ਟਾਂਡਾ ਉਡ਼ਮੁਡ਼(ਪੰਡਿਤ, ਮੋਮੀ) - ਆਬਕਾਰੀ ਅਤੇ ਕਰ ਕਮਿਸ਼ਨਰ ਪੰਜਾਬ ਵੱਲੋਂ ਜਾਰੀ ਹਦਾਇਤਾਂ ਤੋਂ ਬਾਅਦ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਸਖਤੀ ਨਾਲ ਨੱਥ ਪਾਉਣ ਲਈ ਆਬਕਾਰੀ ਵਿਭਾਗ ਦੀ ਟੀਮ ਲਗਾਤਾਰ ਬਿਆਸ ਦਰਿਆ ਦੇ ਕੰਡੇ ਵਾਲੇ ਇਲਾਕਿਆਂ ’ਚ ਸਰਚ ਆਪ੍ਰੇਸ਼ਨ ਚਲਾ ਰਹੀ ਹੈ, ਜਿਸ ਤਹਿਤ ਅੱਜ ਫਿਰ ਟੀਮ ਨੇ ਟਾਂਡਾ ਪੁਲਸ ਨਾਲ ਕੀਤੇ ਸਾਂਝੇ ਆਪ੍ਰੇਸ਼ਨ ਦੌਰਾਨ ਮਿਆਣੀ ਮੰਡ, ਟਾਹਲੀ, ਭੂਲਪੁਰ ਮੰਡ ਇਲਾਕੇ ’ਚ ਵੱਡੀ ਮਾਤਰਾ ’ਚ ਲਾਹਣ ਬਰਾਮਦ ਕੀਤੀ ਹੈ। ਐਕਸਾਈਜ਼ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ. ਟੀ. ਓ. ਹਨੁਮੰਤ ਸਿੰਘ ਦੇ ਨਿਰਦੇਸ਼ਾਂ ਅਧੀਨ ਟਾਂਡਾ ਪੁਲਸ ਦੇ ਐੱਸ. ਐੱਚ. ਓ . ਬਿਕਰਮ ਸਿੰਘ, ਆਬਕਾਰੀ ਵਿਭਾਗ ਦੇ ਇੰਸਪੈਕਟਰ ਤਰਲੋਚਨ ਸਿੰਘ, ਇੰਸਪੈਕਟਰ ਦਵਿੰਦਰ ਸਿੰਘ, ਇੰਸਪੈਕਟਰ ਮਹਿੰਦਰ ਸਿੰਘ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਟੀਮ ਨੇ ਸੂਚਨਾ ਦੇ ਆਧਾਰ ’ਤੇ ਇਸ ਇਲਾਕੇ ’ਚ ਨਾਜਾਇਜ਼ ਸ਼ਰਾਬ ਬਣਾਉਣ ਦਾ ਧੰਦਾ ਕਰਨ ਵਾਲੇ ਕਿਸੇ ਅਣਪਛਾਤੇ ਸਮੱਗਲਰਾਂ ਵੱਲੋਂ ਝਾਡ਼ੀਆਂ ਅਤੇ ਸਰਕੰਡਿਆਂ ’ਚ ਤਿਰਪਾਲਾਂ ਅਤੇ ਡਰੰਮਾਂ ’ਚ ਲੁਕੋ ਕੇ ਰੱਖੀ ਲਗਭਗ 2 ਹਜ਼ਾਰ ਕਿਲੋ ਲਾਹਣ ਅਤੇ 60 ਲੀਟਰ ਨਾਜਾਇਜ਼ ਨੂੰ ਬਰਾਮਦ ਕਰ ਕੇ ਉਸ ਨੂੰ ਮੌਕੇ ’ਤੇ ਨਸ਼ਟ ਕੀਤਾ ਹੈ। ਟੀਮ ਨੇ ਇਸ ਮੌਕੇ ਸਮੱਗਲਰਾਂ ਦਾ ਸਾਜ਼ੋ-ਸਾਮਾਨ ਵੀ ਬਰਾਮਦ ਕੀਤਾ। ਇਸ ਦੌਰਾਨ ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਨੇ ਕੰਗ ਨੇ ਦੱਸਿਆ ਕਿ ਜ਼ਿਲੇ ’ਚ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਆਬਕਾਰੀ ਵਿਭਾਗ ਦਾ ਆਪ੍ਰੇਸ਼ਨ ਤੇਜ਼ੀ ਨਾਲ ਚੱਲ ਰਿਹਾ ਹੈ।
ਸਰਕਾਰੀ ਥਾਂ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕਈ ਸ਼ਹਿਰਾਂ ਦੀਆਂ ਕੁੜੀਆਂ ਸਨ ਸ਼ਾਮਲ
NEXT STORY