ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – 2 ਮੋਟਰਸਾਈਕਲਾਂ ਦੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲਾਂ ਦੀ ਟੱਕਰ ਦੀ ਅਾਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਹੈਰਾਨ ਹੋ ਗਏ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ 2 ਮੋਟਰਸਾਈਕਲਾਂ ਦੀ ਟੱਕਰ ਹੋ ਗਈ ਤਾਂ ਉਨ੍ਹਾਂ ਨੇ ਚਾਰਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਬਰਨਾਲਾ ਵਾਸੀ ਸੋਨੂੰ ਆਪਣੇ ਦੋਸਤ ਸੁਖਵੀਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬਰਨਾਲਾ ਨਾਲ ਰਣੀਕੇ ਮੰਦਰ ਨੂੰ ਮੱਥਾ ਟੇਕਣ ਜਾ ਰਿਹਾ ਸੀ। ਮੋਟਰਸਾਈਕਲ ਸੋਨੂੰ ਚਲਾ ਰਿਹਾ ਸੀ। ਦੂਸਰੇ ਮੋਟਰਸਾਈਕਲ ’ਤੇ ਪਰਮਜੀਤ ਸਿੰਘ ਵਾਸੀ ਕੁੰਭਡ਼ਵਾਲ, ਹੈਪੀ ਸਿੰਘ ਪੁੱਤਰ ਬਿੰਦਰ ਸਿੰਘ ਨਾਲ ਸੇਖਾਂ ਤੋਂ ਬਰਨਾਲਾ ਆ ਰਿਹਾ ਸੀ। ਜਦੋਂ ਉਹ ਸੁਜੀਤਪੁਰੇ ਕੋਠੇ ਕੋਲ ਪੁੱਜੇ ਤਾਂ ਦੋਵੇਂ ਮੋਟਰਸਾਈਕਲਾਂ ’ਚ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਚਲਾ ਰਹੇ ਦੋਵੇਂ ਨੌਜਵਾਨਾਂ ਪਰਮਜੀਤ ਸਿੰਘ ਅਤੇ ਸੋਨੂੰ ਦੀ ਮੌਤ ਹੋ ਗਈ। ਜਦੋਂ ਕਿ ਸੁਖਵੀਰ ਸਿੰਘ ਅਤੇ ਹੈਪੀ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
120 ਬੋਤਲਾਂ ਸ਼ਰਾਬ ਸਣੇ ਅੌਰਤ ਕਾਬੂ
NEXT STORY