ਜਲੰਧਰ (ਸੋਨੂੰ) - ਜਲੰਧਰ ਐੱਸ.ਟੀ.ਐੱਫ. ਦੀ ਪੁਲਸ ਨੇ 225 ਗ੍ਰਾਮ ਹੈਰੋਇਨ ਅਤੇ 78000 ਰੁਪਏ ਦੀ ਡਰੱਗ ਮਨੀ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਜਲੰਧਰ ਦੇ ਐੱਸ. ਪੀ. ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਬਿਨਾ ਨੰਬਰ ਦੀ 120 ਕਾਰ 'ਚ ਸਵਾਰ ਹੋ ਕੇ ਇਕ ਵਿਅਕਤੀ ਆ ਰਿਹਾ ਹੈ, ਜਿਸ ਕੋਲ ਹੈਰੋਇਨ ਹੈ। ਇਸ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਨੇ ਵਰਿਆਣਾ ਮੋੜ ਨੇੜੇ ਨਾਕੇਬੰਦੀ ਕਰ ਲਈ, ਜਿਸ ਦੌਰਾਨ ਉਨ੍ਹਾਂ ਨੇ ਇਕ ਸਫੇਦ ਰੰਗ ਦੀ ਆ ਰਹੀ ਕਾਰ ਨੂੰ ਰੋਕ ਲਿਆ। ਕਾਰ ਦੀ ਤਲਾਸ਼ੀ ਲੈਣ 'ਤੇ 255 ਗ੍ਰਾਮ ਹੈਰੋਇਨ ਅਤੇ ਡੈਸ਼ਬੋਰਡ ਤੋਂ 78000 ਰੁਪਏ ਦੀ ਰਕਮ ਬਰਾਮਦ ਹੋਣ 'ਤੇ ਉਨ੍ਹਾਂ ਨੇ ਸਵਰਨ ਸਿੰਘ ਉਰਫ ਲਾਲੀ ਪੁੱਤਰ ਪੂਰਣ ਸਿੰਘ ਨੂੰ ਕਾਬੂ ਕਰ ਲਿਆ, ਜਿਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਗੁਰਜੀਤ ਸਿੰਘ ਔਜਲਾ ਨੂੰ ਮਿਲੀਆਂ ਧਮਕੀਆਂ (ਵੀਡੀਓ)
NEXT STORY