ਰਾਜਾਸਾਂਸੀ,(ਰਾਜਵਿੰਦਰ ਹੁੰਦਲ) : ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਵਿਸ਼ਵ ਭਰ 'ਚ ਹੋਏ ਲਾਕਡਾਊਨ ਕਰਕੇ ਠੱਪ ਹੋਈਆਂ ਸੇਵਾਵਾਂ ਕਰਕੇ ਵਿਦੇਸ਼ਾਂ ਤੋਂ ਆਏ ਭਾਰਤੀ ਮੂਲ ਤੇ ਇੰਗਲੈਂਡ ਦੇ ਸਿਟੀਜ਼ਨਾਂ ਨੂੰ ਵਾਪਸ ਲੈ ਕੇ ਜਾਣ ਲਈ ਇੰਗਲੈਂਡ ਸਰਕਾਰ ਵਲੋਂ ਆਪਣੇ ਵਸਨੀਕਾਂ ਲਈ ਬ੍ਰਿਟਿਸ਼ ਏਅਰਲਾਈਨ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ, ਜੋ ਕਿ ਅੱਜ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ। ਜਿਸ ਤਹਿਤ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਬ੍ਰਿਟਿਸ਼ ਏਅਰਲਾਈਨ ਰਾਹੀਂ 169 ਯਾਤਰੀ ਇੰਗਲੈਂਡ ਦੇ ਲੰਡਨ ਹੀਥਰੋ ਹਵਾਈ ਅੱਡੇ ਲਈ ਰਵਾਨਾ ਹੋ ਗਏ।
ਜ਼ਿਕਰਯੋਗ ਹੈ ਕਿ ਇਸ ਉਡਾਣ ਦਾ ਪ੍ਰਬੰਧ ਭਾਰਤ 'ਚ ਕੋਰੋਨਾ ਦੀ ਮਹਾਂਮਾਰੀ ਕਾਰਨ ਫਸੇ ਇੰਗਲੈਂਡ ਦੇ ਲੋਕਾਂ ਵਲੋਂ ਵਾਰ-ਵਾਰ ਗੁਹਾਰ ਲਾਉਣ ਕਰਕੇ ਕੀਤਾ ਗਿਆ ਹੈ। ਇਸ ਉਡਾਣ ਰਾਹੀ ਜਾਣ ਵਾਲੇ 171 ਵਿਅਕਤੀਆਂ ਦੀ ਲਿਸਟ ਤਿਆਰ ਹੋਈ ਸੀ ਪਰ ਇਨ੍ਹਾਂ 'ਚੋਂ 2 ਯਾਤਰੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਨਹੀਂ ਪਹੁੰਚ ਸਕੇ, ਜਿਸ ਕਾਰਨ ਇਸ ਉਡਾਣ ਰਾਹੀਂ 169 ਯਾਤਰੀ ਇੰਗਲੈਂਡ ਲਈ ਰਵਾਨਾ ਹੋਏ। ਜ਼ਿਕਰਯੋਗ ਹੈ ਕਿ ਇਸ ਉਡਾਣ ਰਾਹੀ ਆਪਣੇ ਘਰਾਂ ਨੂੰ ਜਾਣ ਵਾਲੇ ਯਾਤਰੀਆਂ 'ਚ ਖੁਸ਼ੀ ਦਾ ਮਾਹੌਲ ਦਿਖਾਈ ਦੇ ਰਿਹਾ ਸੀ ਅਤੇ ਉਹ ਪਰਿਵਾਰਾਂ 'ਚ ਜਾਣ ਲਈ ਉਤਾਵਲੇ ਦਿਖਾਈ ਦੇ ਰਹੇ ਸਨ।
ਸਵਾ ਕਰੋੜ ਦੀ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ
NEXT STORY