ਫਿਲੌਰ (ਭਾਖੜੀ) : ਸਥਾਨਕ ਪੁਲਸ ਨੇ ਡਾਕਟਰਾਂ ਦੀ ਟੀਮ ਬੁਲਾ ਕੇ ਇਕ ਸ਼ੱਕੀ ਨੌਜਵਾਨ ਨੂੰ ਫੜਿਆ ਹੈ ਜੋ 2000 ਦੇ ਨੋਟ ਨੂੰ ਥੁੱਕ ਲਗਾ ਕੇ ਸੁੱਟ ਰਿਹਾ ਸੀ। ਲੜਕੇ ਕੋਲੋਂ ਪੁਲਸ ਨੂੰ 3500 ਰੁਪਏ ਮਿਲੇ ਹਨ, ਜਿਸ ਨੂੰ ਡਾਕਟਰੀ ਜਾਂਚ ਲਈ ਐਂਬੂਲੈਂਸ ਵਿਚ ਪਾ ਕੇ ਜਲੰਧਰ ਭੇਜਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਫਿਲੌਰ ਦਵਿੰਦਰ ਕੁਮਾਰ ਅੱਤਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰ 11 ਵਜੇ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਇਕ ਪ੍ਰਾਈਵੇਟ ਕੰਪਨੀ ਵਿਚ ਤਾਇਨਾਤ ਸਕਿਓਰਟੀ ਗਾਰਡ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਅੰਬੇਡਕਰ ਚੌਕ ਨੇੜੇ ਇਕ ਨੌਜਵਾਨ ਨੋਟਾਂ 'ਤੇ ਥੁੱਕ ਲਗਾ ਕੇ ਉੱਥੇ ਰੱਖ ਰਿਹਾ ਹੈ ਜਿਸ 'ਤੇ ਤੁਰੰਤ ਥਾਣਾ ਮੁਖੀ ਪੁਲਸ ਪਾਰਟੀ ਦੇ ਨਾਲ ਉੱਥੇ ਪੁੱਜੇ।
ਇਹ ਵੀ ਪੜ੍ਹੋ : ਬਲਾਚੌਰ ''ਚ ਕੋਰੋਨਾ ਦੀ ਦਸਤਕ, 25 ਸਾਲਾ ਨੌਜਵਾਨ ਦੀ ਰਿਪੋਰਟ ਆਈ ਪਾਜ਼ੇਟਿਵ
ਉਨ੍ਹਾਂ ਨੇ ਨੌਜਵਾਨ ਨੂੰ ਚਾਰੇ ਪਾਸਿਓਂ ਘੇਰ ਕੇ ਉੱਥੇ ਹੀ ਡਾਕਟਰਾਂ ਦੀ ਟੀਮ ਬੁਲਾ ਕੇ ਉਕਤ ਨੌਜਵਾਨ ਨੂੰ ਸੁਰੱÎਖਿਆ ਕਿੱਟ ਪਹਿਨਾ ਕੇ ਐਂਬੂਲੈਂਸ ਵਿਚ ਬਿਠਾ ਜਾਂਚ ਲਈ ਜਲੰਧਰ ਭੇਜ ਦਿੱਤਾ, ਜਿੱਥੇ ਡਾਕਟਰ ਇਸ ਗੱਲ ਨੂੰ ਯਕੀਨੀ ਕਰਨਗੇ ਕਿ ਨੋਟਾਂ ਨੂੰ ਆਪਣਾ ਥੁੱਕ ਲਗਾ ਕੇ ਰੱਖਣ ਵਾਲਾ ਉਕਤ ਲੜਕਾ ਕੋਰੋਨਾ ਪਾਜ਼ੇਟਿਵ ਹੈ ਜਾਂ ਨਹੀਂ। ਅੱਤਰੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ 20-22 ਸਾਲ ਦਾ ਉਕਤ ਲੜਕਾ ਕਨ੍ਹਈਆ ਰਾਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਜੋ ਆਪਣੇ ਪਰਿਵਾਰ ਨਾਲ ਪਿੱਛਲੇ ਲੰਬੇ ਸਮੇਂ ਤੋਂ ਫਿਲੌਰ ਵਿਚ ਰਹਿੰਦੇ ਹੋਏ ਬਿਸਕੁਟ ਫੈਕਟਰੀ ਵਿਚ ਕੰਮ ਕਰਦਾ ਹੈ। ਉਸ ਦੇ ਪਰਿਵਾਰ ਤੋਂ ਪੁਲਸ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਦਿਮਾਗੀ ਤੌਰ 'ਤੇ ਥੋੜ੍ਹਾ ਪ੍ਰੇਸ਼ਾਨ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖਬਰ, 8 ਮਰੀਜ਼ਾਂ ਨੇ ਦਿੱਤੀ 'ਕੋਰੋਨਾ' ਨੂੰ ਮਾਤ, ਠੀਕ ਹੋ ਕੇ ਪਰਤੇ ਘਰ
ਲਾਕ ਡਾਊਨ ਕਾਰਨ ਉਸ ਨੂੰ ਘਰ ਵਿਚ ਹੀ ਬੰਦ ਰੱਖਿਆ ਗਿਆ ਸੀ, ਜਿਸ ਨਾਲ ਉਹ ਥੋੜ੍ਹਾ ਹੋਰ ਪ੍ਰੇਸ਼ਾਨ ਹੋ ਗਿਆ। ਅੱਜ ਸਵੇਰ ਉਹ ਘਰੋਂ ਰੁਪਏ ਚੁੱਕ ਕੇ ਬਿਨਾਂ ਕਿਸੇ ਨੂੰ ਦੱਸੇ ਨਿਕਲ ਗਿਆ ਜਿਸ ਦੀ ਉਹ ਭਾਲ ਕਰ ਹੀ ਰਹੇ ਸਨ ਕਿ ਉਸੇ ਸਮੇਂ ਉਨ੍ਹਾਂ ਨੂੰ ਪੁਲਸ ਪਾਰਟੀ ਨੇ ਉਨ੍ਹਾਂ ਦੇ ਲੜਕੇ ਸਬੰਧੀ ਜਾਣਕਾਰੀ ਦਿੱਤੀ। ਡੀ.ਐੱਸ.ਪੀ. ਅੱਤਰੀ ਨੇ ਦੱਸਿਆ ਕਿ ਨੌਜਵਾਨ ਦੇ ਕੋਲੋਂ 3500 ਰੁਪਏ ਮਿਲੇ ਹਨ। ਉਸ ਦੀ ਮੈਡੀਕਲ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹ ਕਿਨ੍ਹਾਂ ਹਾਲਾਤ ਵਿਚ ਨੋਟਾਂ ਨੂੰ ਉੱਥੇ ਥੁੱਕ ਲਗਾ ਕੇ ਰੱਖ ਰਿਹਾ ਸੀ। ਇਸ ਸਬੰਧੀ ਜਾਂਚ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕਪੂਰਥਲਾ ਤੋਂ ਚੰਗੀ ਖਬਰ, ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਦਿੱਤੀ 'ਕੋਰੋਨਾ' ਨੂੰ ਮਾਤ
ਜਲੰਧਰ 'ਚ ਹਾਈ ਸਕਿਓਰਿਟੀ ਦਰਮਿਆਨ ਚੱਲੀਆਂ ਗੋਲੀਆਂ
NEXT STORY