ਮੋਹਾਲੀ, (ਕੁਲਦੀਪ)- ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਮੋਹਾਲੀ ਯੂਨਿਟ ਵਲੋਂ ਇਕ ਕਿਲੋਗ੍ਰਾਮ ਹੈਰੋਇਨ ਸਮੇਤ ਇਕ ਅਫਰੀਕੀ ਨਾਗਰਿਕ ਅਤੇ ਇਕ ਹਿਮਾਚਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਵਿਚ ਅਫਰੀਕੀ ਵਿਅਕਤੀ ਡੇਵਿਡ ਬੋਆਕਾਇਆ ਅਤੇ ਹਿਮਾਚਲੀ ਵਿਅਕਤੀ ਅਮਨਿੰਦਰ ਸਿੰਘ ਉਰਫ ਬਿੱਲਾ ਨਿਵਾਸੀ ਪਿੰਡ ਮਜਾਰਾ ਸੋਨਾਲੀ ਜ਼ਿਲਾ ਊਨਾ (ਹਿਮਾਚਲ ਪ੍ਰਦੇਸ਼) ਦੱਸੇ ਜਾਂਦੇ ਹਨ। ਦੋਵਾਂ ਖਿਲਾਫ ਐੱਸ. ਟੀ. ਐੱਫ. ਦੇ ਪੁਲਸ ਸਟੇਸ਼ਨ ਮੋਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਸੋਮਵਾਰ ਨੂੰ ਉਨ੍ਹਾਂ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਦੌਰਾਨ ਮਾਣਯੋਗ ਅਦਾਲਤ ਨੇ ਦੋਵਾਂ ਨੂੰ ਦੋ ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ।
ਐੱਸ. ਟੀ. ਐੱਫ. ਦੇ ਏ. ਆਈ. ਜੀ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਡੇਵਿਡ ਬੋਆਕਾਇਆ ਨਾਮ ਦਾ ਅਫਰੀਕੀ ਵਿਅਕਤੀ ਅਤੇ ਅਮਰਿੰਦਰ ਸਿੰਘ ਉਰਫ ਬਿੱਲਾ ਨਿਵਾਸੀ ਹਿਮਾਚਲ ਪ੍ਰਦੇਸ਼ ਦੋਵੇਂ ਇਕ ਹਿਮਾਚਲ ਨੰਬਰ ਸਵਿਫਟ ਕਾਰ ਵਿਚ ਦਿੱਲੀ ਤੋਂ ਹੈਰੋਇਨ ਲੈ ਕੇ ਫਰਨੀਚਰ ਮਾਰਕੀਟ ਤੋਂ ਹੁੰਦੇ ਹੋਏ ਫੇਜ਼-3/5 ਦੀਆਂ ਲਾਈਟਾਂ ਤੋਂ ਮੋਹਾਲੀ ਵੱਲ ਆ ਰਹੇ ਹਨ। ਗੁਪਤ ਸੂਚਨਾ ਦੇ ਆਧਾਰ ’ਤੇ ਸਬ-ਇੰਸਪੈਕਟਰ ਪਵਨ ਕੁਮਾਰ ਨੇ ਨਾਕਾ ਲਗਾ ਕੇ ਸਵਿਫਟ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਕਾਰ ਦੇ ਡੈਸ਼ ਬੋਰਡ ਵਿਚੋਂ ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਲੈ ਕੇ ਆ ਰਹੇ ਸਨ।
ਐੱਸ. ਟੀ. ਐੱਫ. ਵਲੋਂ ਕੀਤੀ ਗਈ ਪੁੱਛਗਿੱਛ ਵਿਚ ਮੁਲਜ਼ਮ ਡੇਵਿਡ ਬੋਕਾਇਆ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਦੱਖਣ ਅਫਰੀਕਾ ਦਾ ਰਹਿਣ ਵਾਲਾ ਹੈ ਅਤੇ ਇੱਥੇ ਵਿਕਾਸਪੁਰੀ ਖੇਤਰ ਦਿੱਲੀ ਵਿਚ ਰਹਿੰਦਾ ਹੈ। ਉਹ ਮਈ 2018 ਵਿਚ ਟੂਰਿਸਟ ਵੀਜ਼ੇ ’ਤੇ ਇੰਡੀਆ ਆਇਆ ਸੀ ਪਰ ਇੱਥੇ ਗਲਤ ਸੰਗਤ ਵਿਚ ਫਸ ਗਿਆ ਅਤੇ ਲਾਲਚ ਵਿਚ ਪੈ ਕੇ ਹੈਰੋਇਨ ਸਪਲਾਈ ਕਰਨ ਲੱਗਾ। ਬੀਤੇ ਦਿਨ ਉਹ ਆਪਣੇ ਦੋਸਤ ਅਮਨਿੰਦਰ ਸਿੰਘ ਉਰਫ ਬਿੱਲੇ ਦੇ ਨਾਲ ਮੋਹਾਲੀ ਆਇਆ ਸੀ, ਜਿਨ੍ਹਾਂ ਨੂੰ ਪੁਲਸ ਨੇ ਹੈਰੋਇਨ ਸਮੇਤ ਦਬੋਚ ਲਿਆ।
ਮੰਡੀ ਫੈਂਟਨਗੰਜ ਸਥਿਤ ਸਤਿ ਨਾਰਾਇਣ ਮੈਨੂਫੈਕਚਰਿੰਗ ਕੰਪਨੀ ’ਚ ਜੀ. ਐੱਸ. ਟੀ. ਟੀਮ ਨੇ ਕੀਤੀ ਰੇਡ
NEXT STORY