ਤਰਨਤਾਰਨ (ਰਮਨ) - ਇਤਿਹਾਸਕ ਨਗਰੀ ਕਸਬਾ ਖਡੂਰ ਸਾਹਿਬ ਵਿਖੇ ਰਹਿਣ ਵਾਲਾ 16 ਸਾਲਾ ਵਿਦਿਆਰਥੀ ਜਿੱਥੇ ਸਿੱਖ ਧਰਮ ਦਾ ਪ੍ਰਚਾਰ ਕਰ ਰਿਹਾ ਹੈ, ਉੱਥੇ ਆਪਣੇ ਹੱਥਾਂ ਦੀ ਕਲਾ ਨਾਲ ਗੁਰਦੁਆਰਾ ਸਾਹਿਬ ਦਾ ਮਾਡਲ ਤਿਆਰ ਕਰਦੇ ਹੋਏ ਮਿਸਾਲ ਪੇਸ਼ ਕਰ ਰਿਹਾ ਹੈ। ਇਤਿਹਾਸਕ ਨਗਰੀ ਕਸਬਾ ਖਡੂਰ ਸਾਹਿਬ ਦੇ ਹਰਮਨ ਸਿੰਘ ਪੁੱਤਰ ਬਲਵਿੰਦਰ ਸਿੰਘ, ਜੋ ਨੌਵੀਂ ਜਮਾਤ ਦਾ ਵਿਦਿਆਰਥੀ ਹੈ, ਨੇ ਗਤੇ ਅਤੇ ਰੰਗਦਾਰ ਕਾਗਜ਼ਾਂ ਦੀ ਮਦਦ ਨਾਲ ਦਿਨ-ਰਾਤ ਮਿਹਨਤ ਕਰਦੇ ਹੋਏ ਗੁਰਦੁਆਰਾ ਮਾਈ ਭਰਾਈ ਸਾਹਿਬ ਜੀ, ਜੋ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸਮਰਪਿਤ ਹੈ, ਦਾ ਮਾਡਲ ਤਿਆਰ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ: ਮਹਾਰਾਣੀ ਐਲਿਜ਼ਾਬੈਥ II ਨੇ 1997 'ਚ ਭਾਰਤ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਸੀ ਮੱਥਾ, ਵੇਖੋ ਵੀਡੀਓ
ਹਰਮਨ ਨੇ ਦੱਸਿਆ ਕਿ ਇਸ ਮਾਡਲ ਜਿਸ ਦੀਆਂ ਚਾਰ ਮੰਜ਼ਿਲਾਂ ਬਣਾਈਆਂ ਗਈਆਂ ਹਨ, ਜਿਸ ਦੀ ਉੱਚਾਈ 2 ਫੁੱਟ 4 ਇੰਚ ਅਤੇ ਚੌੜਾਈ 1 ਫੁੱਟ 5 ਇੰਚ ਹੈ, ਨੂੰ ਗੁਰਦੁਆਰਾ ਸਾਹਿਬ ਵਾਂਗ ਤਿਆਰ ਕਰ ਲਿਆ ਗਿਆ ਹੈ। ਇਸ ਵਿਚ ਰੰਗ-ਬਿਰੰਗੀਆਂ ਸੁੰਦਰ ਲਾਈਟਾਂ ਅਤੇ ਗੁਰਬਾਣੀ ਦਾ ਪ੍ਰਭਾਵ ਜਾਰੀ ਰਹੇਗਾ। ਇਸ ਮਾਡਲ ਨੂੰ ਤਿਆਰ ਕਰਨ ’ਚ ਉਸ ਨੂੰ ਕਰੀਬ ਇਕ ਮਹੀਨੇ ਤੋਂ ਵੱਧ ਸਮਾਂ ਲੱਗਾ ਹੈ।
ਪੜ੍ਹੋ ਇਹ ਵੀ ਖ਼ਬਰ: ਗੈਂਗਸਟਰ ਗੋਲਡੀ ਬਰਾੜ ਦੀ ਗਵਾਹਾਂ ਨੂੰ ਧਮਕੀ, ਕਿਹਾ-ਅਦਾਲਤ ਗਏ ਤਾਂ ਨਤੀਜੇ ਹੋਣਗੇ ਮਾੜੇ (ਵੀਡੀਓ)
ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਫਿਰਾਕ ’ਚ ਬੰਬੀਹਾ ਗੈਂਗ, ਪੰਜਾਬ ’ਚ ਵੱਡੀ ਗੈਂਗਵਾਰ ਦਾ ਖ਼ਤਰਾ
NEXT STORY