ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) : ਪੰਜਾਬ ’ਚ ਤਕਰੀਬਨ 2.44 ਲੱਖ ਮ੍ਰਿਤਕ ਪੈਨਸ਼ਨ ਲੈ ਰਹੇ ਸਨ। ਇਹ ਖ਼ੁਲਾਸਾ ਸਟੇਟ ਪੈਨਸ਼ਨ ਸਕੀਮ ਦੇ ਲਾਭਪਾਤਰੀਆਂ ਸਬੰਧੀ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਕਰਵਾਏ ਗਏ ਇਕ ਸਰਵੇ ’ਚ ਹੋਇਆ ਹੈ। ਸਰਵੇ ਰਿਪੋਰਟ ਮੁਤਾਬਕ 2.44 ਲੱਖ ਮ੍ਰਿਤਕ ਲਾਭਪਾਤਰੀਆਂ ਦੀ ਸ਼ਨਾਖਤ ਕੀਤੀ ਗਈ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਕਰਵਾਏ ਸਰਵੇ ਦੀ ਰਿਪੋਰਟ ਮੁਤਾਬਕ 2022-23 ਦੌਰਾਨ ਸਟੇਟ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਲੈ ਰਹੇ 1,22,908 ਲਾਭਪਾਤਰੀ ਮ੍ਰਿਤਕ ਤੇ ਅਯੋਗ ਮਿਲੇ, ਜਿਨ੍ਹਾਂ ਤੋਂ 77.91 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਸਾਲ 2023-24 ਦੌਰਾਨ ਸਟੇਟ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਲੈ ਰਹੇ 1,07,571 ਲਾਭਪਾਤਰੀ ਮ੍ਰਿਤਕ ਤੇ ਅਯੋਗ ਮਿਲੇ, ਜਿਨ੍ਹਾਂ ਤੋਂ 41.22 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਇਸੇ ਤਰ੍ਹਾਂ 2024-25 ਦੌਰਾਨ ਜੁਲਾਈ ਮਹੀਨੇ ਤੱਕ 14,160 ਲਾਭਪਾਤਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਅਯੋਗ ਮੰਨਿਆ ਗਿਆ ਹੈ। ਸਰਕਾਰ ਵੱਲੋਂ ਇਨ੍ਹਾਂ ਲਾਭਪਾਤਰੀਆਂ ਤੋਂ 26.59 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁੱਲ 2,44,639 ਲਾਭਪਾਤਰੀਆਂ ਤੋਂ 145.73 ਕਰੋੜ ਰੁਪਏ ਰਿਕਵਰ ਕੀਤੇ ਗਏ।
ਇਹ ਵੀ ਪੜ੍ਹੋ : ਮੁਫ਼ਤ 'ਚ Aadhaar Card ਅਪਡੇਟ ਕਰਵਾਉਣ ਦਾ ਮੌਕਾ, 10 ਸਾਲ ਪੁਰਾਣਾ ਆਧਾਰ ਵੀ ਕਰੋ ਮਿੰਟਾਂ 'ਚ ਅਪਡੇਟ
ਅੰਮ੍ਰਿਤਸਰ ਜ਼ਿਲ੍ਹੇ ’ਚ 17,851 ਲਾਭਪਾਤਰੀਆਂ ਤੋਂ 10.54 ਕਰੋੜ ਰੁਪਏ, ਬਰਨਾਲਾ ’ਚ 6,770 ਲਾਭਪਾਤਰੀਆਂ ਤੋਂ 4.27 ਕਰੋੜ ਰੁਪਏ, ਬਠਿੰਡਾ ’ਚ 19,590 ਲਾਭਪਾਤਰੀਆਂ ਤੋਂ 3.44 ਕਰੋੜ ਰੁਪਏ, ਫ਼ਤਿਹਗੜ੍ਹ ਸਾਹਿਬ ’ਚ 5,984 ਲਾਭਪਾਤਰੀਆਂ ਤੋਂ 2.10 ਕਰੋੜ ਰੁਪਏ, ਫ਼ਰੀਦਕੋਟ ’ਚੋਂ 6,081 ਲਾਭਪਾਤਰੀਆਂ ਤੋਂ 3.39 ਕਰੋੜ ਰੁਪਏ, ਫਿਰੋਜ਼ਪੁਰ ’ਚ 7,024 ਲਾਭਪਾਤਰੀਆਂ ਤੋਂ 7.00 ਕਰੋੜ ਰੁਪਏ, ਫਾਜ਼ਿਲਕਾ ’ਚ 10596 ਲਾਭਪਾਤਰੀਆਂ ਤੋਂ 5.59 ਕਰੋੜ ਰੁਪਏ ਵਸੂਲੇ ਗਏ।
ਇਸੇ ਤਰ੍ਹਾਂ ਗੁਰਦਾਸਪੁਰ ’ਚ 13,799 ਲਾਭਪਾਤਰੀਆਂ ਤੋਂ 15.85 ਕਰੋੜ ਰੁਪਏ, ਹੁਸ਼ਿਆਰਪੁਰ ’ਚ 12,317 ਲਾਭਪਾਤਰੀਆਂ ਤੋਂ 7.09 ਕਰੋੜ ਰੁਪਏ, ਜਲੰਧਰ ’ਚ 20,434 ਲਾਭਪਾਤਰੀਆਂ ਤੋਂ 4.40 ਕਰੋੜ ਰੁਪਏ, ਕਪੂਰਥਲਾ ’ਚ 7,729 ਲਾਭਪਾਤਰੀਆਂ ਤੋਂ 4.15 ਕਰੋੜ ਰੁਪਏ, ਲੁਧਿਆਣਾ ’ਚ 18,088 ਲਾਭਪਾਤਰੀਆਂ ਤੋਂ 6.72 ਕਰੋੜ ਰੁਪਏ, ਸ੍ਰੀ ਮੁਕਤਸਰ ਸਾਹਿਬ ’ਚ 11,991 ਲਾਭਪਾਤਰੀਆਂ ਤੋਂ 2.41 ਕਰੋੜ ਰੁਪਏ, ਮੋਗਾ ’ਚ 10,054 ਲਾਭਪਾਤਰੀਆਂ ਤੋਂ 14.42 ਕਰੋੜ ਰੁਪਏ, ਮਾਨਸਾ ’ਚ 8260 ਲਾਭਪਾਤਰੀਆਂ ਤੋਂ 2.70 ਕਰੋੜ ਰੁਪਏ ਰਿਕਵਰ ਕੀਤੇ ਗਏ ਹਨ।
ਇਸੇ ਤਰ੍ਹਾਂ ਐੱਸ. ਬੀ. ਐੱਸ. ਨਗਰ ’ਚ 12,204 ਲਾਭਪਾਤਰੀਆਂ ਤੋਂ 3.65 ਕਰੋੜ ਰੁਪਏ, ਪਠਾਨਕੋਟ ’ਚ 2918 ਲਾਭਪਾਤਰੀਆਂ ਤੋਂ 3.05 ਕਰੋੜ ਰੁਪਏ, ਪਟਿਆਲਾ ’ਚ 24,316 ਲਾਭਪਾਤਰੀਆਂ ਤੋਂ 10.61 ਕਰੋੜ ਰੁਪਏ, ਰੂਪਨਗਰ ’ਚ 4,751 ਲਾਭਪਾਤਰੀਆਂ ਤੋਂ 1.15 ਕਰੋੜ ਰੁਪਏ, ਸੰਗਰੂਰ ’ਚ 7,888 ਲਾਭਪਾਤਰੀਆਂ ਤੋਂ 21.46 ਕਰੋੜ ਰੁਪਏ, ਐੱਸ. ਏ. ਐੱਸ. ਨਗਰ ’ਚ 4808 ਲਾਭਪਾਤਰੀਆਂ ਤੋਂ 1.59 ਕਰੋੜ ਰੁਪਏ, ਤਰਨਤਾਰਨ ’ਚ 11,186 ਲਾਭਪਾਤਰੀਆਂ ਤੋਂ 10.06 ਕਰੋੜ ਰੁਪਏ ਦੀ ਰਿਕਵਰੀ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਸਟੇਟ ਪੈਨਸ਼ਨ ਸਕੀਮ ਅਧੀਨ ਵਿੱਤੀ ਸਾਲ 2024-25 ਲਈ ਸਰਕਾਰ ਵੱਲੋਂ 5924.50 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਜੁਲਾਈ 2024 ਤੱਕ 2505.52 ਕਰੋੜ ਰੁਪਏ ਦੀ ਰਾਸ਼ੀ 33,58,159 ਲਾਭਪਾਤਰੀਆਂ ਦੀ ਪੈਨਸ਼ਨ ਲਈ ਸਰਕਾਰ ਵੱਲੋਂ ਖ਼ਰਚੀ ਜਾ ਚੁੱਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਅਧਿਕਾਰੀ ਨਾਲ ਹੱਥੋਪਾਈ ਕਰਕੇ ਸਕ੍ਰੈਪ ਨਾਲ ਭਰਿਆ ਟਰੱਕ ਭਜਾਇਆ, 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
NEXT STORY