ਬਟਾਲਾ- ਬੀਤੀ ਦੇਰ ਸ਼ਾਮ ਬਟਾਲਾ ’ਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਚੰਦਾ ਖਾਣਾ ਖਜ਼ਾਨਾ ਦੇ ਨਜ਼ਦੀਕ ਇਕ ਜੁੱਤੀਆਂ ਵਾਲੀ ਦੁਕਾਨ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਵਾਰਦਾਤ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੌਰਾਨ 7 ਲੋਕ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ 2 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ ਮਾਲਕ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਜਾਣਕਾਰੀ ਮੁਤਾਬਰ ਨੌਜਵਾਨਾਂ ਦੀ ਮੌਤ ਦੇ ਮਾਮਲੇ 'ਚ ਗੈਰਸਟਰਾਂ ਨੇ ਜ਼ਿੰਮੇਵਾਰੀ ਲਈ ਹੈ। ਜਿਸ ਦੀ ਪੋਸਟ ਸੋਸ਼ਲ ਮੀਡੀਆ 'ਤੇ ਅਮਨ ਗੋਟਾਂਵਾਲਾ ਨੇ ਸਾਂਝੀ ਕੀਤੀ ਹੈ। ਦਰਅਸਲ ਪੋਸਟ 'ਚ ਲਿਖਿਆ ਹੈ ਕਿ ਅੱਜ ਜੋ ਬਟਾਲਾ 'ਚ ਕਾਲਾ ਬੁਲੋਵਾਲ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਹੈਰੀ ਚੱਠਾ, ਅਮਨ ਗੋਟਾਂਵਾਲਾ, ਅੰਮ੍ਰਿਤ ਦਾਲਮ, ਕੇਸ਼ਵ ਸ਼ਿਵਾਲਾ, ਦੀਪਾ ਯੂ.ਐਸ.ਏ ਲੈਂਦੇ ਹਾਂ। ਇਨ੍ਹਾਂ ਨੇ ਡੋਨੀ ਲੰਡਾ ਨੂੰ ਪਨਾਹ ਦੇ ਕੇ ਸਾਡੇ ਭਰਾ ਦੀਪੂ ਅਜਨਾਲਾ ਦਾ ਕਤਲ ਕਰਵਾਇਆ ਸੀ । ਉਨ੍ਹਾਂ ਕਿਹਾ ਜੇਕਰ ਇਸ ਕੇਸ 'ਚ ਹੋਰ ਵੀ ਜਣੇ ਹਨ ਤਾਂ ਵਾਰੀ ਸਭ ਦੀ ਆਵੇਗੀ।
ਇਹ ਵੀ ਪੜ੍ਹੋ- ਹੋਟਲ ਮਾਲਕਾਂ ਲਈ ਵੱਡੀ ਚਿਤਾਵਨੀ, ਤਿਉਹਾਰਾਂ ਦੇ ਮੱਦੇਨਜ਼ਰ ਪੁਲਸ ਨੇ ਦਿੱਤੀਆਂ ਸਖ਼ਤ ਹਦਾਇਤਾਂ
ਦੱਸ ਦੇਈਏ ਕਿ ਵਾਰਦਾਤ 'ਚ ਜ਼ਖ਼ਮੀਆਂ ਦੀ ਪਛਾਣ ਸਰਬਜੀਤ ਸਿੰਘ ਵਾਸੀ ਬੁਲੋਵਾਲ, ਅੰਮ੍ਰਿਤਪਾਲ ਪੁੱਤਰ ਸਿਕੰਦਰ ਵਾਸੀ ਉਮਰਪੁਰਾ ਬਟਾਲਾ, ਅਮਨਜੋਤ ਪੁੱਤਰ ਅਜੀਤ ਲਾਲ ਵਾਸੀ ਉਮਰਪੁਰਾ ਬਟਾਲਾ, ਸੰਜੀਵ ਸੇਠ ਪੁੱਤਰ ਰਾਮ ਲਾਲ ਵਾਸੀ ਇਮਲੀ ਮੁਹੱਲਾ ਕਪੂਰੀ ਗੇਟ ਬਟਾਲਾ, ਜੁਗਲ ਕਿਸ਼ੋਰ ਪੁੱਤਰ ਪ੍ਰੇਮ ਨਾਥ ਪੁਰੀਆਂ ਮੁਹੱਲਾ ਸ਼ੇਖਾਂ ਗਲੀ ਬਟਾਲਾ ਦੇ ਤੌਰ ’ਤੇ ਹੋਈ ਹੈ, ਜਦਕਿ 1 ਨੌਜਵਾਨ ਕੰਨਵ ਮਹਾਜਨ ਵਾਸੀ ਬਟਾਲਾ ਦੀ ਗੋਲੀਆਂ ਲੱਗਣ ਦੇ ਚਲਦਿਆਂ ਮੌਤ ਹੋ ਗਈ। ਦੂਜੇ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋਈ। ਜ਼ਿਕਰਯੋਗ ਹੈ ਕਿ ਇਸ ਘਟਨਾ ’ਚ ਚੰਦਰ ਕੁਮਾਰ ਵਾਸੀ ਖਜੂਰੀ ਗੇਟ ਬਟਾਲਾ ਵੀ ਗੰਭੀਰ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਵੀ ਇਲਾਜ ਲਈ ਅੰਮ੍ਰਿਤਸਰ ਲੈ ਜਾਇਆ ਗਿਆ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਵੱਡੇ ਹੁਕਮ, ਤਿਉਹਾਰਾਂ ਦੇ ਮੱਦੇਨਜ਼ਰ ਲੱਗੀਆਂ ਪਾਬੰਦੀਆਂ
ਇਸ ਸਬੰਧੀ ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ ਅਤੇ ਐੱਸ. ਐੱਚ. ਓ. ਸਿਟੀ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੋਲੀ ਚਲਾਉਣ ਵਾਲਿਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸ. ਸੁਖਰਾਜ ਸਿੰਘ ਵੀ ਹਾਜ਼ਰ ਸਨ। ਓਧਰ ਘਟਨਾ ਸਥਲ ਤੋਂ ਪੁਲਸ ਨੂੰ ਦਰਜਨ ਤੋਂ ਵੱਧ ਗੋਲੀ ਦੇ ਖੋਲ ਬਰਾਮਦ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਫ ਜਸਟਿਸ ’ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਨਤੀਜਾ : ਮਾਨ
NEXT STORY