ਬੰਗਾ (ਰਾਕੇਸ਼ ਅਰੋੜਾ) : ਇੱਥੋਂ ਨਜ਼ਦੀਕ ਪੈਂਦੇ ਪਿੰਡ ਖਮਾਚੋਂ ਵਿਖੇ 22 ਸਾਲਾ ਇਕ ਨੌਜਵਾਨ ਸਲੂਨ ਮਾਲਕ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਬੀਤੇ ਦਿਨ ਸ਼ੁੱਕਰਵਾਰ ਦੀ ਹੈ, ਜਿਸ ਦਾ ਖੁਲਾਸਾ ਅੱਜ ਸਵੇਰੇ ਮ੍ਰਿਤਕ ਦੀ ਲਾਸ਼ ਮਿਲਣ ਤੋਂ ਬਾਅਦ ਹੋਇਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਵੀਰ ਸਿੰਘ ਉਰਫ ਸੋਨੂੰ ਪੁੱਤਰ ਪ੍ਰਕਾਸ਼ ਚੰਦ ਜੋ ਕਿ ਪਿੰਡ ਖਮਾਚੋਂ ਵਿਖੇ ਸਲੂਨ ਦਾ ਕੰਮ ਕਰਦਾ ਸੀ, ਨੂੰ ਉਸਦੇ ਸਲੂਨ ਦੇ ਬਾਹਰ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਨੂੰ ਹਾਰਨ ਮਾਰ ਕੇ ਬਾਹਰ ਬੁਲਾਇਆ ਅਤੇ ਕੁਝ ਗੱਲਬਾਤ ਕਰਨ ਉਪਰੰਤ ਗੁਰਵੀਰ ਉਰਫ ਸੋਨੂੰ ਨੂੰ ਨਕਾਬਪੋਸ਼ਾਂ ਨੇ ਆਪਣੇ ਨਾਲ ਹੀ ਮੋਟਰ ਸਾਈਕਲ ’ਤੇ ਬਿਠਾ ਲਿਆ ਅਤੇ ਬੰਗਾ ਸ਼ਹਿਰ ਵੱਲ ਨੂੰ ਚੱਲ ਪਏ। ਇਸ ਦੌਰਾਨ ਜਦੋਂ ਦੇਰ ਰਾਤ ਤੱਕ ਗੁਰਵੀਰ ਘਰ ਵਾਪਸ ਨਾ ਪਰਤਿਆ ਅਤੇ ਉਸਦੇ ਫੋਨ ਤੇ ਵਾਰ-ਵਾਰ ਸੰਪਰਕ ਕਰਨ ’ਤੇ ਉਸ ਨੇ ਫੋਨ ਨਾ ਚੁੱਕਿਆ ਤਾਂ ਉਨ੍ਹਾਂ ਦੀ ਚਿੰਤਾ ਵੱਧ ਗਈ, ਜਿਸ ਤੋਂ ਬਾਅਦ ਗੁਰਵੀਰ ਦੀ ਮਾਂ ਸਤਿਆ ਨੇ ਇਸਦੀ ਜਾਣਕਾਰੀ ਪਿੰਡ ਦੇ ਸਰਪੰਚ ਨੂੰ ਦਿੱਤੀ ਅਤੇ ਉਨ੍ਹਾਂ ਨੇ ਇਸਦੀ ਜਾਣਕਾਰੀ ਥਾਣਾ ਸਦਰ ਪੁਲਸ ਨੂੰ ਦਿੱਤੀ ਅਤੇ ਖੁਦ ਗੁਰਵੀਰ ਦੀ ਭਾਲ ਕਰਦੇ ਰਹੇ ਪਰ ਗੁਰਵੀਰ ਨਹੀਂ ਮਿਲਿਆ।
ਇਹ ਵੀ ਪੜ੍ਹੋ : ਖਰੜ ’ਚ ਵਾਪਰੇ ਤੀਹਰੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਵਾਰਦਾਤ ਦਾ ਪੂਰਾ ਸੱਚ
ਸ਼ਨੀਵਾਰ ਸਵੇਰੇ ਇਕ ਪਰਵਾਸੀ ਮਜ਼ਦੂਰ ਨੇ ਸਥਾਨਕ ਜੀ ਐੱਨ ਪੈਲਸ ਦੇ ਪਿਛਲੇ ਪਾਸੇ ਖਾਲ੍ਹੀ ਪਏ ਪਲਾਟ ਵਿਚ ਲਾਸ਼ ਪਈ ਦੇਖੀ ਅਤੇ ਇਸ ਦੀ ਜਾਣਕਾਰੀ ਪਿੰਡ ਵਾਸੀਆ ਨੂੰ ਦਿੱਤੀ। ਜਿਸ ਤੋਂ ਬਾਅਦ ਪਿੰਡ ਦਾ ਸਰਪੰਚ ਦਵਿੰਦਰ ਕੁਮਾਰ ਨੇ ਇਸਦੀ ਜਾਣਕਾਰੀ ਥਾਣਾ ਸਦਰ ਤੇ ਥਾਣਾ ਸਿਟੀ ਪੁਲਸ ਨੂੰ ਦਿੱਤੀ। ਜੋ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ ਤਾਂ ਪਤਾ ਲੱਗਾ ਕਿ ਉਕਤ ਲਾਸ਼ ਕਿਸੇ ਹੋਰ ਦੀ ਨਹੀਂ ਬਲਕਿ ਗੁਰਵੀਰ ਸਿੰਘ ਉਰਫ ਸੋਨੂੰ ਦੀ ਸੀ ਜੋ ਬੀਤੇ ਦਿਨ ਤੋਂ ਲਾਪਤਾ ਸੀ। ਮ੍ਰਿਤਕ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਸੱਟ ਮਾਰੀ ਹੋਈ ਸੀ ਤੇ ਉਸ ਦੀ ਦੋਵੇਂ ਬਾਂਹਾ ਸਾਈਕਲ ਦੀ ਟਿਊਬ ਨਾਲ ਬੰਨੀਆ ਹੋਈਆ ਸਨ। ਮੌਕੇ ਤੋਂ ਪਤਾ ਲੱਗਾ ਕਿ ਜਿਸ ਪ੍ਰਵਾਸੀ ਮਜ਼ਦੂਰ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਸੀ ਉਸ ਨੇ ਇਹ ਵੀ ਦੱਸਿਆ ਸੀ ਕਿ ਕੱਲ ਉਸੇ ਸਥਾਨ ’ਤੇ ਤਿੰਨ ਚਾਰ ਨੌਜਵਾਨ ਆਪਸੀ ਬਹਿਸਬਾਜ਼ੀ ਕਰਦੇ ਦੇਖੇ ਗਏ ਸਨ। ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਡੀ. ਐੱਸ. ਪੀ ਸਰਵਨ ਸਿੰਘ ਬੱਲ, ਫਿੰਗਰ ਪ੍ਰਿੰਟ ਮਾਹਿਰ ਅਤੇ ਡਾਗ ਸਕੁਆਇਡ ਦੀਆਂ ਟੀਮਾ ਤੋਂ ਇਲਾਵਾ ਹੋਰ ਜਾਂਚ ਏਜੰਸੀਆ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਵੱਖ-ਵੱਖ ਪਹਿਲੂਆਂ ਤੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਲਈ ਵੱਡਾ ਐਲਾਨ, ਜਾਰੀ ਹੋਏ ਲਿਖਤੀ ਹੁਕਮ
ਕਿ ਕਹਿਣਾ ਹੈ ਡੀ. ਐੱਸ. ਪੀ. ਬੰਗਾ ਸਰਵਨ ਸਿੰਘ ਬੱਲ ਦਾ
ਇਸ ਸੰਬੰਧੀ ਜਦੋਂ ਡੀ. ਐੱਸ. ਪੀ ਸਰਵਨ ਸਿੰਘ ਬੱਲ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਕਤਲ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਗੁਰਵੀਰ ਉਰਫ ਸੋਨੂੰ ਨੂੰ ਉਸਦੀ ਦੁਕਾਨ ਤੋਂ ਜੋ ਮੋਟਰਸਾਈਕਲ ਸਵਾਰ ਨਕਾਬਪੋਸ਼ ਨੌਜਵਾਨ ਆਪਣੇ ਨਾਲ ਬਿਠਾ ਕੇ ਲੈ ਗਏ ਸਨ ਦੀਆਂ ਫੁਟੇਜ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈਆ ਹਨ। ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਕਾਨੂੰਨ ਮੁਤਾਬਿਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵਿਵਾਦਾਂ ’ਚ ਘਿਰਿਆ ਪੰਜਾਬ ਪੁਲਸ ਦਾ ਏ. ਐੱਸ. ਆਈ., ਵਾਇਰਲ ਹੋਈ ਵੀਡੀਓ ਨੇ ਖੋਲ੍ਹੀ ਕਰਤੂਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਤਿੰਦਰ ਪਾਲ ਮਲਹੋਤਰਾ ਚੰਡੀਗੜ੍ਹ ਭਾਜਪਾ ਦੇ ਬਣੇ ਨਵੇਂ ਪ੍ਰਧਾਨ
NEXT STORY