ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਖੇਤਰ ਬਮਿਆਲ ਤੋਂ ਕਠੂਆ ਲਿੰਕ ਰੋਡ 'ਤੇ ਸਥਿਤ ਪਿੰਡ ਮਨਵਾਲ ਵਿਖੇ ਇਕ ਤੇਜ਼ ਰਫ਼ਤਾਰ ਕਾਰ 11 ਹਜ਼ਾਰ ਵੋਲਟੇਜ ਦੇ ਟ੍ਰਾਂਸਫਾਰਮਰ ਦੇ ਜੋੜੇ ਨਾਲ ਜਾ ਟਕਰਾਈ, ਜਿਸ ਕਾਰਨ ਵੱਡਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰ ਇੰਨਾ ਵੱਡਾ ਹਾਦਸਾ ਹੋਣ ਦੇ ਬਾਵਜੂਦ ਖੁਸ਼ਕਿਸਮਤੀ ਰਹੀ ਕਿ ਕਾਰ ਚਾਲਕ ਦੀ ਜਾਨ ਵਾਲ-ਵਾਲ ਬਚ ਗਈ।

ਮਿਲੀ ਜਾਣਕਾਰੀ ਅਨੁਸਾਰ ਇੱਕ ਬਲੈਨੋ ਕਾਰ ਕਠੂਆ ਤੋਂ ਪਠਾਨਕੋਟ ਵੱਲ ਆ ਰਹੀ ਸੀ, ਜਿਸ ਦਾ ਬਮਿਆਲ ਦੇ ਨਜਦੀਕੀ ਪਿੰਡ ਮਨਵਾਲ ਵਿਖੇ ਪਹੁੰਚਣ 'ਤੇ ਅਚਾਨਕ ਸੰਤੁਲਨ ਵਿਗੜ ਗਿਆ। ਕਾਰ ਸੜਕ ਦੇ ਕਿਨਾਰੇ ਲੱਗੇ ਬਿਜਲੀ ਦੇ 11 ਹਜ਼ਾਰ ਵੋਲਟ ਦੇ ਟ੍ਰਾਂਸਫਾਰਮਰ ਦੇ ਜੋੜੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਹ ਟਰਾਂਸਫਾਰਮਰ ਗੱਡੀ ਦੇ ਵੱਜਣ ਕਾਰਨ ਹੇਠਾਂ ਡਿੱਗ ਗਿਆ ਅਤੇ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਕਾਰ ਚਾਲਕ ਸੁਰੱਖਿਅਤ ਹੋਣ ਕਾਰਨ ਘਟਨਾ ਸਥਾਨ ਫ਼ਰਾਰ ਹੋ ਗਿਆ।

ਇਸ ਦੌਰਾਨ ਹਾਦਸੇ ਬਾਰੇ ਜਦੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਪਾਵਰਕਾਮ ਦਾ ਇਸ ਹਾਦਸੇ ਵਿੱਚ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਦੇਖ ਲਓ ਨਸ਼ੇੜੀਆਂ ਦਾ ਹਾਲ ! ਨਸ਼ਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਆਪਣੇ ਪਿਓ ਨੂੰ ਹੀ ਪਹੁੰਚਾ'ਤਾ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟ੍ਰੈਫਿਕ ਪੁਲਸ ਨੇ ਵਾਹਨਾਂ ਦੀ ਕੀਤੀ ਚੈਕਿੰਗ, ਕੱਟੇ ਚਲਾਨ
NEXT STORY