ਧਾਰੀਵਾਲ (ਖੋਸਲਾ)- ਅੱਜ ਧਾਰੀਵਾਲ ਦੀ ਨਹਿਰ ’ਚੋਂ 2 ਜ਼ਿੰਦਾ ਹੈਂਡ ਗ੍ਰਨੇਡ ਮਿਲੇ। ਇਸ ਦੌਰਾਨ ਧਾਰੀਵਾਲ ਪੁਲਸ ਦੇ ਐੱਸ. ਐੱਚ. ਓ. ਹਰਪਾਲ ਸਿੰਘ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਆਈ ਟੀਮ ਨੇ ਦੋਵੇਂ ਹੈਂਡ ਗ੍ਰਨੇਡਾਂ ਨੂੰ ਨਕਾਰਾ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਰਾਸ਼ਟਰਪਤੀ ਮੁਰਮੂ, PM ਮੋਦੀ, CM ਮਾਨ ਸਣੇ ਕਈ ਸ਼ਖ਼ਸੀਅਤਾਂ ਨੇ ਪ੍ਰਗਟਾਇਆ ਦੁੱਖ
ਥਾਣਾ ਧਾਰੀਵਾਲ ਦੇ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਧਾਰੀਵਾਲ ਨਹਿਰ ’ਚ ਪਾਣੀ ਬਹੁਤ ਘੱਟ ਹੈ, ਜਿਸ ਕਾਰਨ ਨਹਿਰ ਦੇ ਨੇੜੇ ਰਹਿੰਦੇ ਪ੍ਰਵਾਸੀ ਪਰਿਵਾਰਾਂ ਦੇ ਬੱਚੇ ਨਹਿਰ ’ਚੋਂ ਲਿਫ਼ਾਫ਼ੇ ਇਕੱਠੇ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਹੱਥ ’ਚ ਇਕ ਬੈਗ ਲੱਗਿਆ, ਜਿਸ ਨੂੰ ਉਨ੍ਹਾਂ ਨੇ ਖੋਲ੍ਹਿਆ ਤਾਂ ਉਸ ’ਚ ਹੈਂਡ ਗ੍ਰਨੇਡ ਮਿਲੇ। ਬੱਚਿਆਂ ਨੇ ਇਸ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਅਤੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨੂੰ ਦੱਸਿਆ ਨਿੱਜੀ ਘਾਟਾ, ਕਿਹਾ - 'ਉਨ੍ਹਾਂ ਤੋਂ ਬਹੁਤ ਕੁੱਝ ਸਿੱਖਿਆ'
ਪੁਲਸ ਨੇ ਮੌਕੇ ’ਤੇ ਪਹੁੰਚ ਹੈਂਡ ਗ੍ਰਨੇਡਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ, ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਵਿਸ਼ੇਸ਼ ਟੀਮ ਥਾਣਾ ਧਾਰੀਵਾਲ ਪਹੁੰਚੀ ਅਤੇ ਦੋਵਾਂ ਹੈਂਡ ਗ੍ਰਨੇਡਾਂ ਨੂੰ ਨਕਾਰਾ ਕਰ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬੰਦੂਕ ਸਾਫ਼ ਕਰਦਿਆਂ ਚੱਲੀ ਗੋਲ਼ੀ, 12ਵੀਂ ਦੇ ਵਿਦਿਆਰਥੀ ਦੀ ਮੌਤ
NEXT STORY