ਖਿਲਚੀਆਂ (ਅਵਤਾਰ) : ਬੀਤੇ ਦਿਨ ਪੁਲਸ ਥਾਣਾ ਖਿਲਚੀਆਂ ਅਧੀਨ ਪਿੰਡ ਬੁਟਾਰੀ ਸਟੇਸ਼ਨ ਦੇ ਹਾਈਵੇਅ ’ਤੇ ਬਣੀ ਕਰਾਸਿੰਗ ’ਤੇ ਦੋ ਟਰੱਕਾਂ ਦੀ ਆਪਣੀ ਟੱਕਰ ’ਚ ਕਰੀਬ 20 ਪਸ਼ੂਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 2 ਟਰੱਕ ਅੰਮ੍ਰਿਤਸਰ ਪਾਸਿਓਂ ਤੋਂ ਆ ਰਹੇ ਸਨ। ਇਕ ਡਬਲ ਡੈਕਰ ਟਰੱਕ ਜਿਸ ’ਚ ਕਾਫੀ ਮੱਝਾਂ ਸਨ ਅਤੇ ਦੂਸਰਾ ਟਰੱਕ ਜਿਸ ’ਚ ਚੌਲ ਆਦਿ ਸਨ, ਜਿਨ੍ਹਾਂ ਦੀ ਬੁਟਾਰੀ ਸਟੇਸ਼ਨ ਸੜਕ ਦੇ ਸਾਹਮਣੇ ਹਾਈਵੇਅ ’ਤੇ ਬਣੇ ਕਰਾਸਿੰਗ ’ਤੇ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਟਰੱਕ ਹਾਈਵੇਅ ’ਤੇ ਪਲਟ ਗਏ, ਜਿਸ ਟਰੱਕ ’ਚ ਕਰੀਬ 50 ਮੱਝਾਂ ਸਨ, ਜੋ ਕਿ ਬੰਦ ਸਨ, ਇਕ ਦਮ ਝਟਕਾ ਲੱਗਣ ਕਾਰਣ ਅਤੇ ਟਰੱਕ ਦੇ ਪਲਟਣ ਨਾਲ ਇਕ-ਦੂਜੇ ਉੱਪਰ ਡਿੱਗ ਪਈਆਂ ਅਤੇ ਉਨ੍ਹਾਂ ’ਚੋਂ 20 ਦੀ ਤੜਫ-ਤੜਫ ਕੇ ਮੌਤ ਹੋ ਗਈ।
ਇਹ ਵੀ ਪੜ੍ਹੋ : ਸਰਕਾਰੋ! ਜੇ ਭਗਤ ਸਿੰਘ ਫਾਂਸੀ ਦਾ ਰੱਸਾ ਚੁੰਮ ਸਕਦਾ ਤਾਂ ਅਸੈਂਬਲੀ ’ਚ ਬੰਬ ਵੀ ਸੁੱਟ ਸਕਦਾ : ਰਵਨੀਤ ਬਿੱਟੂ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਥਾਣਾ ਖਿਲਚੀਆਂ ਦੇ ਮੁਖੀ ਅਜੇਪਾਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਭਾਰੀ ਮੁਸ਼ਕਤ ਨਾਲ ਦੋਹਾਂ ਟਰੱਕਾਂ ਅਤੇ ਮੱਝਾਂ ਨੂੰ ਹਾਈਵੇਅ ਤੋਂ ਪਾਸੇ ਕਰ ਕੇ ਟ੍ਰੈਫਿਕ ਨੂੰ ਬਹਾਲ ਕੀਤਾ। ਥਾਣਾ ਮੁਖੀ ਖਿਲਚੀਆਂ ਨੇ ਦੱਸਿਆ ਕਿ ਦੋਵੇਂ ਵਾਹਨਾਂ ਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ ਸਨ।
ਇਹ ਵੀ ਪੜ੍ਹੋ : ਉਦਘਾਟਨ ਦੌਰਾਨ ਈ. ਟੀ. ਟੀ. ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਦਾ ਵਿਰੋਧ, ਹਿਰਾਸਤ ’ਚ ਲਏ ਪ੍ਰਦਰਸ਼ਨਕਾਰੀ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰੂਪਨਗਰ ਵਿਖੇ ਭਾਜਪਾ ਆਗੂ ਰਾਜੇਸ਼ ਬੱਗਾ ਦਾ ਕਿਸਾਨਾਂ ਵੱਲੋਂ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
NEXT STORY