ਚੰਡੀਗੜ੍ਹ (ਭਗਵਤ) : ਸ਼ਹਿਰ 'ਚ ਕੋਰੋਨਾ ਵਾਇਰਸ ਦਾ ਗੜ੍ਹ ਬਣ ਚੁੱਕੇ ਬਾਪੂਧਾਮ 'ਚ ਬੁੱਧਵਾਰ ਦੇਰ ਰਾਤ ਕੋਰੋਨਾ ਵਾਇਰਸ ਦੇ 2 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਬਾਪੂਧਾਮ ਕਾਲੋਨੀ 'ਚੋਂ ਇਕ 7 ਸਾਲਾ ਦੇ ਬੱਚੇ ਅਤੇ 76 ਸਾਲਾਂ ਦੀ ਬਜ਼ੁਰਗ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਬਾਪੂਧਾਮ ਕਾਲੋਨੀ 'ਚ ਹੁਣ ਤੱਕ 124 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 193 ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 4 ਨਵੇਂ ਮਰੀਜ਼ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ 145 'ਤੇ ਪੁੱਜੀ
ਨਹੀਂ ਸ਼ੁਰੂ ਹੋਈ ਧਰਮਸ਼ਾਲਾ
ਕੋਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਫਿਲਹਾਲ ਧਰਮਸ਼ਾਲਾ ਤਿਆਰ ਨਹੀਂ ਹੋ ਸਕੀ ਹੈ। ਡਾਕਟਰਾਂ ਮੁਤਾਬਕ ਇਕ ਜਾਂ ਦੋ ਦਿਨਾਂ 'ਚ ਇਹ ਕੇਅਰ ਸੈਂਟਰ ਸ਼ੁਰੂ ਹੋ ਜਾਵੇਗਾ। ਯੂ. ਟੀ. ਐਡਮਿਨੀਸਟ੍ਰੇਸ਼ਨ ਨੇ ਸੈਕਟਰ-46 ਆਯੂਰਵੈਦਿਕ ਹਸਪਤਾਲ 'ਚ ਬੈੱਡ ਫੁਲ ਹੋਣ ਤੋਂ ਬਾਅਦ ਸੂਦ ਧਰਮਸ਼ਾਲਾ ਨੂੰ ਕੋਰੋਨਾ ਪਾਜ਼ੇਟਿਵ ਦੇ ਮਾਈਲਡ ਕੇਸਾਂ ਨੂੰ ਦਾਖਲ ਕਰਨ ਨੂੰ ਲੈ ਕੇ ਤਿਆਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਸੰਕਟ ਦੌਰਾਨ ਮਾਸਕ ਬਣਾਉਣ 'ਚ 'ਪੰਜਾਬ' ਬਣਿਆ ਮੋਹਰੀ ਸੂਬਾ, ਕੇਂਦਰ ਨੇ ਦਿੱਤੀ ਸ਼ਾਬਾਸੀ
ਇਹ ਵੀ ਪੜ੍ਹੋ : ਸਮਰਾਲਾ 'ਚ 'ਕੋਰੋਨਾ ਕਰਫਿਊ' ਦੌਰਾਨ ਘਿਨਾਉਣੀ ਵਾਰਦਾਤ, 6 ਸਾਲਾ ਬੱਚੀ ਨਾਲ ਬਲਾਤਕਾਰ
ਜੰਮੂ-ਕਸ਼ਮੀਰ ਦੇ ਪੀੜਤਾਂ ਲਈ ਭਿਜਵਾਈ ਗਈ 566ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY