ਤਲਵੰਡੀ ਭਾਈ/ ਮੁਦਕੀ (ਹੈਪੀ) — ਮੁਦਕੀ-ਮਿਸ਼ਰੀਵਾਲਾ ਰੋਡ ਤੋਂ ਨਿਕਲਦੇ ਲੋਹਾਮ ਲਿੰਕ ਰੋਡ 'ਤੇ ਕਾਰ ਸਵਾਰ ਲੁਟੇਰਿਆਂ ਵਲੋਂ ਵਾੜਾ ਜਵਾਹਰ ਸਿੰਘ ਵਾਲਾ ਦੇ ਸਾਬਕਾ ਸਰਪੰਚ ਅਜਮੇਰ ਸਿੰਘ ਪੁੱਤਰ ਬਚਿੱਤਰ ਸਿੰਘ ਤੋਂ 2 ਲੱਖ ਰੁਪਏ ਖੋਹ ਲਏ। ਦਿਨ-ਦਿਹਾੜੇ ਘਟੀ ਇਸ ਘਟਨਾ ਨਾਲ ਲੋਕਾਂ 'ਚ ਦਹਿਸ਼ਤ ਦਾ ਆਲਮ ਹੈ। ਦੱਸ ਦੇਈਏ ਕਿ 2 ਮਹੀਨੇ 'ਚ ਇਸ ਖੇਤਰ 'ਚ ਇਹ ਦੂਜੀ ਵੱਡੀ ਘਟਨਾ ਹੈ।
ਇਸ ਤੋਂ ਪਹਿਲਾ 21 ਅਗਸਤ ਨੂੰ ਇਸ ਹਲਕੇ 'ਚ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ 'ਤੇ ਇਕ ਸਕੂਲ ਅਧਿਆਪਕ ਕੋਲੋਂ ਹਾਂਡਾ ਇਮੇਜ ਕਾਰ, ਨਕਦੀ ਤੇ ਮੋਬਾਇਲ ਫੋਨ ਖੋਹ ਲਿਆ ਗਿਆ ਸੀ। ਉਸ ਘਟਨਾ ਸੰਬੰਧੀ ਪੁਲਸ ਅਜੇ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ ਸੀ ਕਿ ਅੱਜ ਲੁੱਟ ਦੀ ਦੂਜੀ ਘਟਨਾ ਵਾਪਰ ਗਈ ਲੁੱਟ ਦਾ ਸ਼ਿਕਾਰ ਹੋਏ ਅਜਮੇਰ ਸਿੰਘ ਨੇ ਦੱਸਿਆ ਕਿ ਉਹ ਅੱਜ ਐੱਚ. ਡੀ. ਐੱਸ. ਸੀ. ਬੈਂਕ ਦੀ ਮੁਦਕੀ ਬਰਾਂਚ ਤੋਂ 2 ਲੱਖ ਰੁਪਏ ਕੱਢਵਾ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ ਕਿ ਪਿਛਿਓ ਆ ਰਹੀ ਇਕ ਕਾਰ 'ਚ ਸਵਾਰ 3 ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਤੇ ਲੋਹੇ ਦੀ ਰਾਡ ਨਾਲ ਧਮਕਾ ਕੇ ਨਕਦੀ ਵਾਲਾ ਥੈਲਾ ਖੋਹ ਕੇ ਫਰਾਰ ਹੋ ਗਏ।
ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਏ ਲੁਟੇਰੇ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੀ. ਆਈ. ਏ. ਫਿਰੋਜ਼ਪੁਰ ਦੇ ਇੰਚਾਰਜ ਅਵਤਾਰ ਸਿੰਘ, ਥਾਣਾ ਘੱਲ ਖੁਰਦ ਦੇ ਇੰਚਾਰਜ ਹਰਦੇਵਪ੍ਰੀਤ ਸਿੰਘ ਤੇ ਪੁਲਸ ਚੌਕੀ ਮੁਦਕੀ ਦੇ ਇੰਚਾਰਜ ਸਤਨਾਮ ਸਿੰਘ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਮੁਦਕੀ-ਮਿਸ਼ਰੀਵਾਲਾ ਰੋਡ 'ਤੇ ਲਗੇ ਵੱਖ-ਵੱਖ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਤਾਂ ਸਾਹਮਣੇ ਆਇਆ ਕਿ ਲੁਟੇਰੇ ਇਕ ਕਾਰ 'ਚ ਸਵਾਰ ਸਨ, ਜੋ ਘਟਨਾ ਨੂੰ ਅੰਜਾਮ ਦੇ ਕੇ ਵਾਪਸ ਮੁਦਕੀ ਵੱਲ ਭੱਜ ਨਿਕਲੇ। ਥਾਣਾ ਇੰਚਾਰਜ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਹ ਪੁਲਸ ਦੀ ਗ੍ਰਿਫਤ 'ਚ ਹੋਣਗੇ।
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅੰਮ੍ਰਿਤਸਰ 'ਚ ਧਰਨਾ ਸ਼ੁਰੂ
NEXT STORY