ਅਬੋਹਰ (ਰਹੇਜਾ): ਥਾਣਾ ਨੰਬਰ 1 ਦੀ ਪੁਲਸ ਨੇ ਐੱਸ.ਐੱਸ.ਪੀ.ਫਾਜ਼ਿਲਕਾ ਹਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ਹਿਰ ਦੇ ਮੱਧ ਵਿਚ ਸਥਿਤ ਸਰਕਾਰੀ ਕਮਿਊਨਿਟੀ ਹਾਲ (ਅਬੋਹਰ ਪੈਲੇਸ) ਵਿਖੇ ਦੇਹ ਵਪਾਰ ਦਾ ਕਾਰੋਬਾਰ ਕਰਨ ਦੇ ਜੁਰਮ 'ਚ ਇੰਚਾਰਜ ਰਜਿੰਦਰ ਉਰਫ ਰਾਮਾ ਸੇਤੀਆ ਸਮੇਤ 7 ਲੋਕਾਂ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ: ਵੱਡੀ ਵਾਰਦਾਤ: 4 ਵਿਅਕਤੀਆਂ ਵਲੋਂ 13 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ
ਜਾਣਕਾਰੀ ਅਨੁਸਾਰ ਪੁਲਸ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਅਬੋਹਰ ਪੈਲੇਸ 'ਚ ਪੈਲੇਸ ਦਾ ਸੰਚਾਲਕ ਰਾਮਾ ਸੇਤੀਆ ਆਪਣੇ ਸਾਥੀਆਂ ਸਮੇਤ ਪਿਛਲੇ 4 ਮਹੀਨਿਆਂ ਤੋਂ ਇਥੇ ਵੱਖ-ਵੱਖ ਸ਼ਹਿਰਾਂ ਦੀਆਂ ਕੁੜੀਆਂ ਨੂੰ ਲਿਆ ਕੇ ਸੈਕਸ ਰੈਕੇਟ ਚਲਾ ਰਿਹਾ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ 1 ਦੇ ਇੰਚਾਰਜ ਅੰਗਰੇਜ਼ ਦੀ ਅਗਵਾਈ ਪੁਲਸ ਨੇ ਛਾਪਾ ਮਾਰ ਕੇ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਸਿਵਲ ਲਾਈਨ ਫਾਜ਼ਿਲਕਾ, ਸਾਹਿਬ ਰਾਮ ਪੁੱਤਰ ਨੱਥੂ ਰਾਮ ਨਿਵਾਸੀ ਪਿੰਡ ਖੁਈਖੇੜਾ, ਸ਼ਸ਼ੀ ਕੁਮਾਰ ਭਾਂਭੂ ਪੁੱਤਰ ਮਹਾਵੀਰ ਭਾਂਭੂ ਵਾਸੀ ਪਿੰਡ ਬੋਦੀਵਾਲਾ ਪਿੱਥਾ, ਪਰਵਿੰਦਰ ਕੌਰ ਪਤਨੀ ਨਰਵਿੰਦਰ ਸਿੰਘ, ਸਿਮਰਨਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਅਤੇ ਪੈਲੇਸ ਸੰਚਾਲਕ ਰਾਜਿੰਦਰ ਸੇਤੀਆ ਪੁੱਤਰ ਮਦਨ ਲਾਲ ਨਿਵਾਸੀ ਪਟੇਲ ਪਾਰਕ, ਹੈਪੀ ਸਿੰਘ ਮੈਨੇਜ਼ਰ ਨੂੰ ਕਾਬੂ ਕਰ ਲਿਆ ਹੈ ਅਤੇ ਵੱਖ-ਵੱਖ ਧਾਰਾਵਾਂ 'ਚ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪਤਨੀ ਦੇ ਕਿਸੇ ਹੋਰ ਬੰਦੇ ਨਾਲ ਸਨ ਸਬੰਧ ਤਾਂ ਦੁਖੀ ਪਤੀ ਨੇ ਕੀਤਾ ਖੌਫਨਾਕ ਕਾਰਾ
ਇੱਥੇ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਰਾਮ ਸੇਤੀਆ ਨੇ ਇਸ ਪੈਲੇਸ ਨੂੰ ਕੁਝ ਸਮੇਂ ਤੋਂ ਠੇਕੇ 'ਤੇ ਲਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸੈਕਸ ਰੈਕਟ ਚਲਾਉਣ ਵਾਲੇ ਲੋਕ ਗਾਹਕਾਂ ਤੋਂ 2000 ਤੋਂ 20000 ਤੱਕ ਵਸੂਲ ਕਰਦੇ ਸਨ। ਪੁਲਸ ਨੇ ਮੌਕੇ ਤੋਂ 1 ਕਾਰ ਪੀ. ਬੀ. 22 ਐੱਮ 9843, ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਕੀਤਾ ਹੈ।
ਚੰਡੀਗੜ੍ਹ 'ਚ 'ਕੋਰੋਨਾ ਆਫ਼ਤ' ਕਾਰਨ ਵਧੀ ਸਖ਼ਤੀ, 11 ਮਾਰਕਿਟਾਂ 'ਚ ਓਡ-ਈਵਨ ਫਾਰਮੂਲਾ ਲਾਗੂ
NEXT STORY