ਫਰੀਦਕੋਟ (ਰਾਜਨ) : ਸ਼ਹਿਰ ਵਿਚ ਦੀ ਲੰਘਦੀ ਰਾਜਸਥਾਨ ਫੀਡਰ ਨਹਿਰ ਵਿੱਚੋਂ ਇਕ 32 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਣ ’ਤੇ ਜ਼ਿਲ੍ਹਾ ਪੁਲਸ ਵੱਲੋਂ 12 ਘੰਟਿਆਂ ਦੇ ਅੰਦਰ ਹੀ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ ਨੇ ਦੱਸਿਆ ਕਿ ਇਸ ਘਟਨਾ ’ਤੇ ਗਗਨੇਸ਼ ਕੁਮਾਰ ਕਪਤਾਨ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਜਸਮੀਤ ਸਿੰਘ ਸਾਹੀਵਾਲ ਉੱਪ ਕਪਤਾਨ ਪੁਲਸ ਇਨਵੈਸਟੀਗੇਸ਼ਨ ਅਤੇ ਇੰਸਪੈਕਟਰ ਜਸਵੰਤ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਫ਼ਰੀਦਕੋਟ ਨੂੰ ਸ਼ਾਮਲ ਕਰਕੇ ਟੀਮ ਦਾ ਗਠਿਨ ਕੀਤਾ ਗਿਆ ਸੀ, ਜਿਸ ਵੱਲੋਂ ਕਾਰਵਾਈ ਕਰਦਿਆਂ ਦੋਸ਼ੀ ਜਗਜੀਤ ਸਿੰਘ ਉਰਫ਼ ਜੋਗਾ (32) ਪੁੱਤਰ ਰਣਧੀਰ ਸਿੰਘ ਵਾਸੀ ਕੋਹਾਰ ਵਾਲਾ ਅਤੇ ਗੁਰਪ੍ਰੀਤ ਕੁਮਾਰ ਉਰਫ਼ ਗੋਗੀ (33) ਪੁੱਤਰ ਵੀਰਇੰਦਰਪਾਲ ਵਾਸੀ ਹਰੀਨੌ ਰੋਡ ਕੋਠੇ ਪੰਡਤਾਂ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਡਸਟਰੀ ਏਰੀਆ ਫ਼ਰੀਦਕੋਟ ਰੋਡ ਕੋਟਕਪੂਰਾ ਤੋਂ ਇਨ੍ਹਾਂ ਵਲੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਦੋਸ਼ੀਆਂ ਕੋਲੋਂ ਹੋਰ ਪੁੱਛ ਪੜਤਾਲ ਜਾਰੀ ਹੈ ਤਾਂ ਜੋ ਕਤਲ ਕਰਨ ਦੀ ਵਜ੍ਹਾ ਸਾਹਮਣੇ ਆ ਸਕੇ।
ਇਹ ਵੀ ਪੜ੍ਹੋ- ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਦੇਣ ਵਾਲੇ ਮਾਪੇ ਸਾਵਧਾਨ, ਹੋਵੇਗੀ ਸਖ਼ਤ ਕਾਰਵਾਈ
ਜ਼ਿਕਰਯੋਗ ਹੈ ਕਿ ਬੀਤੇ ਦਿਨ ਥਾਣਾ ਸਿਟੀ ਪੁਲਸ ਨੂੰ ਇਹ ਸੂਚਨਾ ਮਿਲੀ ਸੀ ਕਿ ਤਲਵੰਡੀ ਰੋਡ ਵਾਲੇ ਪਾਸੇ ਨਹਿਰ ਕਿਨਾਰੇ ਇਕ ਮੋਟਰਸਾਈਕਲ ਲਾਵਾਰਿਸ ਹਾਲਤ ਵਿੱਚ ਪਿਆ ਹੈ ਅਤੇ ਇਸ ਦੇ ਨੇੜੇ ਹੀ ਖ਼ੂਨ ਡੁੱਲ੍ਹਿਆ ਪਿਆ ਹੈ। ਇਹ ਸੂਚਨਾ ਮਿਲਦਿਆਂ ਹੀ ਪੁਲਸ ਵੱਲੋਂ ਕਾਰਵਾਈ ਕਰਦਿਆਂ ਜਦ ਮੌਕੇ ਦਾ ਜਾਇਜ਼ਾ ਲਿਆ ਗਿਆ ਤਾਂ ਨਹਿਰ ਵਿਚ ਕੁਝ ਹੀ ਦੂਰੀ ’ਤੇ ਨੌਜਵਾਨ ਦੀ ਲਾਸ਼ ਮਿਲਣ ’ਤੇ ਉਸ ਨੂੰ ਬਾਹਰ ਕੱਢਿਆ ਗਿਆ। ਪੁਲਸ ਮੁਤਾਬਕ ਮ੍ਰਿਤਕ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਸਨ, ਜਿਸ ਤੋਂ ਇਹ ਅੰਦਾਜ਼ਾ ਲਾਇਆ ਗਿਆ ਸੀ ਕਿ ਪਹਿਲਾਂ ਇਸ ਨੌਜਵਾਨ ਦੀ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੀ ਗਈ ਅਤੇ ਇਸ ਉਪਰੰਤ ਉਸ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ। ਪੁਲਸ ਵੱਲੋਂ ਜਦ ਮੋਟਰਸਾਈਕਲ ਦੇ ਨੰਬਰ ਤੋਂ ਇਸ ਦੇ ਵਾਰਿਸਾਂ ਬਾਰੇ ਪਤਾ ਲਾਇਆ ਗਿਆ ਤਾਂ ਮ੍ਰਿਤਕ ਦੀ ਪਛਾਣ ਸੁਖਬੀਰ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਕੋਠੇ ਵੜਿੰਗ ਵਜੋਂ ਹੋਈ।
ਇਹ ਵੀ ਪੜ੍ਹੋ- ਮ੍ਰਿਤਕ ਦੇ ਫੁੱਲ ਚੁਗਣ ਜਾ ਰਹੇ ਵਿਅਕਤੀਆਂ ਨਾਲ ਵਾਪਰ ਗਈ ਅਣਹੋਣੀ, 3 ਜਣਿਆਂ ਦੀ ਦਰਦਨਾਕ ਮੌਤ
ਪੁਲਸ ਵੱਲੋਂ ਬਲਜਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਕੋਠੇ ਵੜਿੰਗ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਬਿਆਨ ਕਰਤਾ ਨੇ ਜਾਣਕਾਰੀ ਦਿੱਤੀ ਸੀ ਕਿ ਉਸ ਦੇ ਤਾਏ ਦਾ ਮੁੰਡੇ ਬਲਰਾਜ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ ਕੋਠੇ ਵੜਿੰਗ ਕਰੀਬ 6 ਸਾਲ ਪਹਿਲਾਂ ਕੈਨੇਡਾ ਵਿਖੇ ਰਹਿੰਦਾ ਹੈ, ਜਿਸ ਦੇ ਦੋ ਬੱਚਿਆਂ ਵਿੱਚੋਂ ਮ੍ਰਿਤਕ ਸੁਖਵੀਰ ਸਿੰਘ ਦਾ ਵਿਆਹ 30 ਅਕਤੂਬਰ 2022 ਨੂੰ ਮਨਪ੍ਰੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਪਿੰਡ ਔਲਖ ਨਾਲ ਹੋਈ ਸੀ। ਬਿਆਨ ਕਰਤਾ ਨੇ ਦੱਸਿਆ ਸੀ ਕਿ ਉਸ ਨੂੰ ਸਵੇਰੇ ਫੋਨ ਆਇਆ ਸੀ ਕਿ ਉਸ ਦੇ ਭਤੀਜੇ ਸੁਖਵੀਰ ਸਿੰਘ ਦਾ ਮੋਟਰਸਾਈਕਲ ਤਲਵੰਡੀ ਰੋਡ ਨਹਿਰ ਵਿਚ ਜੇਲ੍ਹ ਵਾਲੇ ਪਾਸੇ ਡਿੱਗਿਆ ਪਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਕੈਪਟਨ ਦੇ ਸਲਾਹਕਾਰ ਭਾਰਤ ਇੰਦਰ ਸਿੰਘ ਚਾਹਲ ਖ਼ਿਲਾਫ਼ ਵਿਜੀਲੈਂਸ ਦੀ ਜਾਂਚ ਸ਼ੁਰੂ
NEXT STORY