ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਮੌਕੇ ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ 25 ਅਤੇ 26 ਦਸੰਬਰ ਦੀ ਛੁੱਟੀ ਰਾਖਵੀਂ ਰੱਖੀ ਗਈ ਹੈ। ਹਾਲਾਂਕਿ ਇਸ ਦਿਨ ਲਈ ਸਕੂਲਾਂ ਕਾਲਜਾਂ ਲਈ ਵੱਖਰੇ ਤੌਰ 'ਤੇ ਛੁੱਟੀ ਤਾਂ ਨਹੀਂ ਐਲਾਨੀ ਗਈ, ਪਰ ਸਰਕਾਰ ਵੱਲੋਂ ਪਹਿਲਾਂ ਹੀ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤਹਿਤ 24 ਤੋਂ 31 ਦਸੰਬਰ ਤਕ ਸਾਰੇ ਸਕੂਲ ਕਾਲਜ ਬੰਦ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੋਟ ਪਾਉਣ ਜਾ ਰਹੀ ਲਾਲ ਚੂੜੇ ਵਾਲੀ ਦੀ ਰਾਹ 'ਚ ਹੀ ਮੌਤ
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ 25 ਅਤੇ 26 ਦਸੰਬਰ ਨੂੰ ਸਰਕਾਰੀ ਮੁਲਾਜ਼ਮਾਂ ਲਈ ਰਾਖਵੀਂ ਛੁੱਟੀ ਰਹੇਗੀ। ਦੱਸ ਦਈਏ ਕਿ ਹਰੇਕ ਮੁਲਾਜ਼ਮ ਇਕ ਸਾਲ ਵਿਚ 2 ਰਾਖਵੀਆਂ ਛੁੱਟੀਆਂ ਲੈ ਸਕਦਾ ਹੈ। ਇਹ ਇਸ ਕੈਲੰਡਰ ਸਾਲ ਦੀਆਂ ਅਖ਼ੀਰਲੀਆਂ 2 ਰਾਖਵੀਆਂ ਛੁੱਟੀਆਂ ਹਨ ਤੇ ਜਿਨ੍ਹਾਂ ਮੁਲਾਜ਼ਮਾਂ ਨੇ ਇਸ ਸਾਲ ਕਿਸੇ ਵੀ ਰਾਖਵੀਂ ਛੁੱਟੀ ਦੀ ਵਰਤੋਂ ਨਹੀਂ ਕੀਤੀ, ਉਹ ਇਨ੍ਹਾਂ ਦੋਹਾਂ ਦਿਨਾਂ ਨੂੰ ਛੁੱਟੀ ਲੈ ਸਕਦੇ ਹਨ।
ਇਹ ਵੀ ਪੜ੍ਹੋ- ਚੋਣਾਂ ਵਿਚਾਲੇ ਪੰਜਾਬ 'ਚ ਜ਼ਬਰਦਸਤ ਧਮਾਕਾ! ਬਣਿਆ ਦਹਿਸ਼ਤ ਦਾ ਮਾਹੌਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਇਲਾਕੇ 'ਚ ਟੁੱਟੀ EVM ਮਸ਼ੀਨ, ਅਜੇ ਤਕ ਨਹੀਂ ਐਲਾਨਿਆ ਗਿਆ ਨਤੀਜਾ
NEXT STORY