ਫਿਰੋਜ਼ਪੁਰ (ਆਨੰਦ) : ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 2 ਵਿਅਕਤੀਆਂ ਨੂੰ ਤਿੰਨ ਨਾਜਾਇਜ਼ ਪਿਸਤੌਲਾਂ, 3 ਮੈਗਜ਼ੀਨ ਅਤੇ 2 ਮੋਬਾਇਲ ਫੋਨਾਂ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਪੁਲਸ ਦੇ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਲਾਈਟਾਂ ਵਾਲਾ ਚੌਂਕ, ਨੇੜੇ ਬੱਸ ਸਟੈਂਡ ਫਿਰੋਜ਼ਪੁਰ ਕੈਂਟ ਪਾਸ ਪੁੱਜੀ ਤਾਂ ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮਿੰਟੂ ਪੁੱਤਰ ਬਾਬੂ ਵਾਲਾ ਵਾਸੀ ਪਿੰਡ ਕੁੰਡੇ ਅਤੇ ਰਸ਼ਪਾਲ ਉਰਫ਼ ਸੇਵਕ ਪੁੱਤਰ ਜੀਤਾ ਵਾਸੀ ਪਿੰਡ ਕੁੰਡੇ ਆਪਣੇ ਪਾਸ ਨਾਜਾਇਜ਼ ਪਿਸਤੌਲ ਰੱਖੇ ਹੋਏ ਹਨ, ਜੋ ਹਮੇਸ਼ਾ ਇਹ ਆਪਣੇ ਨਾਲ ਲੈ ਕੇ ਚੱਲਦੇ ਹਨ।
ਇਸ ਵਕਤ ਮਿੰਟੂ ਅਤੇ ਰਸ਼ਪਾਲ ਉਰਫ ਸੇਵਕ ਇਥੋਂ ਥੋੜ੍ਹੀ ਦੂਰ ਸ਼ਮਸ਼ਾਨਘਾਟ ਰੋਡ ਫਿਰੋਜ਼ਪੁਰ ਕੈਂਟ ’ਤੇ ਕਿਸੇ ਦੀ ਉਡੀਕ ਵਿਚ ਖੜ੍ਹੇ ਹੋਏ ਹਨ। ਜੇਕਰ ਹੁਣੇ ਇਨ੍ਹਾਂ ਨੂੰ ਕਾਬੂ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਇਨ੍ਹਾਂ ਪਾਸੋਂ ਨਾਜਾਇਜ਼ ਪਿਸਤੌਲ ਬਰਾਮਦ ਹੋ ਸਕਦੇ ਹਨ। ਪੁਲਸ ਨੇ ਦੱਸਿਆ ਕਿ ਉਕਤ ਜਗ੍ਹਾ ’ਤੇ ਛਾਪੇਮਾਰੀ ਕਰਕੇ ਦੋਸ਼ੀਅਨ ਮਿੰਟੂ ਅਤੇ ਰਸ਼ਪਾਲ ਉਰਫ਼ ਸੇਵਕ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1 ਨਾਜਾਇਜ਼ ਗਲੋਕ ਪਿਸਟਲ ਅਸਟਰੀਆ ਸਮੇਤ ਮੈਗਜ਼ੀਨ, 2 ਨਾਜਾਇਜ਼ ਪਿਸਟਲ 30 ਬੋਰ ਸਮੇਤ 3 ਮੈਗਜ਼ੀਨ, 2 ਜ਼ਿੰਦਾ ਰੌਂਦ ਅਤੇ 2 ਮੋਬਾਇਲ ਫੋਨ ਬਰਾਮਦ ਕੀਤੇ ਗਏ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੱਝਾਂ ਚਾਰਦੇ ਵਿਅਕਤੀ ਦੀ ਛੱਪੜ 'ਚ ਡਿੱਗਣ ਕਾਰਨ ਮੌਤ, 3 ਧੀਆਂ ਦਾ ਸੀ ਪਿਓ
NEXT STORY