ਚੰਡੀਗੜ੍ਹ (ਲਲਨ) : ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਦੁਪਹਿਰ 12 ਵਜੇ ਦੇ ਕਰੀਬ ਤਕਨੀਕੀ ਖ਼ਰਾਬੀ ਕਾਰਨ ਦੋ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਕਰੀਬ 31 ਉਡਾਣਾਂ ਨੇ 30 ਮਿੰਟ ਤੋਂ ਲੈ ਕੇ ਸਾਢੇ 5 ਘੰਟੇ ਤੱਕ ਦੇਰੀ ਨਾਲ ਉਡਾਣ ਭਰੀ। ਦੁਬਈ ਅਤੇ ਅਬੂ ਧਾਬੀ ਜਾਣ ਵਾਲੀਆਂ ਦੋ ਅੰਤਰਰਾਸ਼ਟਰੀ ਉਡਾਣਾਂ 30 ਮਿੰਟ ਦੀ ਦੇਰੀ ਨਾਲ, ਜਦੋਂ ਕਿ ਦਿੱਲੀ ਅਤੇ ਮੁੰਬਈ ਜਾਣ ਵਾਲੀਆਂ ਉਡਾਣਾਂ 5.30 ਘੰਟੇ ਤੋਂ ਜ਼ਿਆਦਾ ਦੇਰੀ ਨਾਲ ਆਪਰੇਟ ਹੋਈਆਂ। ਮੁੰਬਈ ਤੋਂ ਆਉਣ ਵਾਲੀ ਉਡਾਣ ਚਾਰ ਘੰਟੇ ਤੋਂ ਜ਼ਿਆਦਾ ਦੇਰੀ ਨਾਲ ਪਹੁੰਚੀ। ਮੁੰਬਈ, ਚੇੱਨਈ, ਦਿੱਲੀ ਅਤੇ ਹੈਦਰਾਬਾਦ ਤੋਂ ਆਉਣ ਵਾਲੀਆਂ ਉਡਾਣਾਂ ਤਿੰਨ ਘੰਟੇ ਤੋਂ ਜ਼ਿਆਦਾ ਲੇਟ ਰਹੀਆਂ। ਸ਼੍ਰੀਨਗਰ ਜਾਣ ਵਾਲੀ 6ਈ874 ਅਤੇ ਦਿੱਲੀ ਜਾਣ ਵਾਲੀ 6ਈ6448, ਦੋ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਉਡਾਣਾਂ ਦੇ ਸੰਚਾਲਨ ਵਿਚ ਘੰਟਿਆਂ ਤੱਕ ਦੇਰੀ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਲੋਕਾਂ ਦਾ ਕਹਿਣਾ ਸੀ ਕਿ ਦਿੱਲੀ ਆਈ. ਜੀ. ਆਈ ਹਵਾਈ ਅੱਡੇ ਤੋਂ ਕਨੈਕਟਿੰਗ ਉਡਾਣਾਂ ਛੁੱਟ ਜਾਣਗੀਆਂ। ਇੰਡੀਗੋ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਕਿ ਛੋਟੀਆਂ ਤਕਨੀਕੀ ਸਮੱਸਿਆਵਾਂ, ਮੌਸਮ ਨਾਲ ਜੁੜੇ ਸ਼ੈਡਿਊਲ, ਖ਼ਰਾਬ ਮੌਸਮ, ਹਵਾਬਾਜ਼ੀ ਪ੍ਰਣਾਲੀ 'ਚ ਭੀੜ ਅਤੇ ਅਪਡੇਟਿਡ ਕਰੂ ਰੋਸਟਰਿੰਗ ਨਿਯਮਾਂ ਦੇ ਕਾਰਨ ਆਪਰੇਸ਼ਨਜ਼ ’ਤੇ ਬੁਰਾ ਅਸਰ ਪਿਆ। ਰੁਕਾਵਟਾਂ ਨੂੰ ਰੋਕਣ ਅਤੇ ਸਟੇਬਿਲਟੀ ਵਾਪਸ ਲਿਆਉਣ ਲਈ ਸ਼ੈਡਿਊਲ 'ਚ ਥੋੜ੍ਹਾ ਬਦਲਾਅ ਕੀਤਾ, ਜਿਸ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਲਈ ਕੰਮ ਸ਼ੁਰੂ ਹੋ ਪਾਇਆ। ਇਹ ਉਪਾਅ ਅਗਲੇ 48 ਘੰਟਿਆਂ ਤੱਕ ਲਾਗੂ ਰਹਿਣਗੇ, ਜਿਸ ਨਾਲ ਅਸੀਂ ਆਪਣੇ ਆਪਰੇਸ਼ਨਾਂ ਨੂੰ ਆਮ ਬਣਾ ਸਕਾਂਗੇ। ਪੂਰੇ ਨੈੱਟਵਰਕ ਵਿਚ ਹੌਲੀ-ਹੌਲੀ ਸਮੇਂ ਦੀ ਪਾਬੰਦਤਾ ਮੁੜ ਪ੍ਰਾਪਤ ਕਰ ਸਕਾਂਗੇ।
ਫਲਾਈਟ ਆਪਰੇਟਰਾਂ ਦੇ ਅਨੁਸਾਰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁੱਲ 17 ਉਡਾਣਾਂ ਦੇਰੀ ਨਾਲ ਚੱਲੀਆਂ। ਇਨ੍ਹਾਂ ਵਿਚੋਂ ਇੰਡੀਗੋ ਦੀ ਮੁੰਬਈ ਜਾਣ ਵਾਲੀ ਫਲਾਈਟ (6ਈ5019) ਆਪਣੇ ਨਿਰਧਾਰਤ ਸਮੇਂ 3:55 ਵਜੇ ਦੀ ਬਜਾਏ ਰਾਤ 9:36 ਵਜੇ, 5:41 ਘੰਟੇ ਦੇਰੀ ਨਾਲ ਰਵਾਨਾ ਹੋਈ। ਦਿੱਲੀ ਜਾਣ ਵਾਲੀ ਫਲਾਈਟ (6ਈ2195) ਆਪਣੇ ਨਿਰਧਾਰਤ ਸਮੇਂ 12:35 ਵਜੇ ਦੀ ਬਜਾਏ ਸ਼ਾਮ 6:16 ਵਜੇ, 5:30 ਘੰਟੇ ਦੇਰੀ ਨਾਲ ਰਵਾਨਾ ਹੋਈ। ਇਸੇ ਤਰ੍ਹਾਂ, ਇੰਡੀਗੋ ਦੀ ਅਹਿਮਦਾਬਾਦ ਜਾਣ ਵਾਲੀ ਫਲਾਈਟ 6ਈ6395 ਆਪਣੇ ਨਿਰਧਾਰਤ ਸਮੇਂ 7 ਵਜੇ ਦੀ ਬਜਾਏ ਰਾਤ 10:23 ਵਜੇ, 3:23 ਘੰਟੇ ਦੇਰੀ ਨਾਲ ਗਈ। ਦਿੱਲੀ ਜਾਣ ਵਾਲੀ ਫਲਾਈਟ 6ਈ874 ਆਪਣੇ ਨਿਰਧਾਰਤ ਸਮੇਂ 6 ਵਜੇ ਦੀ ਬਜਾਏ ਰਾਤ 9:06 ਵਜੇ, 3:06 ਘੰਟੇ ਦੇਰੀ ਨਾਲ ਰਵਾਨਾ ਹੋਈ। ਹੋਰ ਫਲਾਈਟਾਂ 26 ਮਿੰਟ ਤੋਂ ਲੈ ਕੇ ਦੋ ਘੰਟੇ ਲੇਟ ਰਹੀਆਂ।
ਕੁੱਲ 14 ਉਡਾਣਾਂ ਦੇਰੀ ਨਾਲ ਆਈਆਂ, ਜਿਨ੍ਹਾਂ ਵਿਚੋਂ ਮੁੰਬਈ ਤੋਂ ਇੰਡੀਗੋ ਦੀ ਉਡਾਣ 6ਈ6752 ਸ਼ਾਮ 6:10 ਵਜੇ ਪਹੁੰਚਣ ਦੇ ਨਿਰਧਾਰਤ ਸਮੇਂ ਦੇ ਬਜਾਏ 4:26 ਘੰਟੇ ਦੇਰੀ ਨਾਲ ਦੁਪਹਿਰ 1:36 ਵਜੇ ਪਹੁੰਚੀ। ਦਿੱਲੀ ਤੋਂ ਇੰਡੀਗੋ ਦੀ ਉਡਾਣ 6ਈ2196 ਸ਼ਾਮ 3:25 ਵਜੇ ਪਹੁੰਚਣ ਦੇ ਨਿਰਧਾਰਤ ਸਮੇਂ ਦੇ ਬਜਾਏ 3:20 ਘੰਟੇ ਦੇਰੀ ਨਾਲ ਸ਼ਾਮ 6:40 ਵਜੇ ਪਹੁੰਚੀ। ਚੇਨਈ ਤੋਂ ਇੰਡੀਗੋ ਦੀ ਉਡਾਣ 6ਈ6005 ਦੁਪਹਿਰ 1:55 ਵਜੇ ਪਹੁੰਚਣ ਦੇ ਨਿਰਧਾਰਤ ਦੇ ਬਜਾਏ ਤਿੰਨ ਘੰਟੇ ਦੇਰ ਸ਼ਾਮ 4:55 ਵਜੇ ਪਹੁੰਚੀ। ਹੈਦਰਾਬਾਦ ਤੋਂ ਇੰਡੀਗੋ ਦੀ ਉਡਾਣ 6ਈ108 ਦੁਪਹਿਰ 12:05 ਵਜੇ ਪਹੁੰਚਣ ਦੇ ਨਿਰਧਾਰਤ ਸਮੇਂ ਦੀ ਬਜਾਏ 3:32 ਘੰਟੇ ਦੇਰੀ ਨਾਲ ਦੁਪਹਿਰ 3:38 ਵਜੇ ਪਹੁੰਚੀ। ਮੁੰਬਈ ਤੋਂ ਇੰਡੀਗੋ ਦੀ ਉਡਾਣ 6ਈ5262 ਸਵੇਰ 11:55 ਵਜੇ ਪਹੁੰਚਣ ਦੇ ਨਿਰਧਾਰਤ ਸਮੇਂ ਦੇ ਬਜਾਏ 3.:02 ਘੰਟੇ ਦੇਰੀ ਨਾਲ ਦੁਪਹਿਰ 2:57 ਵਜੇ ਪਹੁੰਚੀ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ
NEXT STORY