ਰੂਪਨਗਰ, (ਵਿਜੇ)- ਜੇਕਰ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੇ ਮੇਰੀ 2 ਏਕੜ ਜ਼ਮੀਨ ਨੂੰ ਮੀਂਹ ਦੇ ਪਾਣੀ ਵੱਲੋਂ ਪਹੁੰਚਾਏ ਜਾ ਰਹੇ ਨੁਕਸਾਨ ਤੋਂ ਨਾ ਬਚਾਇਆ ਤਾਂ ਮੈਂ ਖੁਦਕੁਸ਼ੀ ਕਰਨ ਲਈ ਮਜਬੂਰ ਹੋਵਾਂਗਾ। ਇਹ ਗੱਲ ਜੋਤੀ ਗੈਸ ਦੇ ਨੇੜੇ ਖੇਤੀ ਕਰਨ ਵਾਲੇ ਕਿਸਾਨ ਜਸਵੰਤ ਸਿੰਘ (57) ਨਿਵਾਸੀ ਬੜੀ ਹਵੇਲੀ ਨੇ ਕਹੀ।
ਉਸ ਨੇ ਕਿਹਾ ਕਿ ਜੋਤੀ ਗੈਸ ਏਜੰਸੀ ਨੇੜੇ ਬੜੀ ਹਵੇਲੀ 'ਚ ਇਕ ਪੁਲੀ ਬਣੀ ਹੋਈ ਹੈ, ਜਿਸ ਦਾ ਨਿਰਮਾਣ ਸੰਨ 1955 'ਚ ਕੀਤਾ ਗਿਆ ਸੀ, ਜਿਸ ਰਾਹੀਂ ਸਰਕਾਰੀ ਕਾਲਜ, ਕੀਰਤੀ ਵਿਹਾਰ ਕਾਲੋਨੀ, ਬੜੀ ਹਵੇਲੀ ਦੇ ਅੱਧੇ ਹਿੱਸੇ ਦਾ ਮੀਂਹ ਤੇ ਗੰਦਾ ਪਾਣੀ ਉਸ ਦੀ ਜ਼ਮੀਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਜਿਸ ਕਾਰਨ ਉਸ ਦਾ ਹਰ ਸਾਲ ਬਹੁਤ ਨੁਕਸਾਨ ਹੋ ਜਾਂਦਾ ਹੈ, ਜਦੋਂਕਿ ਇਸ ਵਾਰ ਉਸ ਨੇ ਆਪਣੇ ਖੇਤ 'ਚ ਧਨੀਆ, ਪਾਲਕ, ਹਰੀ ਮਿਰਚ ਤੇ ਭਿੰਡੀ ਆਦਿ ਸਬਜ਼ੀਆਂ ਲਾਈਆਂ ਹੋਈਆਂ ਹਨ, ਜੋ ਮੀਂਹ ਦੇ ਪਾਣੀ ਨਾਲ ਬਰਬਾਦ ਹੋ ਗਈਆਂ ਹਨ, ਜਿਸ ਕਾਰਨ ਉਸ ਦਾ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਉਸ ਦੀ ਜ਼ਮੀਨ ਨਾਲ ਹੀ ਹੋਰ ਕਾਲੋਨੀਆਂ ਬਣ ਚੁੱਕੀਆਂ ਹਨ ਤੇ ਇਥੋਂ ਦੇ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ। ਉਸ ਦੀ ਸਮੱਸਿਆ ਵੱਲ ਪ੍ਰਸ਼ਾਸਨ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਤੇ ਇਹੀ ਹਾਲਾਤ ਰਹੇ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗਾ ਕਿਉਂਕਿ ਉਹ ਇਕ ਗਰੀਬ ਵਿਅਕਤੀ ਹੈ ਤੇ ਉਸ ਦੇ ਪਰਿਵਾਰ ਦਾ ਗੁਜ਼ਾਰਾ ਖੇਤੀ ਰਾਹੀਂ ਹੀ ਹੁੰਦਾ ਹੈ। ਉਸ ਨੇ ਇਸ ਮਾਮਲੇ 'ਚ ਜ਼ਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਤੁਰੰਤ ਕਾਰਵਾਈ ਕਰਨ ਤੇ ਪੁਲੀ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ।
ਰੋਡਵੇਜ਼ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ
NEXT STORY