦੀ ਜਾਨ ਤਾਂ ਬਚ ਗਈ ਪਰ ਕੁੱਤਿਆਂ ਨੇ ਉਸ ਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ।
ਜਾਣਕਾਰੀ ਅਨੁਸਾਰ ਤੁਸ਼ਾਰ ਉਰਫ ਤਨੁ ਪੁੱਤਰ ਰਵੀ ਕੁਮਾਰ ਨਿਵਾਸੀ ਬਹਿਰਾਮਪੁਰ ਰੋਡ ਨੇ ਦੱਸਿਆ ਕਿ ਉਹ ਬੀਤੀ ਰਾਤ 9.30 ਵਜੇ ਦੇ ਕਰੀਬ ਘਰ ਦੇ ਨੇੜੇ ਹੀ ਇਕ ਕਰਿਆਨੇ ਦੀ ਦੁਕਾਨ 'ਤੇ ਆਇਸ ਕਰੀਮ ਲੈਣ ਗਿਆ ਸੀ। ਇਸ ਦੌਰਾਨ ਜਦੋਂ ਵਾਪਸ ਆਇਆ ਤਾਂ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰ ਲਿਆ। ਇਸ ਦੌਰਾਨ ਕੁੱਤਿਆਂ ਨੇ ਪਹਿਲਾਂ ਆਈਸਕ੍ਰੀਮ ਖੋਹੀ ਅਤੇ ਬਾਅਦ ਵਿਚ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਜਿਸ ਦੌਰਾਨ ਉਸ ਦੇ ਪੇਟ, ਬਾਂਹ ਅਤੇ ਲੱਤ 'ਤੇ ਕੁੱਤਿਆਂ ਨੇ ਕੱਟ ਲਗਾ ਦਿੱਤੇ। ਇਸੇ ਦੌਰਾਨ ਉਹ ਜ਼ਖਮੀ ਹੋ ਗਿਆ ਅਤੇ ਬੜੀ ਮੁਸ਼ਕਿਲ ਨਾਲ ਦੌੜ ਕੇ ਇਕ ਘਰ ਵਿਚ ਵੜ ਗਿਆ। ਉਪਰੰਤ ਉਸ ਨੂੰ ਉਸ ਦੇ ਘਰ ਵਾਲਿਆਂ ਨੇ ਹਸਪਤਾਲ ਪਹੁੰਚਾਇਆ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅਵਾਰਾ ਕੁੱਤਿਆਂ ਨੇ ਰਾਤ ਸਮੇਂ ਇਕ ਅਣਪਛਾਤੇ ਵਿਅਕਤੀ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਅਜੇ ਤੱਕ ਸ਼ਹਿਰ ਵਿਚੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਜਿਸ ਕਾਰਨ ਇਹ ਕੁੱਤੇ ਲਗਾਤਾਰ ਬਜੁਰਗਾਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਸੁੱਖੀ ਚਾਹਲ ਨੇ ਗੁਰਮੀਤ ਪਿੰਕੀ ਖ਼ਿਲਾਫ਼ 5 ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ
NEXT STORY