ਚੰਡੀਗੜ੍ਹ (ਰਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਸਾਲ 2024 ਦੌਰਾਨ ਸਰਕਾਰੀ ਦਫ਼ਤਰਾਂ ਵਿਚ ਕੀਤੀਆਂ ਜਾਣ ਵਾਲੀਆਂ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰਿਸਟ੍ਰਿਕਟਿਡ ਛੁੱਟੀਆਂ ਅਤੇ ਅੱਧੇ ਦਿਨ ਦੀਆਂ ਛੁੱਟੀਆਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - Samsung ਯੂਜ਼ਰਸ ਹੋ ਜਾਓ ਸਾਵਧਾਨ! ਭਾਰਤ ਸਰਕਾਰ ਨੇ ਦਿੱਤੀ Warning, ਛੇਤੀ ਕਰੋ ਇਹ ਕੰਮ
ਸੂਚੀ ਅਨੁਸਾਰ ਸਾਲ ਭਰ ਸ਼ਨੀਵਾਰ-ਐਤਵਾਰ ਦੀਆਂ ਛੁੱਟੀਆਂ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿਚ 31 ਦਿਨਾਂ ਤੱਕ ਵੱਖ-ਵੱਖ ਤਰ੍ਹਾਂ ਦੀਆਂ ਛੁੱਟੀਆਂ ਕਾਰਣ ਸਟਾਫ਼ ਮੌਜੂਦ ਨਹੀਂ ਰਹੇਗਾ। 6 ਸਰਕਾਰੀ ਗਜ਼ਟਿਡ ਛੁੱਟੀਆਂ ਦੇ ਨਾਲ ਅਪ੍ਰੈਲ ਮਹੀਨਾ ਟਾਪ ’ਤੇ ਰਹੇਗਾ, ਜਦਕਿ ਅਕਤੂਬਰ 5 ਛੁੱਟੀਆਂ ਦੇ ਨਾਲ ਦੂਜੇ ਸਥਾਨ ’ਤੇ। ਉੱਥੇ ਹੀ, ਮਾਰਚ ਵਿਚ 4, ਜੂਨ, ਨਵੰਬਰ ਅਤੇ ਦਸੰਬਰ ਵਿਚ 3-3, ਜਨਵਰੀ ਵਿਚ 2 ਅਤੇ ਫਰਵਰੀ ਵਿਚ ਸਿਰਫ਼ ਇਕ ਛੁੱਟੀ ਹੋਵੇਗੀ। ਸਤੰਬਰ ਅਤੇ ਜੁਲਾਈ ਮਹੀਨੇ ਬਿਨਾਂ ਕਿਸੇ ਗਜ਼ਟਿਡ ਛੁੱਟੀ ਦੇ ਹੀ ਬੀਤਣਗੇ।
ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਹੋ ਸਕਦੇ ਵੱਡੇ ਖ਼ੁਲਾਸੇ! ਬਿਸ਼ਨੋਈ ਗੈਂਗ ਦੇ ਇਸ ਜੋੜੇ 'ਤੇ ਪੁਲਸ ਦੀ ਪੈਨੀ ਨਜ਼ਰ
ਖ਼ਾਸ ਗੱਲ ਇਹ ਹੈ ਕਿ ਸਾਲ 2024 ਵਿਚ 8 ਛੁੱਟੀਆਂ ਸ਼ੁੱਕਰਵਾਰ ਦੇ ਦਿਨ ਪੈਣਗੀਆਂ, ਜਿਸ ਕਾਰਣ ਸਰਕਾਰੀ ਮੁਲਾਜ਼ਮਾਂ ਨੂੰ 8 ਲਾਂਗ ਵੀਕਐਂਡ ਮਿਲਣਗੇ ਕਿਉਂਕਿ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਵੀ ਇਸ ਦੇ ਨਾਲ ਹੀ ਹੋਵੇਗੀ। ਉਥੇ ਹੀ 31 ਅਕਤੂਬਰ ਵੀਰਵਾਰ ਅਤੇ 1 ਨਵੰਬਰ ਸ਼ੁੱਕਰਵਾਰ ਨੂੰ ਛੁੱਟੀਆਂ ਹੋਣ ਦੇ ਕਾਰਣ ਇਹ ਸਭ ਤੋਂ ਲਾਂਗ ਵੀਕਐਂਡ ਸਾਬਿਤ ਹੋਵੇਗਾ, ਉਥੇ ਹੀ ਜੇਕਰ 15 ਅਗਸਤ ਦੀ ਵੀਰਵਾਰ ਦੇ ਦਿਨ ਛੁੱਟੀ ਦੇ ਨਾਲ ਜੇਕਰ ਸ਼ੁੱਕਰਵਾਰ ਦੀ ਛੁੱਟੀ ਲੈ ਲਈ ਜਾਵੇਗੀ ਤਾਂ ਵੀ ਇਹ ਲੰਬਾ ਵੀਕਐਂਡ ਹੋ ਸਕਦਾ ਹੈ।
ਪੜ੍ਹੋ ਪੂਰੀ ਸੂਚੀ
ਪਬਲਿਕ ਛੁੱਟੀਆਂ:-
ਗਜ਼ਟਿਡ ਛੁੱਟੀਆਂ:-
ਰਾਖਵੀਆਂ ਛੁੱਟੀਆਂ:-
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
America's Got Talent ਫੇਮ ਤੇ ਪੰਜਾਬ ਪੁਲਸ ਦਾ 7.6 ਫੁੱਟ ਲੰਬਾ ਸਾਬਕਾ ਕਾਂਸਟੇਬਲ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
NEXT STORY