ਭੀਖੀ, (ਤਾਇਲ)- ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਰਾਸ਼ਨ ਕਾਰਡ ਧਾਰਕਾਂ ਦੀ ਕੇ. ਵਾਈ. ਸੀ. ਕੀਤੀ ਜਾ ਰਹੀ ਹੈ। ਇਹ ਕੇ.ਵਾਈ.ਸੀ. ਦਾ ਕਾਰਜ 31 ਮਾਰਚ ਤਕ ਮੁਕੰਮਲ ਕਰਨ ਦੀ ਵਿਭਾਗ ਵਲੋਂ ਹਦਾਇਤ ਹੈ। ਕੇ. ਵਾਈ. ਸੀ. ਨਾ ਕਰਵਾਉਣ 'ਤੇ 2 ਰੁਪਏ ਕਿਲੋ ਕਣਕ ਲੈਣ ਵਾਲੇ ਲਾਭਪਾਤਰੀਆਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਸਰਕਾਰ ਦੀਆਂ ਸਖ਼ਤ ਹਦਾਇਤਾਂ ਉੱਤੇ ਵਿਭਾਗ ਵਲੋਂ ਡੀਪੂ ਹੋਲਡਰਾਂ ਦੀ ਮਦਦ ਨਾਲ ਕੇ.ਵਾਈ.ਸੀ. ਦਾ ਕੰਮ ਨਪੇਰੇ ਚਾੜ੍ਹਿਆ ਜਾ ਰਿਹਾ ਹੈ।
ਇਸ ਸੰਬੰਧੀ ਵਿਭਾਗ ਦੇ ਇੰਸਪੈਕਟਰ ਜਸਪ੍ਰੀਤ ਸਿੰਘ ਅਤੇ ਨਰੇਸ਼ ਜਿੰਦਲ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰਾਸ਼ਨ ਕਾਰਡਾ ਦੀ ਕੇ.ਵਾਈ.ਸੀ 31 ਮਾਰਚ ਤੱਕ ਨੇੜੇ ਦੇ ਕੈਪ ਜਾਂ ਰਾਸ਼ਨ ਡੀਪੂ ਹੋਲਡਰ ਕੋਲ ਜਾ ਕੇ ਕਰਵਾ ਲੈਣ ਤਾਂ ਜੋ ਉਨ੍ਹਾਂ ਨੂੰ ਲਗਾਤਾਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਮਿਲ ਸਕੇ।
ਪੰਜਾਬ 'ਚ ਬਦਲਿਆ ਮੌਸਮ, ਚੱਲ ਰਹੀਆਂ ਠੰਡੀਆਂ ਹਵਾਵਾਂ, ਅਗਲੇ 48 ਘੰਟਿਆਂ ਲਈ ਹੋਈ ਵੱਡੀ ਭਵਿੱਖਬਾਣੀ
NEXT STORY