ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)— ਸੰਗਰੂਰ ਪੁਲਸ ਨੇ ਵੱਖ-ਵੱਖ ਕੇਸਾਂ 'ਚ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐੈੱਸ.ਐੈੱਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਦੇ ਸਹਾਇਕ ਥਾਣੇਦਾਰ ਅਮਰ ਸਿੰਘ ਨੇ ਪਿੰਡ ਕਾਂਝਲਾ ਤੋਂ ਮਿੰਟੂ ਸਿੰਘ ਉਰਫ ਸੰਨੀ ਪੁੱਤਰ ਗੋਬਿੰਦਰ ਸਿੰਘ ਵਾਸੀ ਅਕੋਈ ਸਾਹਿਬ ਨੂੰ ਕਾਬੂ ਕਰ ਕੇ ਉਸ ਕੋਲੋਂ 60 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀਆਂ।
ਥਾਣਾ ਸਿਟੀ ਧੂਰੀ ਦੇ ਹੌਲਦਾਰ ਗਿਆਨ ਸਿੰਘ ਨੇ ਮਾਨਵਾਲਾ ਫਾਟਕ ਵਿਖੇ ਨਾਕੇ ਦੌਰਾਨ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕੁਲਵੰਤ ਸਿੰਘ ਉਰਫ ਕਾਲਾ ਪੁੱਤਰ ਗੁਰਮੁਖ ਵਾਸੀ ਮੁਹੰਮਦਪੁਰ ਥਾਣਾ ਸ਼ੇਰਪੁਰ ਅਤੇ ਬਲਵੀਰ ਸਿੰਘ ਉਰਫ ਭੀਮੀ ਪੁੱਤਰ ਗੁਲਜ਼ਾਰ ਸਿੰਘ ਵਾਸੀ ਜਹਾਂਗੀਰ ਕਾਰ ਪਿੱਛੇ ਮੋੜਨ ਲੱਗੇ ਪਰ ਪੁਲਸ ਪਾਰਟੀ ਨੇ ਕਾਰ ਨੂੰ ਕਾਬੂ ਕਰ ਕੇ ਉਸ 'ਚੋਂ 96 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀਆਂ। ਬਲਵੀਰ ਸਿੰਘ ਕਾਰ ਛੱਡ ਕੇ ਫਰਾਰ ਹੋ ਗਿਆ।
ਥਾਣਾ ਸਿਟੀ ਸੰਗਰੂਰ ਦੇ ਹੌਲਦਾਰ ਤੇਜਿੰਦਰ ਸਿੰਘ ਨੇ ਕਾਲਾ ਸਿੰਘ ਪੁੱਤਰ ਜੰਗ ਸਿੰਘ ਵਾਸੀ ਸੁੰਦਰ ਬਸਤੀ ਸੰਗਰੂਰ ਦੇ ਘਰ ਰੇਡ ਕਰ ਕੇ 38 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀਆਂ। ਜਦੋਂ ਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਦੁਰਗਾ ਸਿੰਘ ਨੇ ਇਕ ਪੋਲਟਰੀ ਫਾਰਮ 'ਚ ਸੂਚਨਾ ਦੇ ਆਧਾਰ 'ਤੇ ਰੇਡ ਕਰ ਕੇ 20 ਕਿਲੋ ਭੁੱਕੀ ਬਰਾਮਦ ਕਰ ਕੇ ਮਲਕੀਤ ਸਿੰਘ ਉਰਫ ਬੌਬੀ ਪੁੱਤਰ ਬਲਦੇਵ ਸਿੰਘ, ਜੰਗੀਰ ਸਿੰਘ ਉਰਫ ਜੱਗਾ ਪੁੱਤਰ ਹਰਦੇਵ ਸਿੰਘ, ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਬਲਵਿੰਦਰ ਸਿੰਘ ਅਤੇ ਅਵਤਾਰ ਸਿੰਘ ਸਾਬਕਾ ਸਰਪੰਚ ਪੁੱਤਰ ਸੁਖਵੰਤ ਸਿੰਘ ਵਾਸੀ ਸ਼ੇਰੋਂ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ।
ਪੰਜਾਬ ਰਾਜ ਪਾਵਰ ਤੇ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੇ ਪੈਨਸ਼ਨਰਾਂ ਕੀਤੀ ਨਾਅਰੇਬਾਜ਼ੀ
NEXT STORY