ਬਠਿੰਡਾ (ਸੁਖਵਿੰਦਰ) : ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਇੱਕ ਔਰਤ ਸਮੇਤ ਦੋ ਲੋਕਾਂ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਹੋਰ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸੁਰਖਪੀਰ ਰੋਡ, ਗਲੀ ਨੰਬਰ 33 'ਚ ਇੱਕ ਵਿਅਕਤੀ ਨੇ ਫ਼ਾਹਾ ਲੈ ਲਿਆ। ਸੂਚਨਾ ਮਿਲਣ 'ਤੇ ਕੈਨਾਲ ਕਾਲੋਨੀ ਪੁਲਸ ਅਤੇ ਸਹਾਰਾ ਜਨ ਸੇਵਾ ਦੀ ਇੱਕ ਟੀਮ ਮੌਕੇ 'ਤੇ ਪਹੁੰਚੀ। ਪੁਲਸ ਜਾਂਚ ਤੋਂ ਬਾਅਦ ਸੰਸਥਾਂ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਇਲਾਜ ਅਧੀਨ ਸੀ। ਮ੍ਰਿਤਕ ਦੀ ਪਛਾਣ ਲਛਮਣ ਪੁੱਤਰ ਓਮ ਪ੍ਰਕਾਸ਼ ਵਾਸੀ ਸੁਰਖਪੀਰ ਰੋਡ ਵਜੋਂ ਹੋਈ।
ਇਸੇ ਤਰ੍ਹਾਂ ਪਰਸ ਰਾਮ ਨਗਰ, ਗਲੀ ਨੰਬਰ-7/4 'ਚ ਇੱਕ ਔਰਤ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜਾਨ ਲੈ ਲਈ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ, ਐਂਬੂਲੈਂਸ ਨਾਲ ਮੌਕੇ 'ਤੇ ਪਹੁੰਚੇ, ਜਦੋਂ ਕਿ ਕੈਨਾਲ ਕਾਲੋਨੀ ਪੁਲਸ ਨੇ ਵੀ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਪੁਲਸ ਜਾਂਚ ਤੋਂ ਬਾਅਦ ਸੰਸਥਾਂ ਮੈਂਬਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕਾ ਦੀ ਪਛਾਣ ਪਰਮਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਪਾਰਸ ਰਾਮ ਨਗਰ ਵਜੋਂ ਹੋਈ ਹੈ। ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।
ਅੰਮ੍ਰਿਤਸਰ ਹਵਾਈ ਅੱਡੇ ਨੂੰ ਲੈ ਕੇ ਅਹਿਮ ਖ਼ਬਰ: 6 ਮਹੀਨੇ ਤੱਕ...
NEXT STORY