ਰੂਪਨਗਰ,(ਵਿਜੇ ਸ਼ਰਮਾ)- ਜ਼ਿਲ੍ਹੇ ’ਚ ਕੋਰੋਨਾ ਪੀੜਤ 1 ਵਿਅਕਤੀ ਦੀ ਮੌਤ ਅਤੇ 22 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲ੍ਹੇ ’ਚ 84745 ਸੈਂਪਲ ਲਏ ਗਏ ਜਿਨ੍ਹਾਂ ’ਚੋਂ 80692 ਦੀ ਰਿਪੋਰਟ ਨੈਗੇਟਿਵ ਆਈ ਅਤੇ 1755 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲ੍ਹੇ ’ਚ 2988 ਲੋਕ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ ਅਤੇ 2623 ਰਿਕਵਰ ਹੋਏ ਹਨ ਅੱਜ ਵੀ ਕੋਰੋਨਾ ਤੋ ਠੀਕ ਹੋਣ ਵਾਲੇ 11 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ ਹੈ।
ਜ਼ਿਲ੍ਹੇ ’ਚ ਐਕਟਿਵ ਕੇਸਾਂ ਦਾ ਆਂਕਡ਼ਾ 213 ਹੋ ਚੁੱਕਾ ਹੈ ਅਤੇ ਕੋਰੋਨਾ ਸੰਕ੍ਰਮਿਤ ਕਾਰਣ ਹੁਣ ਤੱਕ ਜ਼ਿਲ੍ਹੇ ’ਚ ਹੋਈਆਂ ਮੌਤਾਂ ਦਾ ਆਂਕਡ਼ਾ 152 ਹੋ ਚੁੱਕਾ ਹੈ। ਸਿਹਤ ਵਿਭਾਗ ਦੁਆਰਾ ਅੱਜ 1019 ਸੈਂਪਲ ਲਏ ਗਏ ਹਨ। ਜ਼ਿਲ੍ਹੇ ’ਚ ਜਿਹਡ਼ੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ ’ਚ ਸ੍ਰੀ ਅਨੰਦਪੁਰ ਸਾਹਿਬ ਤੋਂ 6, ਰੂਪਨਗਰ ਤੋਂ 5, ਭਰਤਗਡ਼੍ਹ ਤੋਂ 3, ਮੋਰਿੰਡਾ ਤੋਂ 2, ਸ੍ਰੀ ਚਮਕੌਰ ਸਾਹਿਬ ਤੋਂ 2, ਨੰਗਲ ਤੋਂ 2, ਨੂਰਪੁਰਬੇਦੀ ਤੋਂ 2 ਲੋਕ ਸ਼ਾਮਲ ਹਨ।
ਜ਼ਿਲ੍ਹੇ ’ਚ ਕੋਰੋਨਾ ਸੰਕ੍ਰਮਿਤ ਕਾਰਣ ਉਕਤ ਹੋਈ ਇਕ ਮੌਤ ’ਚ ਰੂਪਨਗਰ ਤੋਂ ਇਕ 62 ਸਾਲਾ ਨਿਵਾਸੀ ਸ਼ਾਮਲ ਹੈ ਜੋ ਹਾਈਪਰਟੈਂਸ਼ਨ ਅਤੇ ਸ਼ੂਗਰ ਦਾ ਮਰੀਜ਼ ਸੀ ਅਤੇ ਰਜਿੰਦਰਾ ਹਸਪਤਾਲ ਪਟਿਆਲਾ ’ਚ ਜ਼ੇਰੇ ਇਲਾਜ ਸੀ।
ਜ਼ਿਲ੍ਹੇ 'ਚ ਕੋਰੋਨਾ ਨਾਲ 1 ਹੋਰ ਮੌਤ, 3 ਨਵੇਂ ਮਾਮਲੇ ਆਏ ਸਾਹਮਣੇ
NEXT STORY