ਚੰਡੀਗੜ੍ਹ (ਭੁੱਲਰ) - ਗਰਮਖਿਆਲੀ ਸਿੱਖ ਆਗੂ ਐੱਸ. ਜੀ. ਪੀ. ਸੀ. 'ਚ ਸਿੱਖ ਲੀਡਰਸ਼ਿਪ ਦਾ ਨਵਾਂ ਬਦਲ ਦੇਣ ਲਈ ਵਰਲਡ ਸਿੱਖ ਪਾਰਲੀਮੈਂਟ ਬਣਾਉਣਗੇ। ਇਸ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਤਿਹਾੜ ਜੇਲ, ਨਵੀਂ ਦਿੱਲੀ 'ਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅੱਜ ਇਥੇ ਸਿੱਖ ਆਗੂਆਂ ਦੀ 7 ਮੈਂਬਰੀ ਕਮੇਟੀ ਵਲੋਂ ਕੀਤਾ ਗਿਆ। ਇਸ ਐਲਾਨ ਲਈ ਕੀਤੀ ਗਈ ਪ੍ਰੈੱਸ ਕਾਨਰਫੰਸ ਵਿਚ ਐਡਵੋਕੇਟ ਅਮਰ ਸਿੰਘ ਚਾਹਲ, ਗੁਰਚਰਨ ਸਿੰਘ, ਹਰਮਿੰਦਰ ਸਿੰਘ ਦਿੱਲੀ, ਬਲਜੀਤ ਸਿੰਘ ਖ਼ਾਲਸਾ ਵੰਗਾਰ, ਬਗੀਚਾ ਸਿੰਘ ਰੱਤਾ ਖੇੜਾ ਅਤੇ ਹਰਪ੍ਰੀਤ ਸਿੰਘ ਰਾਣਾ ਮੌਜੂਦ ਸਨ। ਕਮੇਟੀ ਵਲੋਂ ਦੱਸਿਆ ਗਿਆ ਕਿ ਸਰਬੱਤ ਖਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲÂਂੀ ਆਪਣੀ ਸਹਿਮਤੀ ਦੇ ਦਿੱਤੀ ਹੈ।
ਇਸ ਮੌਕੇ ਜਗਤਾਰ ਸਿੰਘ ਹਵਾਰਾ ਵਲੋਂ ਜੇਲ 'ਚੋਂ ਭੇਜੇ ਗਏ ਸੰਦੇਸ਼ ਨੂੰ ਐਡਵੋਕੇਟ ਅਮਰ ਸਿੰਘ ਚਾਹਲ ਨੇ ਪੜ੍ਹਿਆ, ਜਿਸ ਵਿਚ ਕਿਹਾ ਗਿਆ ਕਿ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਕੌਮ ਇਤਿਹਾਸ ਦੇ ਨਾਜ਼ੁਕ ਦੌਰ 'ਚੋਂ ਗੁਜ਼ਰ ਰਹੀ ਹੈ । ਸਿੱਖੀ ਅਤੇ ਸਿੱਖਾਂ 'ਤੇ ਬਹੁਤ ਹੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਚੁਫੇਰਿਓਂ ਹਮਲੇ ਹੋ ਰਹੇ ਹਨ । ਅਸੀਂ ਪਿਛਲੇ ਲੰਮੇ ਸਮੇਂ ਤੋਂ ਆਪਸੀ ਫੁੱਟ ਕਾਰਨ ਇਨ੍ਹਾਂ ਕੋਝੇ ਹਮਲਿਆਂ ਦਾ ਢੁੱਕਵਾਂ ਹੱਲ ਕੱਢਣ 'ਚ ਅਸਫਲ ਰਹੇ ਹਾਂ ।
ਪ੍ਰੈੱਸ ਕਾਨਫਰੰਸ 'ਚ ਦੱਸਿਆ ਗਿਆ ਕਿ ਵਰਲਡ ਸਿੱਖ ਪਾਰਲੀਮੈਂਟ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛਤਰ-ਛਾਇਆ ਹੇਠ ਚੱਲੇਗੀ ਤੇ ਸਮੁੱਚੇ ਜਗਤ ਦੇ ਸਿੱਖਾਂ ਦੀ ਅਗਵਾਈ ਕਰੇਗੀ ਅਤੇ ਪੰਥ ਦੀਆਂ ਸਮੁੱਚੀਆਂ ਧਿਰਾਂ ਦੀ ਸਾਂਝੀ ਕੇਂਦਰੀ ਸੰਸਥਾ ਹੋਵੇਗੀ ।
ਇਸ ਵਿਚ ਪਹਿਲਾਂ 150 ਮੈਂਬਰ ਵਿਦੇਸ਼ਾਂ 'ਚੋਂ ਲਏ ਜਾਣਗੇ, ਉਸ ਤੋਂ ਬਾਅਦ 150 ਮੈਂਬਰ ਭਾਰਤ 'ਚੋਂ ਵੀ ਲਏ ਜਾਣਗੇ । ਵਿਦੇਸ਼ਾਂ ਲਈ ਬਣਾਈ ਗਈ 15 ਮੈਂਬਰੀ ਕਮੇਟੀ 'ਚ ਹਿੰਮਤ ਸਿੰਘ ਯੂ. ਐੱਸ. ਏ., ਡਾ. ਅਮਰਜੀਤ ਸਿੰਘ ਯੂ. ਐੱਸ. ਏ., ਜ਼ੋਰਾ ਸਿੰਘ ਯੂ. ਕੇ., ਮਨਜੀਤ ਸਿੰਘ ਯੂ. ਕੇ., ਗੁਰਵਿੰਦਰ ਸਿੰਘ ਆਸਟਰੇਲੀਆ, ਸ਼ਾਮ ਸਿੰਘ ਆਸਟਰੇਲੀਆ, ਅਮਰਜੀਤ ਸਿੰਘ ਯੂ. ਕੇ., ਰੇਸ਼ਮ ਸਿੰਘ ਜਰਮਨ, ਦਵਿੰਦਰਜੀਤ ਸਿੰਘ ਯੂ. ਕੇ. ਨੂੰ ਸ਼ਾਮਲ ਕਰ ਕੇ ਅਗਲੀ ਬਾਡੀ ਬਣਾਉਣ ਦਾ ਅਧਿਕਾਰ ਦਿੱਤਾ ਹੈ ।
16 ਸਾਲਾ ਨਾਬਾਲਗਾ ਨੇ ਪੀਤੀ ਜ਼ਹਿਰੀਲੀ ਦਵਾਈ
NEXT STORY