ਮੋਗਾ (ਸਿੰਗਲਾ) : ਮੋਗਾ 'ਚ ਨਸ਼ੇ ਦਾ ਕਾਰੋਬਾਰ ਲਗਾਤਾਰ ਵੱਧ ਰਿਹਾ ਹੈ। ਇਸ ਗੱਲ ਦਾ ਖ਼ੁਲਾਸਾ ਮੋਗਾ ਦੇ ਨੇੜਲੇ ਪਿੰਡ ਦੀ ਇਕ 20 ਸਾਲਾ ਕੁੜੀ ਨੇ ਕੀਤਾ। ਕੁੜੀ ਨੂੰ ਇੱਕ ਵਿਅਕਤੀ ਨੇ ਘਰ 'ਚ ਘਰੇਲੂ ਕੰਮ ਕਰਨ ਲਈ ਰੱਖਿਆ ਸੀ। ਕੁੱਝ ਦਿਨਾਂ ਬਾਅਦ ਉਕਤ ਵਿਅਕਤੀ ਨੇ ਕੁੜੀ ਨੂੰ ਨਸ਼ਾ ਕਰਵਾ ਕੇ ਗਾਹਕਾਂ ਕੋਲੋ ਦੇਹ ਵਪਾਰ ਦਾ ਧੰਦਾ ਕਰਾਉਣਾ ਸ਼ੁਰੂ ਕਰਵਾ ਦਿੱਤਾ। ਕੁੜੀ ਵੱਲੋਂ ਮੀਡੀਆ ਨੂੰ ਆਪਣੀ ਸਾਰੀ ਹੱਡਬੀਤੀ ਦੱਸੀ ਗਈ ਅਤੇ ਬਾਅਦ 'ਚ ਉਹ ਐੱਸ. ਐੱਸ. ਪੀ. ਨੂੰ ਮਿਲੀ। ਐੱਸ. ਐੱਸ. ਪੀ. ਨੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਤੀ-ਪਤਨੀ ਸਮੇਤ 3 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ, ਬੰਬੀਹਾ ਗੈਂਗ ਦੇ 5 ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ
ਜਾਣਕਾਰੀ ਮੁਤਾਬਕ ਮੋਗਾ ਦੇ ਬੁੱਕਣ ਵਾਲਾ ਰੋਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਇਕ ਕੁੜੀ ਨੂੰ ਘਰੇਲੂ ਕੰਮ ਕਾਜ ਲਈ 5 ਹਜ਼ਾਰ ਮਹੀਨੇ ਦੀ ਤਨਖ਼ਾਹ 'ਤੇ ਘਰ ਰੱਖਿਆ ਸੀ ਅਤੇ ਬਾਅਦ 'ਚ ਉਸ ਕੁੜੀ ਨੂੰ ਨਸ਼ਾ ਕਰਵਾ ਕੇ ਹੋਟਲਾਂ 'ਚ ਭੇਜਣਾ ਸ਼ੁਰੂ ਕਰ ਦਿਤਾ। ਗੱਲਬਾਤ ਕਰਦਿਆਂ ਕੁੜੀ ਨੇ ਦੱਸਿਆ ਕਿ ਜੂਨ ਮਹੀਨੇ ਦੇ ਅਖ਼ੀਰ 'ਚ ਉਸ ਦੀ ਜਾਣ-ਪਛਾਣ ਵਾਲੇ ਮੁੰਡੇ ਨੇ ਉਸ ਨੂੰ ਫੋਨ ਕਰਕੇ ਮੋਗਾ ਦੇ ਬੁੱਕਣ ਵਾਲਾ ਰੋਡ 'ਤੇ ਇਕ ਘਰ 'ਚ ਕੰਮ ਕਰਨ ਤੋਂ ਇਲਾਵਾ ਬਿਮਾਰ ਔਰਤ ਦੀ ਸੇਵਾ ਕਰਨ ਲਈ ਕਿਹਾ। ਉਸ ਨੂੰ 5000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕੀਤੀ ਗਈ ਸੀ। 1 ਜੁਲਾਈ ਨੂੰ ਉਹ ਪਤੀ-ਪਤਨੀ ਦੇ ਘਰ ਆਈ ਅਤੇ ਕੰਮ ਕਰਨ ਲੱਗੀ। ਕੁੱਝ ਦਿਨਾਂ ਬਾਅਦ ਸੁੱਖਾ ਸਿੰਘ ਅਤੇ ਉਸ ਦੀ ਪਤਨੀ ਸੁਮਨ ਪ੍ਰੀਤ ਕੌਰ ਨੇ ਉਸ ਨੂੰ ਚਿੱਟੇ ਦਾ ਨਸ਼ਾ ਦੇਣਾ ਸ਼ੁਰੂ ਕਰ ਦਿੱਤਾ। ਕੁੜੀ ਨੇ ਦੱਸਿਆ ਕਿ 2 ਪੁਲਸ ਮੁਲਾਜ਼ਮ ਵੀ ਇਨ੍ਹਾਂ ਦੇ ਘਰ ਨਸ਼ਾ ਕਰਨ ਲਈ ਆਉਂਦੇ ਸਨ।
ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅੱਜ ਚੰਡੀਗੜ੍ਹ 'ਚ ਪੇਸ਼ੀ, ਪੁਲਸ ਛਾਉਣੀ 'ਚ ਤਬਦੀਲ ਇਲਾਕਾ
ਨਸ਼ਾ ਕਰਾਉਣ ਤੋਂ ਬਾਅਦ ਉਸ ਨੂੰ ਗਾਹਕਾਂ ਅੱਗੇ ਪਰੋਸਿਆ ਜਾਂਦਾ ਸੀ ਅਤੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਸੀ। ਵਿਰੋਧ ਕਰਨ 'ਤੇ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ। ਅਜਿਹਾ ਉਸ ਨਾਲ ਲਗਾਤਾਰ ਇਕ ਮਹੀਨੇ ਤੱਕ ਹੁੰਦਾ ਰਿਹਾ ਅਤੇ ਉਸ ਨਾਲ ਜਬਰ-ਜ਼ਿਨਾਹ ਕਰਨ 'ਚ ਆਮ ਲੋਕਾਂ ਤੋਂ ਇਲਾਵਾ ਕੁੱਝ ਪੁਲਸ ਵਾਲੇ ਵੀ ਸ਼ਾਮਲ ਹਨ। ਉਸ ਨੇ ਕਿਹਾ ਕਿ ਉਹ ਕਿਸੇ ਦਾ ਨਾਂ ਨਹੀਂ ਜਾਣਦੀ। ਕੁੜੀ ਨੇ ਦੱਸਿਆ ਕਿ ਦਿੱਲੀ ਕਾਲੋਨੀ 'ਚ ਬਣੇ ਹੋਟਲ 'ਚ ਵੀ ਨਸ਼ਿਆਂ ਦੇ ਨਾਲ-ਨਾਲ ਜਿਸਮ ਫਿਰੋਸ਼ੀ ਦਾ ਧੰਦਾ ਚੱਲਦਾ ਹੈ। ਉਸ ਨੂੰ 2 ਦਿਨ ਅਤੇ 2 ਰਾਤਾਂ ਕਸਬਾ ਕੋਟ ਈਸੇ ਖਾਂ 'ਚ ਵੀ ਰੱਖਿਆ ਗਿਆ। ਇੱਥੇ 3 ਤੋਂ 4 ਵਿਅਕਤੀਆਂ ਨੇ ਦਿਨ-ਰਾਤ ਨਸ਼ਾ ਕਰਵਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਫਿਲਹਾਲ ਕੁੜੀ ਦੇ ਬਿਆਨਾਂ 'ਤੇ ਸੁੱਖਾ ਸਿੰਘ, ਉਸ ਦੀ ਪਤਨੀ ਸੁਮਨ ਪ੍ਰੀਤ ਕੌਰ ਤੇ ਮੰਗਾ ਨਾਂ ਦੇ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਪੜ ਤੋਂ ਵੱਡੀ ਖ਼ਬਰ, ਮਠਿਆਈ ਦੀ ਦੁਕਾਨ ਦਾ ਸ਼ਟਰ ਚੁੱਕਦਿਆਂ ਹੀ ਹੋਇਆ ਵੱਡਾ ਧਮਾਕਾ, ਦੋ ਲੋਕਾਂ ਦੀ ਦਰਦਨਾਕ ਮੌਤ
NEXT STORY