ਲੁਧਿਆਣਾ (ਅਨਿਲ) : ਸਥਾਨਕ ਥਾਣਾ ਸਲੇਮ ਟਾਬਰੀ ਅਧੀਨ ਪੈਂਦੀ ਬੋਹਰਾ ਕਾਲੋਨੀ 'ਚ ਸ਼ਨੀਵਾਰ ਤੜਕੇ ਸਵੇਰੇ 3.30 ਵਜੇ ਬਰਸਾਤ ਕਾਰਨ ਇਕ ਘਰ ਦੀ ਛੱਤ ਡਿੱਗ ਗਈ। ਇਸ ਘਟਨਾ ਦੌਰਾਨ ਡੇਢ ਸਾਲ ਦੀ ਬੱਚੀ ਸਮੇਤ 24 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜੇ ਥਾਣਾ ਪ੍ਰਭਾਰੀ ਗਗਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਘਰ 'ਚ ਇੱਕ ਹੀ ਪਰਿਵਾਰ ਦੇ 6 ਮੈਂਬਰ ਰਹਿੰਦੇ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਵਿਧਾਨ ਸਭਾ ’ਚ ਸਿਫ਼ਰਕਾਲ ਤੋਂ ਪਹਿਲਾਂ ਨਿਕਲੇਗਾ 'ਡਰਾਅ', ਚੁਣੇ ਵਿਧਾਇਕ ਹੀ ਪੁੱਛ ਸਕਣਗੇ ਸਵਾਲ
ਇਨ੍ਹਾਂ 'ਚ ਵਿਜੇ ਕੁਮਾਰ, ਉਸ ਦੀ ਪਤਨੀ ਮਧੂ, ਛੋਟਾ ਭਰਾ ਨਾਨਕ, 7 ਸਾਲ ਦੀ ਧੀ ਰੌਸ਼ਨੀ, 5 ਸਾਲ ਦੀ ਆਰੂਸ਼ੀ ਅਤੇ ਡੇਢ ਸਾਲ ਦੀ ਆਰੋਹੀ ਕਿਰਾਏ 'ਤੇ ਰਹਿੰਦੇ ਸਨ। ਅੱਜ ਤੜਕੇ ਸਵੇਰੇ ਪਰਿਵਾਰ ਘਰ 'ਚ ਸੁੱਤਾ ਪਿਆ ਸੀ।
ਇਹ ਵੀ ਪੜ੍ਹੋ : PGI 'ਚ 48 ਘੰਟਿਆਂ ਅੰਦਰ 9 ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ, 2 ਮਰੀਜ਼ਾਂ ਨੂੰ ਕਿਡਨੀ ਹੋਈ ਟਰਾਂਸਪਲਾਂਟ
ਅਚਾਨਕ ਬਰਸਾਤ ਕਾਰਨ ਘਰ ਦੀ ਛੱਤ ਹੇਠਾਂ ਡਿੱਗ ਗਈ, ਜਿਸ ਕਾਰਨ ਡੇਢ ਸਾਲ ਦੀ ਆਰੋਹੀ ਅਤੇ ਨਾਨਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਸਾਰੇ ਪਰਿਵਾਰਿਕ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੂਸੇਵਾਲਾ ਕਤਲ ਕਾਂਡ : ਗੋਲਡੀ ਬਰਾੜ ਦਾ ਜੀਜਾ ਗੁਰਵਿੰਦਰ ਪਾਲ 1 ਦਿਨ ਦੇ ਪੁਲਸ ਰਿਮਾਂਡ 'ਤੇ
NEXT STORY