ਸ਼ਾਹਕੋਟ (ਅਰਸ਼ਦੀਪ)- ਸ਼ਾਹਕੋਟ ਪੁਲਸ ਵੱਲੋਂ ਇਥੋਂ ਨਜ਼ਦੀਕੀ ਪਿੰਡ ਕੋਹਾੜ ਕਲਾਂ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉੱਥੇ ਨਸ਼ਾ ਛਡਾਉਣ ਦੇ ਨਾਂ ’ਤੇ ਬੰਦ ਕੀਤੇ 17 ਵਿਅਕਤੀਆਂ ਨੂੰ ਸਿਵਲ ਹਸਪਤਾਲ ਜਲੰਧਰ ’ਚ ਦਾਖ਼ਲ ਕਰਵਾਇਆ ਹੈ।
ਡੀ.ਐੱਸ.ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਤੇ ਐੱਸ.ਐੱਚ.ਓ. ਅਮਨ ਸੈਣੀ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ’ਤੇ ਪੁਲਸ ਵੱਲੋਂ ਮਾਨ ਸਿੰਘ ਬੀ.ਡੀ.ਪੀ.ਓ. ਸ਼ਾਹਕੋਟ ਤੇ ਦੀਪਕ ਚੰਦਰ ਐੱਸ.ਐੱਮ.ਓ. ਨੂੰ ਨਾਲ ਲੈ ਕੇ ਸਾਂਝੇ ਆਪ੍ਰੇਸ਼ਨ ਦੌਰਾਨ ਪਿੰਡ ਕੋਹਾੜ ਕਲਾਂ ਵਿਖੇ ਬਣੇ ਅਕਾਲ ਸਹਾਇ ਸੈਂਟਰ ਦੀ ਚੈਕਿੰਗ ਕੀਤੀ ਗਈ। ਮੌਕੇ ਦੇ ਹਾਲਾਤ ਨੂੰ ਦੇਖਦਿਆਂ ਐੱਸ.ਡੀ.ਐੱਮ. ਰਿਸ਼ਭ ਬਾਂਸਲ ਤੇ ਡੀ.ਐੱਸ.ਪੀ. ਸ਼ਾਹਕੋਟ ਵੀ ਪੁੱਜੇ। ਸੈਂਟਰ ਦੇ ਦਫਤਰ ’ਚ ਅਮਰਦੀਪ ਸਿੰਘ ਵਾਸੀ ਮੁਹੱਲਾ ਦਸ਼ਮੇਸ਼ ਨਗਰ ਮੋਗਾ ਤੇ ਜਸਕਰਨ ਉਰਫ ਅਜੈ ਵਾਸੀ ਮੁਹੱਲਾ ਵਿਸ਼ਕਰਮਾ ਮੋਗਾ ਹਾਜ਼ਰ ਸਨ।
ਇਹ ਵੀ ਪੜ੍ਹੋ- ਅਮਰੀਕਾ 'ਚ ਹੋਈ ਵੱਡੀ ਵਾਰਦਾਤ, ਸਾਮਾਨ ਲੈਣ ਆਏ ਵਿਅਕਤੀ ਨੇ ਪੰਜਾਬੀ ਸਟੋਰ ਮਾਲਕ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ
ਇਸੇ ਦਫਤਰ ’ਚ ਹੀ ਇਕ ਹੋਰ ਦਰਵਾਜ਼ਾ ਸੀ, ਜਿਸ ਨੂੰ ਤਾਲਾ ਲੱਗਾ ਹੋਇਆ ਸੀ ਤੇ ਉਸ ਅੰਦਰੋਂ ਕੁਝ ਵਿਅਕਤੀਆਂ ਦੇ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਲੋਹੇ ਦੇ ਦਰਵਾਜ਼ੇ ਨੂੰ ਖੁਲ੍ਹਵਾ ਕੇ ਦੇਖਿਆ ਤਾਂ ਉੱਥੇ ਇਕ ਵੱਡਾ ਬੰਦ ਹਾਲ ਸੀ, ਜਿਸ ’ਚ ਹਵਾ ਦੀ ਨਿਕਾਸੀ ਲਈ ਕੋਈ ਵੀ ਖਿੜਕੀ, ਜੰਗਲਾ ਜਾਂ ਰੌਸ਼ਨਦਾਨ ਨਹੀਂ ਸੀ ਤੇ ਨਾ ਹੀ ਕੋਈ ਬੈੱਡ ਜਾਂ ਗਰਮੀ ਦੇ ਮੌਸਮ ਮੁਤਾਬਕ ਕੋਈ ਵਾਟਰ ਕੂਲਰ ਸੀ। ਇਸ ਬੰਦ ਹਾਲ ’ਚ ਇਕ ਪੱਖੇ ਥੱਲੇ ਕੁੱਲ 17 ਵਿਅਕਤੀਆਂ ਨੂੰ ਬੰਦ ਕਰ ਕੇ ਰੱਖਿਆ ਹੋਇਆ ਸੀ। ਇਹ ਸਾਰੇ ਵਿਅਕਤੀ ਬੰਦ ਹਾਲ ’ਚ ਹੁੰਮਸ ਭਰੀ ਗਰਮੀ ਹੋਣ ਕਾਰਨ ਬੁਰੀ ਹਾਲਤ ’ਚ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਸੈਂਟਰ ਦੇ ਮਾਲਕ ਵੱਲੋਂ ਆਪਣੇ ਸੈਂਟਰ ਦੀ ਪਛਾਣ ਸਬੰਧੀ ਕੋਈ ਵੀ ਬੋਰਡ ਬਿਲਡਿੰਗ ਦੇ ਬਾਹਰ ਨਹੀਂ ਲਾਇਆ ਗਿਆ ਸੀ ਤੇ ਗੁਰਮਤਿ ਵਿਦਿਆਲਿਆ ਦੇ ਨਾਂ ’ਤੇ ਚੱਲ ਰਹੇ ਸੈਂਟਰ ’ਚ ਕੋਈ ਵੀ ਯੋਗ ਟ੍ਰੇਨਰ ਜਾਂ ਟੀਚਰ ਨਹੀਂ ਸੀ। ਸੈਂਟਰ ’ਚ ਨਾ ਹੀ ਖਾਣ-ਪੀਣ ਤੇ ਸਿਹਤ ਨੂੰ ਠੀਕ ਰੱਖਣ ਲਈ ਕੋਈ ਯੋਗ ਪ੍ਰਬੰਧ ਸੀ। ਪੁਲਸ ਨੇ ਕੈਦ ’ਚ ਰੱਖੇ 17 ਵਿਅਕਤੀਆਂ ਨੂੰ ਰੈਸਕਿਊ ਕਰ ਕੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਕਰੀਬ 6 ਮਹੀਨੇ ਤੋਂ ਇਕ ਬੰਦ ਹਾਲ ’ਚ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬਿਲਡਿੰਗ ਦਾ ਮਾਲਕ ਸਰਬਜੀਤ ਸਿੰਘ ਉਰਫ ਨਿੱਕਾ ਵਾਸੀ ਬਿੱਲੀ ਚਾਓ ਥਾਣਾ ਸਦਰ ਨਕੋਦਰ ਹਾਲ ਵਾਸੀ ਕੋਹਾੜ ਕਲਾਂ ਫਰਾਰ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦਕਿ ਸੈਂਟਰ ਚਲਾ ਰਹੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਘਰੋਂ ਭੱਜ ਗਿਆ 6 ਸਾਲਾ ਮਾਸੂਮ, ਪਾਰਕ 'ਚ ਸੌਂ ਕੇ ਕੱਟੀਆਂ ਰਾਤਾਂ, ਪਿੱਛੋਂ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
STF ਦੀ ਮਹਿਲਾ ਪੁਲਸ ਮੁਲਾਜ਼ਮ ਤੇ ਪਿੰਡ ਦੀ ਰਾਖੀ ਕਰ ਰਹੇ ਲੋਕਾਂ ਵਿਚਾਲੇ ਝਗੜਾ
NEXT STORY