ਅੰਮ੍ਰਿਤਸਰ (ਰਮਨ, ਸੁਮਿਤ) : ਅੰਮ੍ਰਿਤਸਰ 'ਚ ਬੀਤੀ ਦੇਰ ਰਾਤ ਮੂਸਲਾਧਾਰ ਬਾਰਸ਼ ਕਹਿਰ ਬਣ ਕੇ ਵਰ੍ਹੀ। ਬਾਰਸ਼ ਕਾਰਨ ਸ਼ਹਿਰ ਦੀਆਂ 2 ਇਮਾਰਤਾਂ ਢਹਿ ਗਈਆਂ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਇਸ ਦੌਰਾਨ ਇਕ ਬਜ਼ੁਰਗ ਬੀਬੀ ਵੀ ਜ਼ਖਮੀਂ ਹੋ ਗਈ। ਮੌਕੇ 'ਤੇ ਸਥਾਨਕ ਥਾਣਿਆਂ ਦੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ। ਜਾਣਕਾਰੀ ਮੁਤਾਬਕ ਇਕ ਇਮਾਰਤ ਲੋਹਗੜ੍ਹ ਚੌਂਕ ਨੇੜੇ ਡਿਗੀ, ਜਿਸ ਕਾਰਨ ਬਜ਼ੁਰਗ ਬੀਬੀ ਮਲਬੇ ਹੇਠਾਂ ਦੱਬ ਗਈ, ਜਿਸ ਨੂੰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਅਤੇ ਉਸ ਨੂੰ ਬਚਾ ਲਿਆ।
ਦੂਜੀ ਇਮਾਰਤ ਸੁਲਤਾਨਵਿੰਡ ਰੋਡ ਬਰਸਾਤੀ ਨਾਲੇ ਨੇੜੇ ਗਲੀ ਨੰਬਰ-2 ਅਤੇ 3 'ਚ ਢਹਿ ਗਈ, ਜਿਸ ਤੋਂ ਬਾਅਦ 3 ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ 3 ਲੋਕ ਮਲਬੇ ਹੇਠਾਂ ਦੱਬ ਗਏ, ਜਿਨ੍ਹਾਂ 'ਚੋਂ 2 ਨੂੰ ਬਾਹਰ ਕੱਢ ਲਿਆ ਗਿਆ ਹੈ। ਉਕਤ ਇਮਾਰਤ 'ਚ ਕਿਰਾਏਦਾਰ ਰਹਿ ਰਹੇ ਸਨ।
'ਪੰਜਾਬ ਵਿਧਾਨ ਸਭਾ' ਦਾ ਇਕ ਦਿਨਾ ਇਜਲਾਸ ਅੱਜ, ਕੈਪਟਨ ਨੇ ਕੀਤੀ ਖ਼ਾਸ ਅਪੀਲ
NEXT STORY