ਅਬੋਹਰ (ਰਹੇਜਾ, ਸੁਨੀਲ) — ਕਰੀਬ ਦੋ ਹਫਤੇ ਪਹਿਲਾਂ ਦੀਵਾਲੀ ਵਾਲੇ ਦਿਨ ਐੱਨ. ਆਰ. ਆਈ. ਬਲਕਰਨ ਸਿੰਘ ਭੁੱਲਰ ਦੀ ਹੱਤਿਆ ਦੇ ਮਾਮਲੇ ਵਿਚ ਸਦਰ ਥਾਣਾ ਪੁਲਸ ਨੇ ਦੋ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਡੀ. ਆਈ. ਜੀ. ਰਜਿੰਦਰ ਸਿੰਘ, ਐੱਸ. ਐੱਸ. ਪੀ. ਕੇਤਨ ਬਲਿਰਾਮ ਪਾਟਿਲ, ਡੀ. ਐੱਸ. ਪੀ. ਬੱਲੂਆਣ ਰਾਹੁਲ ਭਾਰਦਵਾਜ ਅਤੇ ਸਦਰ ਥਾਣਾ ਮੁਖੀ ਬਰਜਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਮੀਨੀ ਝਗੜੇ ਨੂੰ ਲੈ ਕੇ ਕੀਤੀ ਗਈ ਹੱਤਿਆ ਦੇ ਬਾਅਦ ਮ੍ਰਿਤਕ ਬਲਕਰਨ ਸਿੰਘ ਪੁੱਤਰ ਧਿਆਨ ਸਿੰਘ ਦੇ ਭਰਾ ਬਲਜੀਤ ਸਿੰਘ ਦੇ ਬਿਆਨਾਂ 'ਤੇ ਸਮਰਬੀਰ ਸਿੰਘ, ਕੁਲਬੀਰ ਸਿੰਘ ਪੁੱਤਰ ਹਰਬੀਰ ਸਿੰਘ ਵਾਸੀ ਸੂਰਜ ਨਗਰੀ, ਹਰਨੇਕ ਸਿੰਘ ਉਰਫ ਰਿੰਪੀ ਅਤੇ ਗੁਰਤੇਸ਼ਵਰ ਸਿੰਘ ਪੁੱਤਰ ਹਰਨੇਜ ਸਿੰਘ ਸਮੇਤ ਹੋਰ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਡੀ. ਆਈ. ਜੀ. ਮੁਤਾਬਕ ਅੱਜ ਪਿੰਡ ਗੋਬਿੰਦਗੜ੍ਹ ਨਹਿਰ ਦੇ ਕੋਲ ਗਸ਼ਤ ਦੌਰਾਨ ਸਦਰ ਥਾਣਾ ਮੁਖੀ ਬਰਜਿੰਦਰ ਸਿੰਘ ਨੇ ਨਾਮਜ਼ਦ ਦੋਸ਼ੀ ਕੁਲਬੀਰ ਸਿੰਘ ਅਤੇ ਦਰਸ਼ਨ ਸਿੰਘ ਲਾਹੌਰੀਆ ਪੁੱਤਰ ਨਰਿੰਦਰ ਸਿੰਘ ਵਾਸੀ ਨਜ਼ਦੀਕ ਸੱਚਖੰਡ ਸਕੂਲ ਹਿੰਦੂਮਲਕੋਟ ਰੋਡ ਨੂੰ ਉਦੋਂ ਫੜਿਆ ਜਦੋਂ ਉਹ ਕਾਰ 'ਚ ਗੋਬਿੰਦਗੜ੍ਹ ਨੁਹਿਰ ਦੇ ਕੋਲ ਜਾ ਰਹੇ ਸਨ। ਉਨ੍ਹਾਂ ਤੋਂ ਵਾਰਦਾਤ ਵਿਚ ਵਰਤੇ ਗਏ 315 ਬੋਰ ਪਿਸਤੌਲ ਸਣੇ 3 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਪੁਲਸ ਅਧਿਕਾਰੀਆਂ ਦੇ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬਲਕਰਨ ਸਿੰਘ ਭੁੱਲਰ ਅਤੇ ਸਮਰਬੀਰ ਸਿੰਘ ਦੇ ਪਰਿਵਾਰ ਦਾ 16 ਏਕੜ ਜ਼ਮੀਨ ਨੂੰ ਲੈ ਕੇ ਕਰੀਬ 15 ਸਾਲਾਂ ਤੋਂ ਝਗੜਾ ਚਲ ਰਿਹਾ ਸੀ। 25 ਸਤੰਬਰ 2017 ਨੂੰ ਲੋਅਰ ਕੋਰਟ ਅਬੋਹਰ ਵੱਲੋਂ ਵਿਵਾਦਿਤ ਜ਼ਮੀਨ ਦਾ ਫੈਸਲਾ ਬਲਕਰਨ ਸਿੰਘ ਦੇ ਹੱਕ ਵਿਚ ਸੁਣਾਏ ਜਾਣ ਦੇ ਬਾਅਦ ਉਕਤ ਲੋਕਾਂ ਨੇ ਯੋਜਨਾ ਮੁਤਾਬਕ ਦੀਵਾਲੀ ਵਾਲੇ ਦਿਨ ਬਲਕਰਨ ਸਿੰਘ ਦੀ ਢਾਣੀ ਕੋਲ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਾਬੂ ਕੀਤੇ ਗਏ ਦੋਸ਼ੀਆਂ ਨੇ ਪੁਲਸ ਨੂੰ ਦੱਸਿਆ ਕਿ ਬਲਕਰਨ ਸਿੰਘ ਵੱਲੋਂ ਉਨ੍ਹਾਂ ਦੀ ਜ਼ਮੀਨ ਨੂੰ ਪਾਣੀ ਨਾ ਲਾਉਣ ਕਾਰਨ ਬੰਜਰ ਹੋ ਗਈ ਸੀ ਅਤੇ ਅਦਾਲਤੀ ਫੈਸਲੇ ਦੇ ਕਾਰਨ ਤੇ ਜ਼ਮੀਨ ਦੇ ਮੋਹ ਕਾਰਨ ਬਲਕਰਨ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਗਰਮਖਿਆਲੀ ਸਿੱਖ ਆਗੂ ਬਣਾਉਣਗੇ ਵਰਲਡ ਸਿੱਖ ਪਾਰਲੀਮੈਂਟ
NEXT STORY