ਕੋਟਕਪੂਰਾ (ਨਰਿੰਦਰ) - ਸਿੱਖਾਂਵਾਲਾ ਵਿਖੇ ਅਚਾਨਕ ਘਰ ਦੀ ਛੱਤ ਡਿੱਗ ਜਾਣ ਕਾਰਨ ਦੋ ਔਰਤਾਂ ਦੇ ਜ਼ਖ਼ਮੀ ਹੋ ਜਾਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਜਗਜੀਤ ਸਿੰਘ ਪੁੱਤਰ ਮੇਹਰ ਸਿੰਘ ਦੇ ਮਕਾਨ ਦੇ ਕਮਰੇ ਦੀ ਛੱਤ ਜੋ ਕਿ ਟਾਈਲਾਂ ਅਤੇ ਛਤੀਰਾਂ ਨਾਲ ਬਣੀ ਹੋਈ ਸੀ, ਦਾ ਛਤੀਰ ਅਚਾਨਕ ਟੁੱਟ ਗਿਆ। ਛੱਤ ਡਿੱਗਣ ਸਮੇਂ ਜਗਜੀਤ ਸਿੰਘ ਘਰ ਮੌਜੂਦ ਨਹੀਂ ਸੀ ਪਰ ਉਸ ਦੀ ਪਤਨੀ ਅਤੇ ਮਾਂ ਛੱਤ ਹੇਠਾਂ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਈਆਂ। ਉਸ ਦੀ ਪਤਨੀ ਦੇ ਸਿਰ 'ਚ ਸੱਟਾਂ ਲੱਗੀਆਂ। ਇਸ ਤੋਂ ਇਲਾਵਾ ਕਮਰੇ 'ਚ ਪਏ ਸਾਮਾਨ ਬੈੱਡ, ਟੀ. ਵੀ., ਪੇਟੀ ਅਤੇ ਕੂਲਰ ਵੀ ਨੁਕਸਾਨੇ ਗਏ। ਇਸ ਸਮੇਂ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਆਰਥਿਕਤਾ ਪੱਖੋਂ ਸਥਿਤੀ ਕਾਫ਼ੀ ਕਮਜ਼ੋਰ ਹੋਣ ਕਾਰਨ ਇਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ।
ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਸਰਕਾਰ ਦਾ ਪੁਤਲਾ ਫੂਕਿਆ
NEXT STORY