ਬਠਿੰਡਾ (ਸੁਖਵਿੰਦਰ) : ਰਿਹਾਇਸ਼ੀ ਇਲਾਕੇ 'ਚ ਪਟਾਕੇ ਅਤੇ ਜਲਣਸ਼ੀਲ ਪਦਾਰਥ ਸਟੋਰ ਕਰਨ ਦੇ ਦੋਸ਼ਾਂ 'ਚ ਕੈਨਾਲ ਕਾਲੋਨੀ ਪੁਲਸ ਵਲੋਂ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆ ਸੀ. ਆਈ. ਏ. ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਮੋਹਿਤ ਸਿੰਗਲਾ ਵਾਸੀ ਸੁਰਖਪੀਰ ਰੋਡ ਅਤੇ ਅਸ਼ੋਕ ਕੁਮਾਰ ਵਲੋਂ ਰਿਹਾਇਸ਼ੀ ਇਲਾਕੇ ਵਿਚ ਜਲਣਸ਼ੀਲ ਪਦਾਰਥ ਅਤੇ ਪਟਾਕੇ ਸਟੋਰ ਕੀਤੇ ਗਏ ਸਨ।
ਪੁਲਸ ਵਲੋਂ ਸੂਚਨਾ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਪੁਲਸ ਵਲੋਂ ਮੁਲਜ਼ਮਾਂ ਪਾਸੋਂ ਪਟਾਕੇ ਬਰਾਮਦ ਕਰਕੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਬਾਅਦ ਵਿਚ ਅਸ਼ੋਕ ਕੁਮਾਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।
ਚੱਪਲਾਂ 'ਚੋਂ ਮਿਲਿਆ ਨਸ਼ਾ; ਜੇਲ੍ਹ 'ਚ ਬੰਦ ਤਿੰਨ ਕੈਦੀਆਂ ਤੇ ਹਵਾਲਾਤੀਆਂ 'ਤੇ ਕੇਸ ਦਰਜ
NEXT STORY