ਲੁਧਿਆਣਾ (ਰਾਜ)- ਲੁਧਿਆਣਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਘਰੋਂ ਬਿਊਟੀ ਪਾਰਲਰ ਗਈਆਂ ਦੋ ਸਹੇਲੀਆਂ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਈਆਂ ਹਨ। ਲਾਪਤਾ ਕੁੜੀਆਂ ਦੇ ਪਰਿਵਾਰ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਉਨ੍ਹਾਂ ਦੀਆਂ ਬੱਚੀਆਂ ਨੂੰ ਅਗਵਾ ਕਰ ਲਿਆ ਗਿਆ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨੇ ਢਾਹਿਆ ਕਹਿਰ, ਟੱਕਰ ਮਾਰ ਕੇ ਢਹਿ-ਢੇਰੀ ਕਰ'ਤਾ 11 ਕੇ.ਵੀ. ਟ੍ਰਾਂਸਫਾਰਮਰ
ਪੁਲਸ ਸ਼ਿਕਾਇਤ 'ਚ ਜੋਤੀ ਨੇ ਦੱਸਿਆ ਕਿ ਉਸ ਦੀ ਬੇਟੀ ਸਿਮਰਨਪ੍ਰੀਤ ਕੌਰ (21) ਅਤੇ ਉਸ ਦੀ ਸਹੇਲੀ ਅੰਜਲੀ ਦੋਵੇਂ ਬਿਊਟੀ ਪਾਰਲਰ 'ਚ ਕੋਰਸ ਕਰ ਰਹੀਆਂ ਹਨ। ਉਹ 6 ਜੁਲਾਈ ਨੂੰ ਬਿਊਟੀ ਪਾਰਲਰ ਜਾਣ ਲਈ ਘਰੋਂ ਨਿਕਲੀਆਂ ਸਨ, ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤੀਆਂ। ਪਰਿਵਾਰ ਦਾ ਦੋਸ਼ ਹੈ ਕਿ ਦੋਵਾਂ ਨੂੰ ਅਗਵਾ ਕਰ ਲਿਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਦੇਖ ਲਓ ਨਸ਼ੇੜੀਆਂ ਦਾ ਹਾਲ ! ਨਸ਼ਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਆਪਣੇ ਪਿਓ ਨੂੰ ਹੀ ਪਹੁੰਚਾ'ਤਾ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨਾਂ ਲਈ ਵੱਡੀ ਅਪਡੇਟ, ਹੁਣੇ ਕਰਵਾ ਲਓ ਆਹ KYC, ਖਾਤੇ 'ਚ ਆਉਣਗੇ ਹਜ਼ਾਰਾਂ ਰੁਪਏ
NEXT STORY