ਮੁੱਲਾਂਪੁਰ ਦਾਖਾ (ਕਾਲੀਆ) - ਕਲਯੁੱਗੀ ਪਤਨੀ ਨੇ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ ਕਰਦਿਆਂ ਆਪਣੀ ਕਰਤੂਤ ਛੁਪਾਉਣ ਲਈ ਆਪਣੇ ਆਸ਼ਕ ਨਾਲ ਬੈਠ ਕੇ ਸਕਾਰਪੀਓ ਗੱਡੀ ਚਲਾ ਰਹੀ ਪਤਨੀ ਨੇ ਆਪਣੇ ਪਤੀ ਨੂੰ ਗੱਡੀ ਥੱਲੇ ਦੇ ਕੇ ਦਰੜ ਦਿੱਤਾ। ਜਿਵੇਂ ਗੁਰਬਾਣੀ ਦੀ ਤੁਕ ਹੈ ਕਿ “ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ” ਦੇ ਮਹਾਂਵਾਕ ਅਨੁਸਾਰ ਪਤੀ ਵਾਲ ਵਾਲ ਬਚ ਗਿਆ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਬੱਸ ਸਟੈਂਡ 'ਤੇ ਇੱਕ ਸਰਕਾਰੀ ਮਹਿਕਮੇ ਦਾ ਮੁਲਾਜ਼ਮ ਬੱਸ ਸਟੈਂਡ 'ਤੇ ਖੜਾ ਸੀ ਤਾਂ ਜਿਉਂ ਹੀ ਉਸਦੀ ਨਿਗਾਹ ਆਪਣੀ ਪਤਨੀ 'ਤੇ ਪਈ ਜੋ ਉਸ ਦੀ ਕਾਲੀ ਸਕਾਰਪੀਓ ਚਲਾਉਂਦੀ ਆ ਰਹੀ ਸੀ ਅਤੇ ਉਸ ਨਾਲ ਉਸ ਦਾ ਆਸ਼ਿਕ ਬੈਠਾ ਸੀ। ਪਤੀ ਨੇ ਸਕਾਰਪੀਓ ਪਹਿਚਾਣ ਕੇ ਉਸਨੂੰ ਰੁਕਣ ਲਈ ਸੜਕ ਦੇ ਵਿਚਾਲੇ ਜਾ ਕੇ ਇਸ਼ਾਰਾ ਕੀਤਾ ਤਾਂ ਪਹਿਲਾਂ ਤਾਂ ਪਤਨੀ ਨੇ ਸਕਾਰਪੀਓ ਰੋਕ ਲਈ ਜਿਉਂ ਹੀ ਸਕਾਰਪੀਓ ਗੱਡੀ ਪਤੀ ਦੇ ਕੋਲ ਪੁੱਜੀ ਤਾਂ ਪਤਨੀ ਨੇ ਉਸ ਉੱਪਰ ਸਕਾਰਪੀਓ ਚਾੜ ਦਿੱਤੀ ਅਤੇ ਉਸ ਨੂੰ ਥੱਲੇ ਦੇ ਕੇ ਅਤੇ ਆਪਣੇ ਆਸ਼ਿਕ ਨਾਲ ਫਰਾਰ ਹੋ ਗਈ। ਗਨੀਮਤ ਇਹ ਰਹੀ ਕਿ ਪਤੀ ਉੱਪਰੋਂ ਲੰਘੀ ਸਕਾਰਪੀਓ ਦੇ ਬਾਵਜੂਦ ਪਤੀ ਵਾਲ-ਵਾਲ ਬਚ ਗਿਆ ਪਰ ਉਸ ਦੇ ਬੇਤਹਾਸ਼ਾ ਸੱਟਾਂ ਲੱਗੀਆਂ ਅਤੇ ਉਸਦੇ ਕੱਪੜੇ ਤੱਕ ਫਟ ਗਏ ।
ਟਰੈਫਿਕ ਇੰਚਾਰਜ ਪਰਮਜੀਤ ਸਿੰਘ ਅਤੇ ਲੋਕਾਂ ਨੇ ਗੰਭੀਰ ਰੂਪ ਵਿੱਚ ਜਖਮੀ ਪਤੀ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ। ਟਰੈਫਿਕ ਪੁਲਸ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਅਸੀਂ ਇਸ ਨੂੰ ਆਮ ਹਾਦਸਾ ਮੰਨਿਆ। ਜਦੋਂ ਖੂਨ ਨਾਲ ਲੱਥਪੱਥ ਪਤੀ ਨੇ ਆਪਣੀ ਪਤਨੀ ਦੀ ਆਪਣੇ ਆਸ਼ਿਕ ਨਾਲ ਕੀਤੀ ਕਰਤੂਤ ਬਾਰੇ ਦੱਸਿਆ ਤਾਂ ਸਾਡੇ ਵੀ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ । ਉਸਨੇ ਇਹ ਵੀ ਦੱਸਿਆ ਕਿ ਪਤੀ ਅਤੇ ਪਤਨੀ ਦੋਵੇਂ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ ਮੁਲਾਜ਼ਮ ਹਨ। ਇਸ ਹਾਦਸੇ ਨੇ ਹਰ ਵਿਅਕਤੀ ਦੇ ਰੌਂਗਟੇ ਖੜੇ ਕਰ ਦਿੱਤੇ ਹਨ ਤੇ ਪਤਨੀ ਵੱਲੋਂ ਕੀਤੀ ਇਸ ਘਟੀਆ ਹਰਕਤ ਨੂੰ ਹਰ ਕੋਈ ਕੋਸਦਾ ਦਾ ਨਜ਼ਰ ਆ ਰਿਹਾ ਹੈ । ਹੁਣ ਪਤੀ ਆਪਣੀ ਪਤਨੀ ਵਿਰੁੱਧ ਥਾਣਾ ਦਾਖਾ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕਰਵਾਉਂਦਾ ਜਾਂ ਨਹੀਂ ਇਹ ਭਵਿੱਖ ਦੱਸੇਗਾ। ਪਰ ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਚਰਚਾ ਜ਼ੋਰਾਂ 'ਤੇ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਖਬਰ! ਸੜਕ ਹਾਦਸੇ 'ਚ ਪੰਜਾਬ ਕਾਂਗਰਸ ਦੇ ਵੱਡੇ ਆਗੂ ਦੀ ਮੌਤ
NEXT STORY