ਅਬੋਹਰ (ਸੁਨੀਲ) : ਸਿਟੀ ਥਾਣਾ ਨੰਬਰ-2 ਦੀ ਪੁਲਸ ਨੇ ਸੁਰੇਸ਼ ਕੁਮਾਰ ਪੁੱਤਰ ਪੱਪੂ ਰਾਮ ਵਾਸੀ ਅਜ਼ੀਮਗੜ੍ਹ ਅਬੋਹਰ ਨੂੰ ਇਕ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਨਵਨੀਤ ਕੌਰ ਧਾਰੀਵਾਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੇ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ, ਜਦੋਂ ਕਿ ਇਸ ਮਾਮਲੇ ਦੇ ਦੂਜੇ ਮੁਲਜ਼ਮ ਵਿਕਰਮ ਉਰਫ਼ ਵਿੱਕੀ ਨੂੰ ਫਾਜ਼ਿਲਕਾ ਦੀ ਜੁਵੇਲ ਕੋਰਟ ’ਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਨਾਗਾ ਬਾਬਾ ਡੇਰਾ ਅਜ਼ੀਮਗੜ੍ਹ ਦੇ ਵਸਨੀਕ ਸੂਰਜਾ ਰਾਮ ਦੇ ਪੁੱਤਰ ਸੰਦੀਪ ਕੁਮਾਰ ਨੇ ਦੱਸਿਆ ਸੀ ਕਿ ਉਹ ਚੰਦੋਰਾ ਸਟੋਨ ਮਾਰਬਲ, ਹਨੂੰਮਾਨਗੜ੍ਹ ਰੋਡ ਬੀ. ਐੱਸ. ਐੱਫ. ਕੈਂਪ ਦੇ ਨੇੜੇ ਇਕ ਦੁਕਾਨ ਤੇ ਮਾਰਬਲ ਅਤੇ ਪੱਥਰ ਦੇ ਸਾਮਾਨ ਨੂੰ ਢੋਆ-ਢੁਆਈ ਦਾ ਕੰਮ ਕਰਦਾ ਹੈ। ਉਹ 5-11-24 ਨੂੰ ਦੁਪਹਿਰ 2 ਵਜੇ ਦਫ਼ਤਰ ’ਚ ਬੈਠਾ ਸੀ। ਇਸ ਦੌਰਾਨ ਸੁਰੇਸ਼ ਕੁਮਾਰ ਪੁੱਤਰ ਪੱਪੂ ਰਾਮ ਵਾਸੀ ਅਜ਼ੀਮਗੜ੍ਹ, ਡਿੰਪਲ ਪੁੱਤਰ ਲਾਲ ਚੰਦ ਵਾਸੀ ਅਜ਼ੀਮਗੜ੍ਹ ਅਤੇ ਤਿੰਨ ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
ਪੁਲਸ ਲਈ ਸਿਰਦਰਦੀ ਰਹੇ ਪੰਜਾਬ ਦੇ ਖ਼ਤਰਨਾਕ ਗੈਂਗਸਟਰ ਦੀ ਮੌਤ
NEXT STORY