ਮਾਨਸਾ (ਜੱਸਲ) : ਇੱਥੇ ਪਿੰਡ ਮਾਖੇਵਾਲਾ ਵਿਖੇ ਜ਼ਹਿਰੀਲੀ ਚੀਜ਼ ਖਾਣ ਨਾਲ ਆਜੜੀ ਦੀਆਂ 22 ਭੇਡਾਂ ਮਰ ਗਈਆਂ ਹਨ। ਉਸ ਕੋਲ 40 ਭੇਡਾਂ ਸਨ, ਜਿਨ੍ਹਾਂ ਨਾਲ ਉਹ ਆਪਣਾ ਗੁਜ਼ਾਰਾ ਚਲਾਉਂਦਾ ਸੀ। ਪਿੰਡ ਵਾਸੀਆਂ ਨੇ ਸਰਕਾਰ ਤੋਂ ਗਰੀਬ ਆਜੜੀ ਦੀ ਮਦਦ ਕਰਨ ਦੀ ਮੰਗ ਕੀਤੀ ਹੈ। ਪਿੰਡ ਮਾਖੇਵਾਲਾ ਦਾ ਆਜੜੀ ਨਿਰਮਲ ਸਿੰਘ ਭੇਡਾਂ-ਬੱਕਰੀਆਂ ਪਾਲ ਕੇ ਆਪਣਾ ਗੁਜ਼ਾਰਾ ਕਰਦਾ ਸੀ ਪਰ ਹੁਣ ਉਸ ਦੀਆਂ 40 ’ਚੋਂ 22 ਭੇਡਾਂ ਦੀ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ ਹੈ ਪਰ ਨਾਲ ਹੀ ਉਨ੍ਹਾਂ ਦੀ ਮੌਤ ਲਈ ਕੋਈ ਬੀਮਾਰੀ ਹੋਣਾ ਵੀ ਮੰਨਿਆ ਜਾ ਰਿਹਾ ਹੈ।
ਆਜੜੀ ਨਿਰਮਲ ਸਿੰਘ ਨੇ ਦੱਸਿਆ ਕਿ ਇਕ ਭੇਡ ਬੀਮਾਰ ਹੋਣ ਉਪਰੰਤ ਬਾਕੀ ਵੀ ਲਗਾਤਾਰ ਜ਼ਮੀਨ ’ਤੇ ਡਿੱਗਦੀਆਂ ਰਹੀਆਂ ਅਤੇ 22 ਭੇਡਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਕੁੱਝ ਬਚੀਆਂ ਭੇਡਾਂ ਦੇ ਟੀਕੇ ਲਾਏ ਹਨ, ਪਰ ਉਹ ਚਾਹੁੰਦਾ ਸੀ ਮਰੀਆਂ ਭੇਡਾਂ ਦਾ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਕਿ ਉਨ੍ਹਾਂ ਦੀ ਮੌਤ ਦੀ ਵਜ੍ਹਾ ਪਤਾ ਲੱਗੇ ਤੇ ਹੋਰ ਪਸ਼ੂਆਂ ਦਾ ਧਿਆਨ ਰੱਖਿਆ ਜਾ ਸਕੇ। ਆਜੜੀ ਨਿਰਮਲ ਸਿੰਘ ਨੇ ਕਿਹਾ ਕਿ ਉਹ ਇਨ੍ਹਾਂ ਭੇਡਾਂ ਤੋਂ ਹੀ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ। ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਸਰਕਾਰ ਤੋਂ ਗਰੀਬ ਆਜੜੀ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਇਸ ਨੁਕਸਾਨ ਨਾਲ ਉਸ ਨੂੰ ਆਪਣਾ, ਪਰਿਵਾਰ ਦਾ ਗੁਜ਼ਾਰਾ ਕਰਨਾ ਔਖਾ ਹੋ ਜਾਵੇਗਾ। ਇਸ ਦੀ ਸਰਕਾਰ, ਪ੍ਰਸ਼ਾਸਨ ਮਦਦ ਜ਼ਰੂਰ ਕਰੇ।
Big Breaking: ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ
NEXT STORY