ਜਲੰਧਰ- ਫਿਰੋਜ਼ਪੁਰ ਬਾਰਡਰ ਏਰੀਆ ਤੋਂ ਲਿਆਂਦੀ ਗਈ ਡੇਢ ਕਿਲੋ ਹੈਰੋਇਨ ਜਲੰਧਰ ਦਿਹਾਤੀ ਪੁਲਸ ਨੇ ਬਰਾਮਦ ਕਰ ਲਈ। ਪੁਲਸ ਨੇ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਹੈਰੋਇਨ ਨੂੰ ਜਲੰਧਰ ਦਿਹਾਤੀ ਇਲਾਕੇ ਵਿਚ ਸਪਲਾਈ ਕਰਨ ਵਾਲੇ ਸਨ। ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਥਾਣਾ ਲੋਹੀਆਂ ਦੇ ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿਚ ਹੈਰੋਇਨ ਦੀ ਸਪਲਾਈ ਸਮੱਗਲਰ ਦੇਣ ਆਏ ਹਨ।
ਸੂਚਨਾ ਮਿਲਦੇ ਹੀ ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ, ਡੀ. ਐੱਸ. ਪੀ. ਇਨਸਵੈਸਟੀਗੇਸ਼ਨ ਸੁਰਿੰਦਰ ਚੌਹਾਨ, ਡੀ. ਐੱਸ. ਪੀ. ਸ਼ਾਹਕੋਟ ਦਿਲਬਾਗ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਨੇ ਪਿੰਡ ਗਿੱਦੜਪਿੰਡੀ ਨੇੜੇ ਨਾਕਾਬੰੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਮੁਖਤਿਆਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕਾਮਲਵਾਲਾ ਫਿਰੋਜ਼ਪੁਰ ਤੇ ਕਰਨੈਲ ਸਿੰਘ ਉਰਫ ਕੈਲੀ ਪੁੱਤਰ ਅਜੀਤ ਸਿੰਘ ਵਾਸੀ ਨਿਹਾਲਾ ਕਿਲਚਾ ਫਿਰੋਜ਼ਪੁਰ ਨੂੰ ਕਾਬੂ ਕੀਤਾ।
ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਮੁਖਤਿਆਰ ਸਿੰਘ ਤੋਂ 800 ਗ੍ਰਾਮ ਅਤੇ ਕਰਨੈਲ ਸਿੰਘ ਉਰਫ ਕੈਲੀ ਤੋਂ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੋਸ਼ੀਆਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ। ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਹੈਰੋਇਨ ਦੀ ਸਮੱਗਲਿੰਗ ਕਰ ਰਹੇ ਸਨ। ਉਹ ਫਿਰੋਜ਼ਪੁਰ ਬਾਰਡਰ ਏਰੀਆ ਤੋਂ ਹੈਰੋਇਨ ਲਿਆ ਕੇ ਨਕੋਦਰ, ਕਪੂਰਥਲਾ, ਮਹਿਤਪੁਰ ਇਲਾਕੇ ਵਿਚ ਸਪਲਾਈ ਕਰ ਰਹੇ ਸਨ। ਦੋਸ਼ੀਆਂ ਤੋਂ ਉਨ੍ਹਾਂ ਦੇ ਨੈੱਟਵਰਕ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਤਹਿਸੀਲ ਕੰਪਲੈਕਸ ਦੀਆਂ ਦੁਕਾਨਾਂ 'ਤੇ ਚੱਲਿਆ ਪ੍ਰਸ਼ਾਸਨ ਦਾ ਡੰਡਾ
NEXT STORY