ਪਾਤੜਾਂ (ਅਡਵਾਨੀ) : ਇੱਥੇ ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਗੁੜਗਾਵਾਂ ਲਈ ਮਟਰ ਲੈ ਕੇ ਜਾਣ ਵਾਲਾ ਟੈਂਪੂ ਧੁੰਦ ਹੋਣ ਕਾਰਨ ਸੰਗਰੂਰ ਕੈਂਚੀਆਂ 'ਚ ਸੜਕ ਦਾ ਪਤਾ ਨਾ ਲੱਗਣ 'ਤੇ ਬੰਦ ਦੁਕਾਨ ਦਾ ਸ਼ਟਰ ਤੋੜ ਕੇ ਕੰਧ 'ਚ ਜਾ ਵੱਜਾ, ਜਿਸ ਕਾਰਨ ਟੈਂਪੂ ਸਵਾਰ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਦਿੱਲੀ ਅੰਦੋਲਨ ਦਰਮਿਆਨ ਇਕ ਹੋਰ ਮੰਦਭਾਗੀ ਖ਼ਬਰ, ਦਿਮਾਗ ਦੀ ਨਾੜੀ ਫਟਣ ਕਾਰਨ ਕਿਸਾਨ ਦੀ ਮੌਤ
ਪੁਲਸ ਨੂੰ ਜਾਣਕਾਰੀ ਮਿਲਣ 'ਤੇ ਸਦਰ ਥਾਣੇ ਦੇ ਐੱਸ. ਐੱਚ. ਓ. ਰਣਬੀਰ ਸਿੰਘ ਅਤੇ ਸਿਟੀ ਇੰਚਾਰਜ ਬੀਰਬਲ ਸ਼ਰਮਾ ਮੌਕੇ 'ਤੇ ਪਹੁੰਚ ਗਏ। ਰਾਤ ਨੂੰ ਹਨ੍ਹੇਰਾ ਤੇ ਧੁੰਦ ਹੋਣ ਕਾਰਨ ਪੁਲਸ ਨੇ ਲੋਕਾਂ ਦੀ ਮੱਦਦ ਨਾਲ ਕਾਫ਼ੀ ਘੰਟੇ ਜੱਦੋ-ਜਹਿਦ ਮਗਰੋਂ ਦੋਹਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ।
ਇਹ ਵੀ ਪੜ੍ਹੋ : ਮਸਾਜ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ, ਇੰਝ ਹੋਇਆ ਗੋਰਖਧੰਦੇ ਦਾ ਪਰਦਾਫਾਸ਼
ਐਸ. ਐਚ. ਓ. ਰਣਵੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ ਰਾਤ ਬਹੁਤ ਜ਼ਿਆਦਾ ਧੁੰਦ ਸੀ ਅਤੇ ਇਹ ਟੈਂਪੂ ਅੰਮ੍ਰਿਤਸਰ ਤੋਂ ਮਟਰ ਭਰ ਕੇ ਗੁੜਗਾਂਵਾਂ ਲਈ ਜਾ ਰਿਹਾ ਸੀ ਕਿ ਰਾਤ ਡੇਢ ਵਜੇ ਦੇ ਕਰੀਬ ਪਾਤੜਾਂ ਸੰਗਰੂਰ ਕੈਂਚੀਆਂ ਵਿੱਚ ਦੀ ਲੰਘਣ ਲੱਗੇ ਤਾਂ ਟੈਂਪੂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਨ੍ਹਾਂ ਨੂੰ ਸੜਕ ਦਾ ਪਤਾ ਨਹੀਂ ਲੱਗ ਸਕਿਆ, ਜਿਸ ਕਰਕੇ ਟੈਂਪੂ ਸਾਹਮਣੇ ਬੰਦ ਪਈ ਦੁਕਾਨ ਦੇ ਅੰਦਰ ਸ਼ਟਰ ਤੋੜਦੇ ਹੋਏ ਵੜ ਗਿਆ ਅਤੇ ਸਾਹਮਣੇ ਵਾਲੀ ਕੰਧ ਨਾਲ ਜਾ ਟਕਰਾਇਆ।
ਇਹ ਵੀ ਪੜ੍ਹੋ : ਪੰਜਾਬ 'ਚ 'ਨਸ਼ਾ' ਛੱਡਣ ਦੇ ਚਾਹਵਾਨਾਂ ਲਈ ਨਵੀਂ ਮੁਸੀਬਤ, ਆਟਾ-ਦਾਲ ਸਕੀਮ ਤੋਂ ਵੀ ਲੰਬੀਆਂ ਲੱਗੀਆਂ ਕਤਾਰਾਂ
ਇਸ ਹਾਦਸੇ ਦੌਰਾਨ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੈਂਪੂ 'ਚੋਂ ਮਟਰ ਦੀਆਂ ਬੋਰੀਆਂ ਖਿੱਲਰਨ ਕਾਰਨ ਦੁਕਾਨ ਅੰਦਰ ਜਾਣ ਦਾ ਰਸਤਾ ਬਿਲਕੁੱਲ ਬੰਦ ਹੋ ਗਿਆ। ਜਿਹੜੇ ਲੋਕ ਮੌਕੇ 'ਤੇ ਹਾਜ਼ਰ ਸਨ, ਉਨ੍ਹਾਂ ਵੱਲੋਂ ਦੋਹਾਂ ਨੂੰ ਬਚਾਉਣ ਲਈ ਸੰਘਰਸ਼ ਕੀਤਾ ਗਿਆ ਪਰ ਧੁੰਦ ਤੇ ਹਨ੍ਹੇਰਾ ਹੋਣ ਕਾਰਨ ਅਤੇ ਰਸਤਾ ਬੰਦ ਹੋਣ ਕਾਰਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੁਨੇਹਾ ਭੇਜ ਦਿੱਤਾ ਗਿਆ, ਜਿਨ੍ਹਾਂ ਦੇ ਆਉਣ 'ਤੇ ਹੀ ਇਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਨੋਟ : ਸੰਘਣੀ ਧੁੰਦ ਅਤੇ ਤੇਜ਼ ਰਫਤਾਰ ਕਾਰਨ ਵਾਪਰ ਰਹੇ ਹਾਦਸਿਆਂ ਬਾਰੇ ਕੁਮੈਂਟ ਬਾਕਸ 'ਚ ਸਾਂਝੀ ਕਰੋ ਆਪਣੀ ਰਾਏ
ਲੰਡਨ ਤੋਂ ਆਏ 1550 ਮੁਸਾਫ਼ਰਾਂ ’ਚੋਂ 709 ਟਰੇਸ
NEXT STORY